ਚਮੋਲੀ: ਨਾਰਾਇਣਬਗੜ ਬਲਾਕ ਦੇ ਪੰਗਤੀ ਪਿੰਡ ਚ ਸਵੇਰ ਤੜਕਸਾਰ ਬੱਦਲ ਫੱਟਣ (Cloudburst in Uttarakhand) ਤੋਂ ਬਾਅਦ ਖੌਫਨਾਕ ਤਸਵੀਰਾਂ ਦੇਖਣ ਨੂੰ ਮਿਲੀਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਅੱਜ ਸਵੇਰ ਕਰੀਬ 5.30 ਵਜੇ ਬੱਦਲ ਫੱਟਣ ਤੋਂ ਬਾਅਦ ਪਹਾੜੀ ਤੋਂ ਆਏ ਮਲਬੇ ਅਤੇ ਮੀਂਹ ਨੇ ਪਿੰਡ ਚ ਭਾਰੀ ਤਬਾਹੀ ਮਚਾਈ ਹੈ। ਇਸ ਘਟਨਾ ’ਚ ਬੀਆਰਓ ਮਜਦੂਰਾਂ ਦੇ ਘਰਾਂ ਅਤੇ ਝੋਪੜੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਇਸ ਦੇ ਨਾਲ ਹੀ ਕਈ ਵਾਹਨ ਮਲਬੇ ਦੀ ਲਪੇਟ ਵਿੱਚ ਆ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਦੱਸ ਦਈਏ ਕਿ ਉਤਰਾਖੰਡ (Uttarakhand) ਦਾ ਹਿਮਾਲਿਆਈ ਰਾਜ ਕੁਦਰਤੀ ਆਫ਼ਤਾਂ ਦੇ ਮਾਮਲੇ ਵਿੱਚ ਬਹੁਤ ਸੰਵੇਦਨਸ਼ੀਲ ਹੈ। ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਮੀਂਹ ਦੇ ਕਾਰਨ ਇੱਥੇ ਜਨਜੀਵਨ ਪ੍ਰਭਾਵਿਤ ਹੋਇਆ ਪਿਆ ਹੈ ਅਤੇ ਕਈ ਸੰਪਰਕ ਮਾਰਗਾਂ ’ਤੇ ਅਕਸਰ ਹੀ ਜ਼ਮੀਨ ਖਿਸਕਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ, ਸ਼੍ਰੀਨਗਰ ਗੜ੍ਹਵਾਲ ਦੇ ਸਿਰੋਬਗੜ ਦੇ ਕੋਲ ਬੱਦਲ ਫੱਟਣ ਕਾਰਨ ਬਹੁਤ ਤਬਾਹੀ ਹੋਈ ਸੀ। ਇਸ ਦੌਰਾਨ ਬਦਰੀਨਾਥ ਹਾਈਵੇਅ 'ਤੇ ਵੀ ਭਾਰੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ’ਚ ਤਿੰਨ ਵਾਹਨ ਟਕਰਾ ਗਏ ਸੀ।
ਉੱਥੇ ਹੀ 7 ਫਰਵਰੀ 2021 ਨੂੰ ਤਪੋਵਨ ਚ ਆਈ ਭਿਆਨਕ ਆਪਦਾ ਤੋਂ ਬਾਅਦ ਰੈਣੀ ਪਿੰਡ ਦੇ ਕੋਲ ਸਥਿਤ ਰਿਸ਼ੀਗੰਗਾ ਪਾਵਰ ਪ੍ਰੋਜੈਕਟ ਦੇ ਵਿਨਾਸ਼ ਹੋਣ ਤੇ ਮਲਬੇ ਚ ਕਈ ਲੋਕ ਜਿੰਦਾ ਦਫਨ ਹੋ ਗਏ ਸੀ। ਇੱਥੇ ਤੱਕ ਕਿ ਭਾਰਤ ਚੀਨ ਸਰਹੱਦ ਨੂੰ ਜੋੜਣ ਵਾਲਾ ਮਹੱਤਵਪੂਰਨ ਰੈਣੀ ਪੁੱਲ ਵੀ ਸੈਲਾਬ ਚ ਵਹਿ ਗਿਆ ਸੀ। ਇਨ੍ਹਾਂ ਹੀ ਨਹੀਂ ਰਿਸ਼ੀਗੰਗਾ ਦਾ ਸੈਲਾਬ ਧੌਲੀਗੰਗਾ ਚ ਮਿਲਣ ਤੋਂ ਬਾਅਦ ਪੂਰੀ ਤਪੋਵਨ ਸਥਿਤ ਐਨਟੀਪੀਸੀ ਦੀ ਪ੍ਰੋਜੈਕਟ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਤਬਾਹੀ ਚ ਅੱਜ ਵੀ ਕਈ ਲੋਕਾਂ ਦਾ ਪਤਾ ਨਹੀਂ ਚਲ ਪਾਇਆ ਹੈ।
ਇਹ ਵੀ ਪੜੋ: 115 ਦੇਸ਼ਾਂ ਦੀਆਂ ਨਦੀਆਂ ਦਾ ਪਾਣੀ ਰਾਮ ਮੰਦਰ ਦੇ ਨਿਰਮਾਣ ਲਈ ਆਇਆ, ਚੰਪਤ ਰਾਏ ਨੇ ਕਿਹਾ - ਇਤਿਹਾਸ ਦੀ ਇੱਕ ਸ਼ਾਨਦਾਰ ਮਿਸਾਲ