ਜੀਂਦ: ਪਿਛਲੇ ਤਿੰਨ ਦਿਨਾਂ ਤੋਂ ਤੁਸੀ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸੜਕਾਂ 'ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਤਾਂ ਵੇਖ ਹੀ ਰਹੇ ਹੋ, ਪਰ ਹੁਣ ਪੰਜਾਬ ਵਿੱਚੋਂ ਹਰਿਆਣਾ ਆਪਣੇ ਸਾਈਕਲਾਂ 'ਤੇ ਸਵਾਰ ਹੋ ਕੇ ਜੀਂਦ ਪੁੱਜੇ ਬੱਚਿਆਂ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਈਟੀਵੀ ਭਾਰਤ ਨੇ ਇਨ੍ਹਾਂ ਛੋਟੇ ਅੰਦੋਲਨਕਾਰੀਆਂ ਨੂੰ ਵੇਖਿਆ ਤਾਂ ਇਨ੍ਹਾਂ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਕੁੱਝ ਸਵਾਲ ਜਵਾਬ ਕੀਤੇ, ਜਿਸ ਨੂੰ ਸੁਣ ਕੇ ਟੀਮ ਵੀ ਹੈਰਾਨ ਰਹਿ ਗਈ।
ਆਪਣੇ ਸਾਈਕਲਾਂ 'ਤੇ ਸਵਾਰ ਹੋ ਕੇ ਜੀਂਦ ਪੁੱਜੇ ਇਨ੍ਹਾਂ ਬੱਚਿਆਂ ਨੇ ਪੰਜਾਬੀ ਵਿੱਚ ਇੰਟਰਵਿਊ ਦਿੰਦਿਆਂ ਕਿਹਾ ਕਿ ਅਸੀਂ ਮੋਦੀ ਨੂੰ ਛੱਡਾਂਗੇ ਨਹੀਂ। ਬੱਚਿਆਂ ਨੇ ਕਿਹਾ ਕਿ ਸਾਡੀ ਜੀਰੀ ਕੌਣ ਲਉਗਾ, ਇਸ ਤਰ੍ਹਾਂ ਤਾਂ ਕਿਸਾਨ ਭੁੱਖਾ ਮਰ ਜਾਵੇਗਾ। ਜੇਕਰ ਅਸੀਂ ਕਣਕ ਨਹੀਂ ਬੀਜੀ ਤਾਂ ਪੂਰਾ ਦੇਸ਼ ਆਟੇ ਦੇ ਦਿਨਾਂ ਭੁੱਖਾ ਮਰ ਜਾਵੇਗਾ। ਬੱਚਿਆਂ ਨੇ ਕਿਹਾ ਕਿ ਅਸੀਂ ਦਿੱਲੀ ਜਾਵਾਂਗੇ ਅਤੇ ਉਥੇ ਧਰਨਾ ਦੇਵਾਂਗਾ। ਇੱਕ ਵੀ ਕਦਮ ਪਿੱਛੇ ਨਹੀਂ ਹਟਾਂਗੇ।