ਪੰਜਾਬ

punjab

ETV Bharat / bharat

ਨਿਰਭਿਆ ਕਾਂਡ ਦੇ 9 ਸਾਲ: 16 ਦਸੰਬਰ ਦੀ ਉਹ ਭਿਆਨਕ ਰਾਤ, ਜਾਣੋ ਪੂਰਾ ਹਾਲ...

ਨਿਰਭਿਆ ਮਾਮਲੇ ਨੂੰ 9 ਸਾਲ ਪੂਰੇ ਹੋ ਚੁੱਕੇ ਹਨ। ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੇ ਜਾਣ ਦੇ ਬਾਵਜੂਦ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਕਮੀ ਨਹੀਂ ਆ ਰਹੀ ਹੈ। 16 ਦਸੰਬਰ 2012 ਦੀ ਰਾਤ ਨੂੰ ਦਿੱਲੀ ਦੇ ਮੁਨੀਰਕਾ ਵਿੱਚ ਇੱਕ ਬੱਸ ਸੜਕ 'ਤੇ ਚੱਲ ਰਹੀ ਸੀ, ਪਰ ਉਸੇ ਬੱਸ ਵਿੱਚ ਇੱਕ ਜ਼ਿੰਦਗੀ ਚੀਕ ਰਹੀ ਸੀ... ਉਹ ਹੈਵਾਨਾਂ ਨੂੰ ਗੁਹਾਰ ਲਗਾ ਰਹੀ ਸੀ ਕਿ ਉਹ ਉਸਦੀ ਜਾਨ ਬਖਸ਼ ਦੇਣ...

ਨਿਰਭਿਆ ਕਾਂਡ ਦੇ 9 ਸਾਲ
ਨਿਰਭਿਆ ਕਾਂਡ ਦੇ 9 ਸਾਲ

By

Published : Dec 16, 2021, 9:57 AM IST

ਨਵੀਂ ਦਿੱਲੀ: ਨਿਰਭਿਆ ਕੇਸ ਨੂੰ ਅੱਜ 9 ਸਾਲ ਪੂਰੇ ਹੋ ਗਏ ਹਨ। ਪਰ ਰਾਜਧਾਨੀ ਅਜੇ ਵੀ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਪਿੱਛੇ ਨਹੀਂ ਹੈ। ਸਾਲ 2020 ਦੇ ਮੁਕਾਬਲੇ ਸਾਲ 2021 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਨਿਰਭਿਆ ਕਾਂਡ ਤੋਂ ਬਾਅਦ ਕਾਨੂੰਨ 'ਚ ਬਦਲਾਅ ਅਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਨਾਲ ਔਰਤਾਂ 'ਤੇ ਅਪਰਾਧ ਘੱਟ ਹੋਣ ਦੀ ਉਮੀਦ ਸੀ। ਪਰ ਅੰਕੜੇ ਦੱਸਦੇ ਹਨ ਕਿ ਇਸਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ ਹੈ। ਔਰਤਾਂ ਅੱਜ ਵੀ ਦਿਨੋ-ਦਿਨ ਅਪਰਾਧ ਦਾ ਸ਼ਿਕਾਰ ਹੋ ਰਹੀਆਂ ਹਨ।

ਜਾਣਕਾਰੀ ਮੁਤਾਬਕ 16 ਦਸੰਬਰ 2012 ਨੂੰ ਵਾਪਰੀ ਨਿਰਭਿਆ ਕਾਂਡ ਨੂੰ ਅੱਜ 9 ਸਾਲ ਪੂਰੇ ਹੋ ਗਏ ਹਨ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਨਤਾ ਸੜਕਾਂ 'ਤੇ ਉਤਰ ਆਈ ਸੀ ਅਤੇ ਯੂਪੀਏ ਸਰਕਾਰ ਨੂੰ ਔਰਤਾਂ ਦੇ ਅਪਰਾਧਾਂ ਸਬੰਧੀ ਬਣਾਏ ਗਏ ਕਾਨੂੰਨ 'ਚ ਬਦਲਾਅ ਕਰਨਾ ਪਿਆ ਸੀ। ਪਰ ਇਸ ਕਾਨੂੰਨ ਦਾ ਕੋਈ ਬਹੁਤਾ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਅੱਜ ਵੀ ਔਰਤਾਂ ਦੇ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ। ਔਰਤਾਂ ਨਾ ਸਿਰਫ਼ ਘਰ ਤੋਂ ਬਾਹਰ ਸਗੋਂ ਘਰ ਦੇ ਅੰਦਰ ਵੀ ਅਸੁਰੱਖਿਅਤ ਹਨ। ਪੁਲਿਸ ਵੱਲੋਂ ਇਸ ਸਬੰਧੀ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਪਰ ਫਿਰ ਵੀ ਦਿੱਲੀ ਵਿੱਚ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ।

