ਨਵੀਂ ਦਿੱਲੀ: ਚਿਰਾਗ ਪਾਸਵਾਨ(Lok Sabha MP Chirag Paswan) ਨੇ ਰਾਮ ਵਿਲਾਸ ਪਾਸਵਾਨ (Ram Vilas Paswan) ਨੂੰ ਅਲਾਟ ਕੀਤਾ ਬੰਗਲਾ ਖਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਆਫ ਅਸਟੇਟ ਦੀ ਟੀਮ ਦੇ ਉੱਥੇ ਪਹੁੰਚਣ ਤੋਂ ਤੁਰੰਤ ਬਾਅਦ ਲੁਟੀਅਨਜ਼ ਦਿੱਲੀ ਦੇ ਜਨਪਥ ਸਥਿਤ ਬੰਗਲੇ ਤੋਂ ਫਰਨੀਚਰ ਅਤੇ ਘਰੇਲੂ ਸਮਾਨ ਨੂੰ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਲੋਕ ਜਨਸ਼ਕਤੀ ਪਾਰਟੀ (Lok Janshakti Party) ਦੇ ਅਧਿਕਾਰਤ ਪਤੇ 12 ਜਨਪਥ ਬੰਗਲੇ ਤੋਂ ਸਾਮਾਨ ਲੈ ਕੇ ਦੋ ਟਰੱਕ ਨਿਕਲੇ। ਜਦਕਿ ਤਿੰਨ ਜਣੇ ਬੰਗਲੇ ਦੇ ਸਾਹਮਣੇ ਖੜ੍ਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੰਗਲਾ ਕੇਂਦਰੀ ਮੰਤਰੀਆਂ ਲਈ ਹੈ। ਸਰਕਾਰੀ ਰਿਹਾਇਸ਼ ਵਿੱਚ ਰਹਿਣ ਵਾਲਿਆਂ ਨੂੰ ਇਸ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ।