ਪੰਜਾਬ

punjab

ETV Bharat / bharat

ਗਾਜ਼ੀਆਬਾਦ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਦਰਜਨ ਤੋਂ ਵੱਧ ਬੱਚੇ ਹੋਏ ਬਿਮਾਰ

ਗਾਜ਼ੀਆਬਾਦ ਦੀ ਲੈਂਡਕ੍ਰਾਫਟ ਗੋਲਫ ਲਿੰਕਸ ਸੁਸਾਇਟੀ ਵਿੱਚ ਦਰਜਨ ਤੋਂ ਵੱਧ ਬੱਚੇ ਅਤੇ ਕੁੱਝ ਨੌਜਵਾਨ ਬੀਮਾਰ ਹੋ ਗਏ। ਜ਼ਿਆਦਾਤਰ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ।

children fell sick due to dirty water supply in ghaziabad
ਗਾਜ਼ੀਆਬਾਦ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਬੱਚੇ ਹੋਏ ਬਿਮਾਰ

By

Published : Apr 7, 2022, 10:33 AM IST

Updated : Apr 7, 2022, 2:43 PM IST

ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ ਨੈਸ਼ਨਲ ਹਾਈਵੇ-9 ਨੇੜੇ ਸਥਿਤ ਲੈਂਡਕ੍ਰਾਫਟ ਗੋਲਫ ਲਿੰਕਸ ਸੁਸਾਇਟੀ ਵਿੱਚ ਦੋ ਦਰਜਨ ਦੇ ਕਰੀਬ ਬੱਚੇ ਬੀਮਾਰ ਹੋ ਗਏ। ਜ਼ਿਆਦਾਤਰ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਬੱਚਿਆਂ ਨੂੰ ਦੋ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਟੈਂਕੀ ਤੋਂ ਸੋਸਾਇਟੀ ਵਿੱਚ ਪਾਣੀ ਸਪਲਾਈ ਕੀਤਾ ਜਾਂਦਾ ਹੈ, ਉਸ ਦੀ ਸਫ਼ਾਈ ਵੀ ਸਹੀ ਢੰਗ ਨਾਲ ਨਹੀਂ ਕੀਤੀ ਗਈ। ਇਹ ਦੋਸ਼ ਇਲਾਕਾ ਨਿਵਾਸੀਆਂ ਨੇ ਲਗਾਇਆ ਹੈ। ਨਿਵਾਸੀ ਦੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।

ਕੁੱਝ ਬਾਲਗਾਂ ਵਿੱਚ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਵੀ ਦੇਖੀ ਗਈ ਹੈ। ਦੋਸ਼ ਹੈ ਕਿ ਜਦੋਂ ਇਸ ਬਾਰੇ ਮੇਨਟੇਨੈਂਸ ਟੀਮ ਨੂੰ ਜਾਣੂ ਕਰਵਾਇਆ ਗਿਆ ਤਾਂ ਉਨ੍ਹਾਂ ਪੱਲਾ ਝਾੜ ਦਿੱਤਾ। ਸੁਸਾਇਟੀ ਦੀਆਂ ਔਰਤਾਂ ਦਾ ਗੁੱਸਾ ਹੁਣ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਔਰਤਾਂ ਚਾਹੁੰਦੀਆਂ ਹਨ ਕਿ ਇਸ ਮਾਮਲੇ 'ਚ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਵੇ।

ਗਾਜ਼ੀਆਬਾਦ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਬੱਚੇ ਹੋਏ ਬਿਮਾਰ

ਮਾਮਲੇ 'ਚ ਸਥਾਨਕ ਪੁਲਿਸ ਵੀ ਪਹੁੰਚ ਗਈ ਹੈ। ਅਜਿਹਾ ਹੀ ਇੱਕ ਮਾਮਲਾ ਇਸ ਸੁਸਾਇਟੀ ਵਿੱਚ ਪਰਿਲਾਂ ਵੀ ਸਾਹਮਣੇ ਆਇਆ ਹੈ। ਜ਼ਾਹਿਰ ਹੈ ਕਿ ਸੁਸਾਇਟੀ 'ਚ ਰੱਖ-ਰਖਾਅ ਵਿਭਾਗ 'ਤੇ ਸਵਾਲ ਉੱਠ ਰਹੇ ਹਨ। ਜਾਂਚ ਤੋਂ ਬਾਅਦ ਹੁਣ ਇਸ ਮਾਮਲੇ ਦੀ ਕਾਰਵਾਈ ਤੈਅ ਮੰਨੀ ਜਾ ਰਹੀ ਹੈ, ਪਰ ਇਹ ਕਾਰਵਾਈ ਕਦੋਂ ਤੱਕ ਚੱਲਦੀ ਹੈ, ਇਹ ਵੱਡਾ ਸਵਾਲ ਹੈ। ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਰਸਮੀ ਬਿਆਨ ਨਹੀਂ ਦਿੱਤਾ ਗਿਆ ਹੈ। ਸਾਰੇ ਬੱਚਿਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।


ਇਹ ਵੀ ਪੜ੍ਹੋ:2 ਕਾਰਾਂ ਦੀ ਟੱਕਰ ਤੋਂ ਬਾਅਦ ਲੱਗੀ ਅੱਗ, 4 ਲੋਕ ਜ਼ਿੰਦਾ ਸੜੇ

Last Updated : Apr 7, 2022, 2:43 PM IST

ABOUT THE AUTHOR

...view details