ਨਿਰਭਿਆ ਮਾਮਲੇ ਦੀ ਟਾਈਮਲਾਈਨ-

  • 16 ਦਸੰਬਰ 2012 - ਨਿਰਭਿਆ ਨਾਲ ਚੱਲਦੀ ਬੱਸ ਵਿੱਚ ਇੱਕ ਨਾਬਾਲਗ ਸਮੇਤ ਛੇ ਮੁਲਜ਼ਮਾਂ ਨੇ ਸਮੂਹਿਕ ਬਲਾਤਕਾਰ ਕੀਤਾ।
  • 18 ਦਸੰਬਰ 2012- ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮ ਰਾਮ ਸਿੰਘ, ਮੁਕੇਸ਼, ਵਿਨੈ ਸ਼ਰਮਾ ਅਤੇ ਪਵਨ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ।
  • 21 ਦਸੰਬਰ, 2012 - ਆਨੰਦ ਵਿਹਾਰ ਬੱਸ ਸਟੈਂਡ ਤੋਂ ਨਾਬਾਲਗ ਮੁਲਜ਼ਮ ਗ੍ਰਿਫ਼ਤਾਰ ਕੀਤਾ।
  • 22 ਦਸੰਬਰ 2012 – ਛੇਵਾਂ ਦੋਸ਼ੀ ਅਕਸ਼ੈ ਠਾਕੁਰ ਬਿਹਾਰ ਤੋਂ ਗ੍ਰਿਫਤਾਰ ਕੀਤਾ
  • 29 ਦਸੰਬਰ 2012 - ਨਿਰਭਿਆ ਨੇ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
  • 3 ਜਨਵਰੀ 2013 - ਪੁਲਿਸ ਨੇ ਕਤਲ, ਗੈਂਗਰੇਪ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਡਕੈਤੀ ਦੇ 5 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ।
  • 17 ਜਨਵਰੀ, 2013 - ਫਾਸਟ ਟਰੈਕ ਅਦਾਲਤ ਨੇ ਪੰਜ ਬਾਲਗ ਦੋਸ਼ੀਆਂ ਵਿਰੁੱਧ ਦੋਸ਼ ਤੈਅ ਕੀਤੇ
  • 11 ਮਾਰਚ 2013 - ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ
  • ਅਕਤੂਬਰ 31, 2013 - ਜੁਵੇਨਾਈਲ ਬੋਰਡ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਲਈ ਨਾਬਾਲਗ ਦੋਸ਼ੀ ਪਾਇਆ ਗਿਆ।
  • 10 ਸਤੰਬਰ 2013 - ਫਾਸਟ ਟਰੈਕ ਅਦਾਲਤ ਨੇ ਚਾਰ ਦੋਸ਼ੀਆਂ ਮੁਕੇਸ਼, ਵਿਨੈ, ਪਵਨ ਅਤੇ ਅਕਸ਼ੈ ਨੂੰ ਦੋਸ਼ੀ ਠਹਿਰਾਇਆ।
  • 13 ਸਤੰਬਰ 2013 - ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ
  • 13 ਮਾਰਚ, 2014 - ਦਿੱਲੀ ਹਾਈ ਕੋਰਟ ਨੇ ਚਾਰਾਂ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ
  • 15 ਮਾਰਚ, 2014 - ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ
  • 20 ਦਸੰਬਰ 2015 - ਨਾਬਾਲਗ ਅਪਰਾਧੀ ਨੂੰ ਬਾਲ ਘਰ ਤੋਂ ਰਿਹਾਅ ਕੀਤਾ ਗਿਆ
  • 27 ਮਾਰਚ, 2016 - ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ।
  • 5 ਮਈ, 2017 - ਸੁਪਰੀਮ ਕੋਰਟ ਨੇ ਚਾਰ ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ
  • 9 ਜੁਲਾਈ 2018 - ਸੁਪਰੀਮ ਕੋਰਟ ਨੇ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
  • 7 ਜਨਵਰੀ 2020 ਨੂੰ ਨਿਰਭਯਾ ਦੇ ਚਾਰੇ ਦੋਸ਼ੀਆਂ ਲਈ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਸੀ
  • 20 ਮਾਰਚ 2020 - ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ

ਅਪਰਾਧ ਸਾਲ 2020 ਸਾਲ 2021 ਵਾਧਾ (%) (15 ਅਕਤੂਬਰ ਤੱਕ ਦੇ ਅੰਕੜੇ)

ਜ਼ੁਲਮ ਸਾਲ 2020 ਸਾਲ 2021 ਵਾਧਾ (ਫੀਸਦ)
ਜਬਰ ਜਨਾਹ 1429 1725 20
ਛੇੜਛਾੜ 1791 2157 20
ਕੁਮੇਂਟ ਕਰਨਾ 3503 373 7
ਅਗਵਾ 2226 373 40
ਘਰੇਲੂ ਹਿੰਸਾ 1931 3742 95
ਦਹੇਜ ਹੱਤਿਆ 94 114 20

ਇਹ ਵੀ ਪੜੋ:Encounter: ਕੁਲਗਾਮ 'ਚ ਮੁੱਠਭੇੜ, 2 ਅੱਤਵਾਦੀ ਢੇਰ

ABOUT THE AUTHOR

...view details