ਪੰਜਾਬ

punjab

ETV Bharat / bharat

Delhi Liquor Scam: ਅੱਜ ਹੁਸ਼ਿਆਰਪੁਰ ਆਉਣਗੇ ਕੇਜਰੀਵਾਲ ! ED ਦੇ ਸੰਮਨ ਨੂੰ ਨਜ਼ਰਅੰਦਾਜ਼ ਕਰਦੇ ਹੋਏ CM ਪਹੁੰਚਣਗੇ ਵਿਪਾਸਨਾ ਯੋਗਾ ਸੈਂਟਰ - ਆਮ ਆਦਮੀ ਪਾਰਟੀ

Kejriwal Leaves For Vipassana Meditation: ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜੀ ਵਾਰ ਸੰਮਨ ਭੇਜ ਕੇ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਦੂਜੇ ਸੰਮਨ 'ਤੇ ਵੀ ਮੁੱਖ ਮੰਤਰੀ ਪੇਸ਼ ਨਹੀਂ ਹੋਣਗੇ। ਮੁੱਖ ਮੰਤਰੀ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ 'ਤੇ ਗਏ ਹਨ। ਪ੍ਰਸ਼ਾਸਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਉਹ ਹੁਸ਼ਿਆਰਪੁਰ ਦੇ ਧੰਮ-ਧਜਾ ਵਿਪਾਸਨਾ ਯੋਗਾ ਸੈਂਟਰ ਪਹੁੰਚਣਗੇ।

CM Arvind Kejriwal
CM Arvind Kejriwal

By ETV Bharat Punjabi Team

Published : Dec 20, 2023, 10:44 AM IST

Updated : Dec 20, 2023, 12:26 PM IST

ਅੱਜ ਹੁਸ਼ਿਆਰਪੁਰ ਆਉਣਗੇ ਕੇਜਰੀਵਾਲ !

ਨਵੀਂ ਦਿੱਲੀ/ਪੰਜਾਬ:ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਪੁੱਛਗਿੱਛ ਲਈ ਈਡੀ ਵੱਲੋਂ ਭੇਜੇ ਗਏ ਦੂਜੇ ਸੰਮਨ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਣਗੇ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਉਹ 10 ਦਿਨਾਂ ਲਈ ਵਿਪਾਸਨਾ ਲਈ ਦਿੱਲੀ ਤੋਂ ਰਵਾਨਾ ਹੋ ਗਏ ਹਨ। ਸੋਮਵਾਰ ਨੂੰ ਈਡੀ ਨੇ ਦਿੱਲੀ ਸਰਕਾਰ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਲਈ ਦੁਬਾਰਾ ਤਲਬ ਕੀਤਾ ਸੀ। ਇਸ ਤੋਂ ਪਹਿਲਾਂ ਸੀਬੀਆਈ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਪੁੱਛਗਿੱਛ ਇਸ ਸਾਲ ਅਪ੍ਰੈਲ ਮਹੀਨੇ 'ਚ ਹੋਈ ਸੀ। ਇਸ ਤੋਂ ਬਾਅਦ ਈਡੀ ਨੇ ਪਹਿਲੀ ਵਾਰ ਨੋਟਿਸ ਜਾਰੀ ਕਰਕੇ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਅੱਜ ਹੁਸ਼ਿਆਰਪੁਰ ਪਹੁੰਚਣਗੇ ਕੇਜਰੀਵਾਲ !:ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ 20 ਦਸੰਬਰ ਨੂੰ ਯਾਨੀ ਅੱਜ ਹੁਸ਼ਿਆਰਪੁਰ ਤੋਂ ਮਹਿਜ 10 ਕਿਲੋਮੀਟਰ ਦੂਰ ਪਿੰਡ ਮਹਿਲਾਂਵਾਲੀ ਦੇ ਨਜਦੀਕ ਅਨੰਦਗੜ੍ਹ ਵਿਖੇ ਧੰਮ-ਧਜਾ ਵਿਪਾਸਨਾ ਯੋਗਾ ਸੈਂਟਰ ਵਿਖੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਪਾਸਨਾ ਦਾ ਸਮਾਂ ਸ਼ਾਮ 8 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਬਕਾਇਦਾ ਤੌਰ ‘ਤੇ ਸਾਰੇ ਪ੍ਰਬੰਧ ਕਰ ਲਾਏ ਹਨ ਅਤੇ ਸ਼ਹਿਰ ਦੇ ਨਜਦੀਕ ਹੀ ਹੈਲੀਪੈਡ ਬਣਾਇਆ ਗਿਆ ਹੈ। ਹਾਲਾਂਕਿ ਚਰਚਾ ਤਾਂ ਇਹ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਸ਼ਿਆਰਪੁਰ ਆ ਸਕਦੇ ਹਨ, ਪਰ ਵਿਪਾਸਨਾ ‘ਚ ਸ਼ਾਮਿਲ ਨਹੀਂ ਹੋਣਗੇ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਨੇ ਕਿਹਾ, ‘ਕੇਜਰੀਵਾਲ ਵਿਪਾਸਨਾ ਲਈ ਜਾ ਰਹੇ ਹਨ। ਉਸ ਦੇ ਜਾਣ ਦਾ ਸਮਾਂ ਪਹਿਲਾਂ ਹੀ ਤੈਅ ਹੈ। ਇਸ ਤੋਂ ਪਹਿਲਾਂ, ਅਸੀਂ ਅਰਵਿੰਦ ਕੇਜਰੀਵਾਲ ਨੂੰ ਭੇਜੇ ਨੋਟਿਸ ਬਾਰੇ ਈਡੀ ਨੂੰ ਕੁਝ ਕਾਨੂੰਨੀ ਸਵਾਲ ਪੁੱਛੇ ਸਨ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਸਾਡੇ ਵਕੀਲ ਅਰਵਿੰਦ ਕੇਜਰੀਵਾਲ ਨੂੰ ਭੇਜੇ ਨੋਟਿਸ ਨੂੰ ਦੇਖ ਰਹੇ ਹਨ।'

