ਊਧਮਪੁਰ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਊਧਮਪੁਰ ਜਿਲ੍ਹੇ ਵਿੱਚ ਫੌਜ ਦਾ ਹੈਲੀਕਾਪਟਰ ਕਰੈਸ਼ ਹੋਣ ਨਾਲ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਪਾਇਲਟਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਦੱਸਿਆ ਜਾਂਦਾ ਹੈ। ਹਾਦਸੇ ਦੇ ਵਕਤ ਕਾਫੀ ਧੂੰਦ ਪੈ ਰਹੀ ਸੀ।
ਜੰਮੂ:ਜੰਮੂ-ਕਸ਼ਮੀਰ ਦੇ ਊਦਮਪੁਰ ਜਿਲ੍ਹੇ ਦੇ ਸ਼ਿਵਗੜ੍ਹ ਧਾਰ ਖੇਤਰ ਵਿੱਚ ਮੰਗਲਵਾਰ ਨੂੰ ਭਾਰਤੀ ਫੌਜ ਦੇ ਕਰੈਸ਼ ਹੋਏ ਹੈਲੀਕਾਪਟਰ ਵਿੱਚ ਸਵਾਲ ਦੋਵੇਂ ਪਾਇਲਟ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਸੀ ਤੇ ਇਲਾਜ ਦੌਰਾਨ ਉਨ੍ਹਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਭਾਰਤੀ ਫੌਜ ਦੇ ਉੱਤਰੀ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉੱਤਰੀ ਕਮਾਂਡ ਦੇ ਮੁਫੀ ਲੈਫਟੀਨੈਂਟ ਜਨਰਲ ਵਾਈ.ਕੇ.ਜੋਸ਼ੀ ਅਤੇ ਹੋਰ ਸਾਰੇ ਰੈਂਕ, ਜਾਂਬਾਜ ਮੇਜਰ ਰੋਹਿਤ ਕੁਮਾਰ ਅਤੇ ਮੇਜੇਰ ਅਨੂਪ ਰਾਜਪੂਤ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਪਤਨੀ ਟੌਪ ਵਿੱਚ ਡਿਊਟੀ ਦੌਰਾ ਸਰਵ ਉੱਚ ਕੁਰਬਾਨੀ ਦਿੱਤੀ। ਅਸੀਂ, ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਹਾਂ।