ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕਸ਼ਮੀਰ 'ਚ ਅੱਤਵਾਦੀ ਫੰਡਿੰਗ ਦੇ ਮਾਮਲੇ 'ਚ ਵੱਖਵਾਦੀ ਨੇਤਾ ਯਾਸੀਨ ਮਲਿਕ ਖਿਲਾਫ 18 ਅਪ੍ਰੈਲ ਨੂੰ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਇਹ ਹੁਕਮ ਦਿੱਤਾ।
ਅਦਾਲਤ ਨੇ 16 ਮਾਰਚ ਨੂੰ ਹਾਫਿਜ਼ ਸਈਦ, ਸਈਅਦ ਸਲਾਹੁਦੀਨ, ਯਾਸੀਨ ਮਲਿਕ, ਸ਼ਬੀਰ ਸ਼ਾਹ ਅਤੇ ਮਸਰਤ ਆਲਮ, ਰਸ਼ੀਦ ਇੰਜੀਨੀਅਰ, ਜ਼ਹੂਰ ਅਹਿਮਦ ਵਟਾਲੀ, ਬਿੱਟਾ ਕਰਾਟੇ, ਅਫਤਾਫ ਅਹਿਮਦ ਸ਼ਾਹ, ਅਵਤਾਰ ਅਹਮ ਸ਼ਾਹ, ਨਈਮ ਖਾਨ, ਬਸ਼ੀਰ ਅਹਿਮਦ ਬੱਟ ਉਰਫ ਪੀਰ ਸੈਫੁੱਲਾ ਅਤੇ ਦੇ ਖਿਲਾਫ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਹਨ ਐਨਆਈਏ ਮੁਤਾਬਕ ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ, ਜੇਕੇਐਲਐਫ, ਜੈਸ਼-ਏ-ਮੁਹੰਮਦ ਵਰਗੇ ਸੰਗਠਨਾਂ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਮਦਦ ਨਾਲ ਜੰਮੂ-ਕਸ਼ਮੀਰ ਵਿੱਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਉੱਤੇ ਹਮਲੇ ਅਤੇ ਹਿੰਸਾ ਨੂੰ ਅੰਜਾਮ ਦਿੱਤਾ। 1993 ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਲ ਪਾਰਟੀ ਹੁਰੀਅਤ ਕਾਨਫਰੰਸ ਦੀ ਸਥਾਪਨਾ ਕੀਤੀ ਗਈ ਸੀ।