31 ਦਸੰਬਰ ਨੂੰ ਦਿੱਲੀ ਪਰਤਣਗੇ ਕੇਜਰੀਵਾਲ:'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੇਜਰੀਵਾਲ ਫਿਲਹਾਲ ਵਿਪਾਸਨਾ ਲਈ ਜਾ ਰਹੇ ਹਨ ਅਤੇ 31 ਦਸੰਬਰ ਨੂੰ ਦਿੱਲੀ ਪਰਤਣਗੇ। ਹੁਣ ਤੱਕ ਅਰਵਿੰਦ ਕੇਜਰੀਵਾਲ ਹਿਮਾਚਲ, ਬੈਂਗਲੁਰੂ ਅਤੇ ਮਹਾਰਾਸ਼ਟਰ ਦੇ ਕਿਸੇ ਵੀ ਸਥਾਨ 'ਤੇ ਵਿਪਾਸਨਾ ਸਿਮਰਨ ਲਈ ਜਾਂਦੇ ਹਨ, ਪਰ ਇਸ ਵਾਰ ਉਹ ਕਿੱਥੇ ਜਾ ਰਹੇ ਹਨ, ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ ਹੈ। ਵਿਪਾਸਨਾ ਮੈਡੀਟੇਸ਼ਨ ਦੇ ਨਿਯਮਾਂ ਮੁਤਾਬਕ ਅਰਵਿੰਦ ਕੇਜਰੀਵਾਲ 20 ਦਸੰਬਰ ਤੋਂ ਅਗਲੇ 10 ਦਿਨਾਂ ਤੱਕ ਕਿਸੇ ਦੇ ਸੰਪਰਕ ਵਿੱਚ ਨਹੀਂ ਰਹਿਣਗੇ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਮੰਤਰੀ ਆਤਿਸ਼ੀ ਸਰਕਾਰ ਦਾ ਕੰਮ ਸੰਭਾਲਣਗੇ।

ਵਿਪਾਸਨਾ ਸਾਧਨਾ ਕੀ ਹੈ ? : ਵਿਪਾਸਨਾ ਸਾਧਨਾ ਵਿੱਚ ਲਗਭਗ ਸੱਤ ਦਿਨਾਂ ਤੱਕ ਲਗਾਤਾਰ ਬੈਠਣਾ ਅਤੇ ਧਿਆਨ ਕਰਨਾ ਪੈਂਦਾ ਹੈ। ਇਸ ਸਮੇਂ ਦੌਰਾਨ, ਚੁੱਪ ਰਹਿਣਾ, ਜ਼ਿਆਦਾ ਗੱਲ ਨਾ ਕਰਨਾ, ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਾ ਕਰਨਾ ਵਰਗੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਤੋਂ ਪਹਿਲਾਂ, ਦਸੰਬਰ 2022 ਵਿੱਚ ਮੁੱਖ ਮੰਤਰੀ ਵਿਪਾਸਨਾ ਮੈਡੀਟੇਸ਼ਨ ਲਈ ਗਏ ਸਨ। ਸੀਐਮ ਕੇਜਰੀਵਾਲ ਕਹਿ ਰਹੇ ਹਨ ਕਿ ਭਗਵਾਨ ਬੁੱਧ ਨੇ ਕਈ ਸੌ ਸਾਲ ਪਹਿਲਾਂ ਇਹ ਗਿਆਨ ਸਿਖਾਇਆ ਸੀ, ਜੇਕਰ ਕਿਸੇ ਨੇ ਵਿਪਾਸਨਾ ਨਹੀਂ ਕੀਤੀ ਤਾਂ ਇਕ ਵਾਰ ਜ਼ਰੂਰ ਕਰੋ। ਇਹ ਮਾਨਸਿਕ, ਸਰੀਰਕ ਅਤੇ ਅਧਿਆਤਮਿਕ ਤੌਰ 'ਤੇ ਬਹੁਤ ਲਾਭਦਾਇਕ ਹੈ।

Last Updated : Dec 20, 2023, 12:26 PM IST

ABOUT THE AUTHOR

...view details