ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਸਮੇਤ ਨਵੀਂ ਕੈਬਨਿਟ ਦਾ ਵਿਸਥਾਰ ਕਰਨ ਤੋਂ ਬਾਅਦ ਵੀ ਹਲਚਲ ਜਾਰੀ ਹੈ। ਜਿਸ ਕਾਰਨ ਪਹਿਲਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ ਤੇ ਹੁਣ ਅਚਾਨਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਵੀ ਹਾਈ ਕਮਾਨ ਨੇ ਦਿੱਲੀ ਬੁਲਾਇਆ ਹੈ।
ਇਹ ਵੀ ਪੜੋ:ਦਿੱਲੀ ਜਾਣਗੇ ਕੈਪਟਨ ਅਮਰਿੰਦਰ ਸਿੰਘ, ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
ਰਾਹੁਲ ਗਾਂਧੀ ਦਾ ਆਇਆ ਸੀ ਫੋਨ
ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਰਾਹੁਲ ਗਾਂਧੀ ਦਾ ਫੋਨ ਆਇਆ ਸੀ, ਉਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਰੋਪੜ ਵਿੱਚ ਕਿਸੇ ਪ੍ਰੋਗਰਾਮ ਵਿੱਚ ਗਏ ਹੋਏ ਸਨ ਜਿੱਥੋ ਉਹ ਤੁਰੰਤ ਦਿੱਲੀ ਲਈ ਰਵਾਨਾ ਹੋ ਗਏ।
ਅਰੂਸਾ ਆਲਮ ਨੇ ਹਿਲਾਈ ਸਿਆਸਤ
ਖ਼ਬਰ ਇਹ ਹੈ ਕਿ ਇਸ ਹਲਚਲ ਨੂੰ ਅਰੂਸਾ ਆਲਮ (Aroosa Alam) ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਸਿਆਸੀ ਦਾਅ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਰੂਸਾ ਵਿਵਾਦ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਕਾਫੀ ਨਾਰਾਜ਼ ਦੱਸੀ ਜਾ ਰਹੀ ਹੈ। ਖਾਸ ਤੌਰ 'ਤੇ ਇਸ ਵਿਵਾਦ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸੋਨੀਆ ਗਾਂਧੀ ਨੂੰ ਵੀ ਸ਼ਾਮਿਲ ਕਰ ਦਿੱਤਾ। ਜਿਸ ਤੋਂ ਬਾਅਦ ਦਿੱਲੀ 'ਚ ਹਲਚਲ ਮਚ ਗਈ। ਇਸ ਕਾਰਨ ਪਹਿਲਾਂ ਉਪ ਮੁੱਖ ਮੰਤਰੀ (Deputy Chief Minister) ਸੁਖਜਿੰਦਰ ਰੰਧਾਵਾ (Sukhjinder Randhawa) ਨੂੰ ਦਿੱਲੀ ਤਲਬ ਕੀਤਾ ਗਿਆ ਸੀ ਜਿਹਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਮੁੱਦੇ 'ਤੇ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਤੋਂ ਕਾਫੀ ਕੁਝ ਸੁਣਨਾ ਪਿਆ। ਸੁਖਜਿੰਦਰ ਰੰਧਾਵਾ (Sukhjinder Randhawa) ਨੇ ਹੀ ਇਹ ਕਹਿ ਕੇ ਵਿਵਾਦ ਸ਼ੁਰੂ ਕੀਤਾ ਸੀ ਕਿ ਅਰੂਸਾ ਦੇ ਆਈਐਸਆਈ (ISI) ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ ਤੋਂ ਸ਼ੁਰੂ ਹੋਇਆ ਵਿਵਾਦ
ਇਸ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ ਕਰਨ ਵਾਲੇ ਨਵਜੋਤ ਸਿੱਧੂ (Navjot Sidhu) ਦੱਸੇ ਜਾ ਰਹੇ ਹਨ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਨੇ ਸਿੱਧੂ ਨਾਲ ਮੀਟਿੰਗ ਕੀਤੀ। ਜਿਸ 'ਚ ਸਿੱਧੂ (Navjot Sidhu) ਨੇ ਅਰੂਸਾ (Aroosa Alam) ਵਿਵਾਦ 'ਤੇ ਵੀ ਇਤਰਾਜ਼ ਜਤਾਇਆ। ਇਸ ਤੋਂ ਇਲਾਵਾ ਡੀਜੀਪੀ (DGP) ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ 'ਤੇ ਸਵਾਲ ਚੁੱਕੇ ਗਏ। ਸਿੱਧੂ ਨੇ ਹਾਈਕਮਾਂਡ ਨੂੰ ਕਿਹਾ ਕਿ ਪੰਜਾਬ ਦੀ ਸਰਕਾਰ ਹਾਈਕਮਾਂਡ ਦੇ 18 ਸੂਤਰੀ ਏਜੰਡੇ 'ਤੇ ਕੰਮ ਨਹੀਂ ਕਰ ਰਹੀ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੀ ਸੰਗਠਨ ਦੀ ਸ਼ਿਕਾਇਤ 'ਤੇ ਸਰਕਾਰ ਨੂੰ ਦਿੱਲੀ ਬੁਲਾਇਆ ਗਿਆ ਸੀ।
ਇਹ ਵੀ ਪੜੋ:ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਮਾਨਸਾ ਦੇ ਕਿਸਾਨਾਂ ਨਾਲ ਕਰਨਗੇ ਮੁਲਾਕਾਤ
ਸਿੱਧੂ ਨੇ ਸੈਸ਼ਨ ਦੀ ਕੀਤੀ ਸ਼ਲਾਘਾ
ਨਵਜੋਤ ਸਿੱਧੂ (Navjot Sidhu) ਨੇ ਬੀ.ਐਸ.ਐਫ (BSF) ਦਾ ਅਧਿਕਾਰ ਖੇਤਰ ਵਧਾਉਣ ਅਤੇ ਖੇਤੀ ਕਾਨੂੰਨਾਂ (Agricultural laws) 'ਤੇ 8 ਨਵੰਬਰ ਨੂੰ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਸ਼ਲਾਘਾ ਕੀਤੀ ਹੈ। ਹਾਲਾਂਕਿ ਸਿੱਧੂ (Navjot Sidhu) ਨੇ ਚਰਨਜੀਤ ਸਿੰਘ ਚੰਨੀ (Charanjit Singh Channi) ਸਰਕਾਰ 'ਤੇ ਫਿਰ ਇੱਕ ਸਵਾਲ ਛੱਡ ਦਿੱਤਾ ਹੈ। ਸਿੱਧੂ ਨੇ ਇਸ ਵਿੱਚ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ ਹੈ। ਜਿਸ ਰਾਹੀਂ ਘਰੇਲੂ ਖਪਤਕਾਰ ਸਸਤੀ ਬਿਜਲੀ ਪ੍ਰਾਪਤ ਕਰ ਸਕਣਗੇ।