ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ ਜਿਨ੍ਹਾਂ ਦਾ ਕਾਰਨ ਬੁਖਾਰ ਮੰਨਿਆ ਜਾਂਦਾ ਸੀ ਪਰ ਬੁਖਾਰ ਕਾਰਨ ਹੋ ਰਹੀਆਂ ਇਨ੍ਹਾਂ ਮੌਤਾਂ ਦਾ ਭੇਤ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਵਿਜੈ ਸਿੰਘ ਨੇ WHO ਦੇ ਦਾਅਵੇ ਦੇ ਅਧਾਰ 'ਤੇ ਕਿਹਾ ਕਿ ਇਹ ਡੇਂਗੂ ਵਾਇਰਸ ਦਾ ਹਿਮਰੋਜੇਨਿਕ ਨਾਮ ਦਾ ਇੱਕ ਰੂਪ ਹੈ। ਇਹ ਬਹੁਤ ਖ਼ਤਰਨਾਕ ਹੈ ਇਸਦੇ ਕਾਰਨ ਮਰੀਜ਼ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਅਤੇ ਉਸਦੇ ਪਲੇਟਲੈਟਸ ਡਿੱਗਣ ਲੱਗਦੇ ਹਨ ਜਿਸਦੇ ਨਾਲ ਨਾਲ ਹੀ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ।
DM ਚੰਦਰ ਵਿਜੈ ਸਿੰਘ ਦਾ ਦਾਅਵਾ ਹੈ ਕਿ ਇਹ ਮੱਛਰਾਂ ਦੇ ਕੱਟਣ ਨਾਲ ਹੀ ਫੈਲਦਾ ਹੈ ਅਤੇ ਲੋਕਾਂ ਨੂੰ ਗਲੀ ਵਿੱਚ ਕਿਤੇ ਵੀ ਗੰਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਕਿਸੇ ਵੀ ਪਾਣੀ ਨੂੰ ਕੂਲਰ ਜਾਂ ਘੜੇ ਵਿੱਚ ਜਾਂ ਹੋਰ ਕਿਤੇ ਵੀ ਇਕੱਠਾ ਨਾ ਹੋਣ ਦਿਓ। ਆਪਣੇ ਘਰ ਨੂੰ ਸਾਫ਼-ਸੁਥਰਾ ਰੱਖੋ ਅਤੇ ਕਿਤੇ ਵੀ ਗੰਦਾ ਪਾਣੀ ਨਾ ਖੜਾ ਹੋਣ ਦੇਣਾ ਚਾਹੀਦਾ ਹੈ।
DM ਚੰਦਰ ਵਿਜੈ ਸਿੰਘ ਖੁਦ ਮਾਈਕ ਲੈ ਕੇ ਬੁਖਾਰ ਨਾਲ ਪ੍ਰਭਾਵਿਤ ਇਲਾਕਿਆਂ ਝਲਕਾਰੀ ਨਗਰ, ਐਲਨ ਨਗਰ, ਕੈਲਾਸ਼ ਨਗਰ, ਕੌਸ਼ਲਿਆ ਨਗਰ, ਸੁਦਾਮਾ ਨਗਰ ਪਹੁੰਚੇ। ਉਨ੍ਹਾਂ ਨੇ ਮਾਇਕ ਨਾਲ ਇਸ ਬਾਰੇ ਘੋਸ਼ਿਤ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਇਸ ਬਾਰੇ ਸਾਵਧਾਨ ਕੀਤਾ ਅਤੇ ਹੱਥ ਚੁੱਕ ਕੇ ਲੋਕਾਂ ਤੋਂ ਭਰੋਸਾ ਲਿਆ ਕਿ ਉਹ ਉਨ੍ਹਾਂ ਦੀ ਗਲੀ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣਗੇ ਅਤੇ ਆਪਣੇ ਆਪ ਨੂੰ ਸਾਫ਼ ਰੱਖਣਗੇ।
ਮੁਹੱਲਾਵਾਰ ਚੈਕਿੰਗ ਮੁਹਿੰਮ ਕੀਤੀ ਗਈ ਸ਼ੁਰੂ