ਹਿਸਾਰ: ਜ਼ਿਲ੍ਹੇ ਦੇ ਬਰਵਾਲਾ ਥਾਣੇ 'ਚ ਬੁੱਧਵਾਰ ਨੂੰ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਝੜਪ (hisar police villagers fight) ਹੋ ਗਈ। ਇਸ ਘਟਨਾ ਵਿੱਚ ਐਸਐਚਓ ਸੁਖਜੀਤ ਸਿੰਘ ਅਤੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਕਈ ਪਿੰਡ ਵਾਸੀ ਜ਼ਖ਼ਮੀ ਵੀ ਹੋਏ ਹਨ।
ਇਸ ਦੌਰਾਨ ਪਿੰਡ ਕੁੰਭਾ ਦੇ ਬਜ਼ੁਰਗ ਨੇ ਵੀ ਜ਼ਹਿਰ ਪੀ ਲਿਆ, ਜਿਸ ਨਾਲ ਵਿਵਾਦ ਹੋਰ ਵੀ ਵਧ ਗਿਆ। ਫਿਲਹਾਲ ਜ਼ਹਿਰ ਨਿਗਲਣ ਵਾਲੇ ਪਿੰਡ ਵਾਸੀਆਂ, ਜ਼ਖਮੀ ਪੁਲਿਸ ਮੁਲਾਜ਼ਮਾਂ ਅਤੇ ਪਿੰਡ ਵਾਸੀਆਂ ਨੂੰ ਬਰਵਾਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਕਪਤਾਨ ਲੋਕੇਂਦਰ ਸਿੰਘ ਵੀ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਵਾਲਾ ਥਾਣਾ ਅਧੀਨ ਪੈਂਦੇ ਪਿੰਡ ਕੁੰਭਾ ਖੇੜਾ ਵਿੱਚ ਦੋ ਧਿਰਾਂ ਵਿੱਚ ਲੜਾਈ ਹੋ ਗਈ। ਇਸ ਸਬੰਧੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਕਰਾਸ ਕੇਸ ਨੂੰ ਲੈ ਕੇ ਪਿੰਡ ਵਾਸੀ ਬਰਵਾਲਾ ਥਾਣੇ ਪੁੱਜੇ ਅਤੇ ਪੰਚਾਇਤ ਵਿੱਚ ਦੋਸ਼ਾਂ ਦਾ ਦੌਰ ਚੱਲ ਰਿਹਾ ਸੀ। ਜਦੋਂ ਇੱਕ ਪਿੰਡ ਵਾਸੀ ਆਪਣੇ ਫ਼ੋਨ ਵਿੱਚ ਇਸ ਘਟਨਾ ਦੀ ਵੀਡੀਓ ਬਣਾ ਰਿਹਾ ਸੀ ਤਾਂ ਮੌਕੇ 'ਤੇ ਮੌਜੂਦ ਐੱਸਐੱਚਓ ਨੇ ਨੌਜਵਾਨ ਨੂੰ ਵੀਡੀਓ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਉਸ ਦੇ ਕੋਲ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਆਪਸ ਵਿੱਚ ਹੱਥੋਪਾਈ ਹੋ ਗਈ।