ਚੇੱਨਈ:ਪੁਰਸਾਵਾਲਕਮ ਇਲਾਕੇ 'ਚ ਮਾਨਸਿਕ ਰੋਗੀ 48 ਸਾਲਾ ਔਰਤ ਆਪਣੇ ਪਤੀ ਦੀ ਲਾਸ਼ ਨਾਲ 2 ਦਿਨਾਂ ਤੱਕ ਘਰ ਵਿੱਚ ਬੰਦ ਰਹੀ ਹੈ। ਅਸ਼ੋਕ ਬਾਬੂ (53) ਵਾਸੀ ਪੁਰਸਾਵਾਲਕਮ ਦੀ ਪਤਨੀ ਪਦਮਿਨੀ (48) ਮਾਨਸਿਕ ਰੋਗੀ ਹੈ ਅਤੇ ਉਸ ਦੇ ਨਾਲ ਹੀ ਰਹਿੰਦੀ ਸੀ। ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦਾ ਖੁਲਾਸਾ ਓਦੋਂ ਹੋਇਆ ਜਦੋਂ ਮ੍ਰਿਤਰ ਅਸ਼ੋਕ ਬਾਬੂ ਦੀ ਧੀ ਆਰਤੀ ਨੇ ਪਿਛਲੇ 2 ਦਿਨਾਂ ਤੋਂ ਆਪਣੇ ਪਿਤਾ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਆਰਤੀ ਨੇ ਤਾਮਿਲਨਾਡੂ ਦੀ ਵੇਪੇਰੀ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ੇ ਤੋੜ ਦਿੱਤੇ। ਪੁਲਿਸ ਵੱਲੋਂ ਦਰਵਾਜ਼ੇ ਤੋੜਣ ਤੋਂ ਬਾਅਦ ਅਸ਼ੋਕ ਬਾਬੂ ਨੰਗੀ ਹਾਲਤ 'ਚ ਮ੍ਰਿਤਕ ਪਾਇਆ ਗਿਆ ਅਤੇ ਉਸ ਦੀ ਪਤਨੀ ਲਾਸ਼ ਕੋਲ ਬੈਠੀ ਮਿਲੀ।