ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਮਨੋਹਰ ਲਾਲ ਲਗਾਤਾਰ ਕਿਸਾਨ ਅੰਦੋਲਨ(farmers protest) ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਖ਼ਾਸਕਰ ਉਦੋਂ ਤੋਂ ਜਦੋਂ ਇੱਕ ਆਦਮੀ ਦੇ ਸਾੜਣ ਅਤੇ ਇੱਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਦੇ ਘੇਰੇ 'ਚ ਕਿਸਾਨ ਅੰਦੋਲਨ ਆਇਆ ਹੈ। ਦਰਅਸਲ, 3 ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਇਹ ਕਿਸਾਨ ਅੰਦੋਲਨ 7 ਮਹੀਨਿਆਂ ਤੋਂ ਚੱਲ ਰਿਹਾ ਹੈ, ਅਤੇ ਹਰਿਆਣਾ ਸਭ ਤੋਂ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ। ਇੱਥੇ ਕਿਸਾਨ ਲਗਾਤਾਰ ਮਹਾਂ ਪੰਚਾਇਤਾਂ ਕਰ ਰਹੇ ਹਨ, ਮੰਤਰੀਆਂ ਦੇ ਦੌਰਿਆਂ ਦਾ ਵਿਰੋਧ ਕਰ ਰਹੇ ਹਨ। ਇਥੋਂ ਤੱਕ ਕਿ ਭਾਜਪਾ-ਜੇਜੇਪੀ ਆਗੂਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਮਨੋਹਰ ਲਾਲ(chief minister manohar lal) ਨੇ ਬੁੱਧਵਾਰ ਨੂੰ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ‘ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ‘ਕਿਸਾਨ ਸ਼ਬਦ ਸ਼ੁੱਧ ਹੈ ਅਤੇ ਹਰ ਕੋਈ ਉਸ ਨੂੰ ਬਹੁਤ ਸਤਿਕਾਰ ਦਿੰਦਾ ਹੈ। ਕੁਝ ਮੰਦਭਾਗੀਆਂ ਘਟਨਾਵਾਂ ਕਾਰਨ ਇਹ ਸ਼ਬਦ ਦਾਗੀ ਹੋ ਗਿਆ ਹੈ। ਭੈਣਾਂ ਅਤੇ ਧੀਆਂ ਦੀ ਇਜ਼ਤ ਲੁੱਟੀ ਜਾਂਦੀ ਹੈ, ਕਤਲ ਹੋ ਰਹੇ ਹਨ, ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ। ਮੈਂ ਗੈਰ ਲੋਕਤੰਤਰੀ ਘਟਨਾਵਾਂ ਦੀ ਨਿੰਦਾ ਕਰਦਾ ਹਾਂ।'
ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਮਨੋਹਰ ਲਾਲ ਕਈ ਵਾਰ ਕਿਸਾਨ ਅੰਦੋਲਨ ਬਾਰੇ ਬਿਆਨ ਦੇ ਚੁੱਕੇ ਹਨ। ਪਰ ਇਸ ਵਾਰ ਉਨ੍ਹਾਂ ਬਿਨਾਂ ਨਾਮ ਲਏ ਵੱਡੇ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੈ। ਉਝ ਵੀ ਗੁਰਨਾਮ ਚੜੂਨੀ(gurnam chadhuni) ਹਰਿਆਣਾ ਤੋਂ ਆਉਂਦੇ ਹਨ ਅਤੇ ਹਮੇਸ਼ਾਂ ਉਹ ਸਰਕਾਰ ਸਾਹਮਣੇ ਖੜੇ ਦਿਖਾਈ ਦਿੰਦੇ ਹਨ।