ਪੰਜਾਬ

punjab

ਦਿੱਲੀ 'ਚ ਲੱਗਿਆ ਵੀਕਐਡ ਕਰਫਿਊ, ਮਾਲ,ਜਿੰਮ,ਥੀਏਟਰ,ਸਪਾ ਅਗਲੇ ਹੁਕਮ ਤੱਕ ਬੰਦ

By

Published : Apr 15, 2021, 3:08 PM IST

ਕੋਰੋਨਾ ਕਾਰਨ ਦਿੱਲੀ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਬੁੱਧਵਾਰ ਨੂੰ ਕੋਰੋਨਾ ਦੇ ਅੰਕੜੇ 17 ਹਜ਼ਾਰ ਨੂੰ ਪਾਰ ਕਰ ਗਏ। ਇਸ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਵੀਰਵਾਰ ਨੂੰ ਦਿੱਲੀ ਦੇ ਅੰਦਰ ਵੀਕੈਂਡ ‘ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਲੋੜੀਂਦੀਆਂ ਸੇਵਾਵਾਂ ਵਿਚ ਕੋਈ ਰੁਕਾਵਟ ਨਹੀਂ ਪਵੇਗੀ ਅਤੇ ਜ਼ਰੂਰੀ ਕੰਮਾਂ ਲਈ ਈਪਾਸ ਵੀ ਜਾਰੀ ਕੀਤਾ ਜਾਵੇਗਾ।

ਦਿੱਲੀ ਵਿਚ ਵੀਕਐਡ ਕਰਫਿਊ,ਮਾਲ,ਜਿੰਮ,ਥੀਏਟਰ,ਸਪਾ ਅਗਲੇ ਹੁਕਮ ਤੱਕ ਬੰਦ
ਦਿੱਲੀ ਵਿਚ ਵੀਕਐਡ ਕਰਫਿਊ,ਮਾਲ,ਜਿੰਮ,ਥੀਏਟਰ,ਸਪਾ ਅਗਲੇ ਹੁਕਮ ਤੱਕ ਬੰਦ

ਨਵੀਂ ਦਿੱਲੀ: ਕੋਰੋਨਾ ਕਾਰਨ ਦਿੱਲੀ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਬੁੱਧਵਾਰ ਨੂੰ ਕੋਰੋਨਾ ਦੇ ਅੰਕੜੇ 17 ਹਜ਼ਾਰ ਨੂੰ ਪਾਰ ਕਰ ਗਏ। ਇਸ ਕਾਰਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਮੀਖਿਆ ਮੀਟਿੰਗ ਵਿੱਚ ਵੀਰਵਾਰ ਨੂੰ ਦਿੱਲੀ ਦੇ ਅੰਦਰ ਵੀਕੈਂਡ ‘ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਲੋੜੀਂਦੀਆਂ ਸੇਵਾਵਾਂ ਵਿਚ ਕੋਈ ਰੁਕਾਵਟ ਨਹੀਂ ਪਵੇਗੀ ਅਤੇ ਜ਼ਰੂਰੀ ਕੰਮਾਂ ਲਈ ਈਪਾਸ ਵੀ ਜਾਰੀ ਕੀਤਾ ਜਾਵੇਗਾ।

ਦਿੱਲੀ ਵਿਚ ਵੀਕਐਡ ਕਰਫਿਊ,ਮਾਲ,ਜਿੰਮ,ਥੀਏਟਰ,ਸਪਾ ਅਗਲੇ ਹੁਕਮ ਤੱਕ ਬੰਦ

ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਦਿੱਲੀ ਵਿੱਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗ ਕੀਤੀ। ਸਿਹਤ ਮੰਤਰੀ ਤੋਂ ਇਲਾਵਾ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਨੁਸਾਰ, ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੋਰੋਨਾ ਨੂੰ ਫੈਲਨ ਤੋਂ ਰੋਕਣ ਲਈ ਵੀਕੈਂਡ ਕਰਫਿਊ ਰਹੇਗਾ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਾ ਕਰਫਿਊ ਰਹੇਗਾ।

ਸਰਕਾਰ ਬਾਜ਼ਾਰਾਂ ਵਿਚ ਸਖਤ ਕਾਰਵਾਈ ਕਰੇਗੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੱਲੋਂ ਇਹ ਕਿਹਾ ਗਿਆ ਹੈ ਕਿ ਬਾਜ਼ਾਰ ਵਿੱਚ ਵੱਧ ਰਹੀ ਭੀੜ ਨੂੰ ਰੋਕਣ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਕਰਨ ਲਈ ਦਿੱਲੀ ਸਰਕਾਰ ਸਖਤ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਮਾਸ਼ਕ ਨਹੀਂ ਪਹਿਨਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਮਾਸਕ ਪਾਏ ਬਿਨਾਂ ਘਰ ਤੋਂ ਬਾਹਰ ਨਾ ਜਾਣ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰ ਅਤੇ ਨੇੜਲੇ ਲੋਕਾਂ ਨੂੰ ਵੀ ਸੰਕਰਮਣ ਦਾ ਖ਼ਤਰਾ ਹੋ ਸਕਦਾ ਹੈ।

ਮੀਟਿੰਗ ਵਿੱਚ ਲਏ ਗਏ ਮਹੱਤਵਪੂਰਨ ਫੈਸਲੇ।

1. ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਲਈ ਈ ਪਾਸ ਜਾਰੀ ਕੀਤੇ ਜਾਣਗੇ।

2. ਮਾਲ, ਜਿੰਮ, ਸਪਾ ਅਤੇ ਆਡੀਟੋਰੀਅਮ ਬੰਦ ਰਹਿਣਗੇ।

3. ਸਿਨੇਮਾ ਹਾਲ 30 ਪ੍ਰਤੀਸ਼ਤ ਦਰਸ਼ਕਾਂ ਜਾ ਸਕਦੇ ਹਨ।

4. ਰੈਸਟੋਰੈਂਟ ਵਿਚ ਬੈਠਣ ਕੇ ਖਾਣ ਦੀ ਮਨਾਹੀ ਹੋਵੇਗੀ, ਸਿਰਫ ਹੋਮ ਡਿਲੀਵਰੀ ਹੀ ਸੰਭਵ ਹੋਵੇਗੀ।

5. ਹਰ ਜ਼ੋਨ ਦੀ ਸਿਰਫ ਇਕ ਹਫਤਾਵਾਰੀ ਮਾਰਕੀਟ ਹੋਵੇਗੀ।

6. ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਮਾਰਕੀਟ ਵਿਚ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣ ਲਈ ਸਖਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details