ਗੁਜਰਾਤ:ਗੁਜਰਾਤ ਦੀਆਂਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਹਰ ਪਾਰਟੀ ਨੇ ਪੂਰੀ ਵਾਹ ਲਗਾਈ ਹੋਈ ਹੈ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਾਂਗ ਇਸ ਵਾਰ ਗੁਜਰਾਤ ਵਿੱਚ ਵੀ ਬਦਲਾਅ ਦਾ ਨਾਅਰਾ ਲਗਾਇਆ ਜਾ ਰਿਹਾ ਹੈ ਤੇ ਪੂਰੇ ਜ਼ੋਰਾਂ ਉੱਤੇ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 6 ਦਿਨਾਂ ਗੁਜਰਾਤ ਦੌਰੇ ਉੱਤੇ (CM Bhagwant Mann Gujarat tour) ਰਹਿਣਗੇ।
ਇਹ ਵੀ ਪੜੋ:ਕਾਂਗਰਸ ਨੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਨੂੰ ਪਾਰਟੀ ਵਿੱਚੋਂ ਕੱਢਿਆ
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ 6 ਦਿਨਾਂ ਵਿੱਚ ਗੁਜਰਾਤ ਵਿੱਚ ਕਰੀਬ 30 ਰੋਡ ਸ਼ੋਅ ਕੱਢਣਗੇ। ਮੁੱਖ ਮੰਤਰੀ ਭਗਵੰਤ ਮਾਨ 28,29,30 ਨਵੰਬਰ ਅਤੇ 1,2,3 ਦਸੰਬਰ ਨੂੰ ਗੁਜਰਾਤ ਦਾ ਦੌਰੇ ਉੱਤੇ ਹਨ ਇਸ ਦੌਰੀਨ ਉਹ 28 ਨਵੰਬਰ ਨੂੰ ਬਾਲਾਸਿਨੋਰ, ਲੁਨਾਵਾੜਾ, ਮੋਰਵਾ ਹਦਫ, ਥਸਾਰਾ ਅਤੇ ਵਡੋਦਰਾ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ।