ਛਪਰਾ: ਬਿਹਾਰ ਦੇ ਛਪਰਾ ਦਾ ਪਿੰਡ ਮੁਬਾਰਕਪੁਰ ਅੱਗ ਦੀਆਂ ਲਪਟਾਂ ਵਿੱਚ ਸੜਿਆ। 2 ਫਰਵਰੀ ਦੀ ਸ਼ਾਮ ਨੂੰ ਪ੍ਰਧਾਨ ਦੇ ਪਤੀ ਅਤੇ ਉਸ ਦੇ ਸਮਰਥਕਾਂ ਵੱਲੋਂ ਤਿੰਨ ਨੌਜਵਾਨਾਂ ਨੂੰ ਬੰਦ ਕਮਰੇ ਵਿੱਚ ਕੁੱਟਿਆ। ਬੇਰਹਿਮੀ ਨਾਲ ਹੋਈ ਲੜਾਈ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਨੌਜਵਾਨ ਗੰਭੀਰ ਜ਼ਖਮੀ ਹਨ। ਨੌਜਵਾਨ ਦੀ ਮੌਤ 'ਤੇ ਦੂਜੇ ਵਰਗ ਦੇ ਲੋਕਾਂ ਦਾ ਗੁੱਸਾ ਭੜਕ ਗਿਆ। ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਹਮਲਾਵਰਾਂ ਨੇ ਮੁਬਾਰਕਪੁਰ ਪਿੰਡ ਦੇ ਇੱਕ ਮੁਹੱਲੇ ਵਿੱਚ ਕਈ ਘਰਾਂ ਨੂੰ ਅੱਗ ਲਾ ਦਿੱਤੀ।
4 ਕਿਲੋਮੀਟਰ ਦਾ ਘੇਰਾ ਸੀਲ: ਘਰ ਦੇ ਬਾਹਰ ਖੜ੍ਹੇ ਸਾਈਕਲ, ਟਰੈਕਟਰ, ਟਰੱਕ ਜੋ ਵੀ ਮਿਿਲਆ, ਸਾੜਿਆ ਜਾ ਰਿਹਾ ਸੀ। ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਥੋਂ ਤੱਕ ਕਿ ਘਰ ਦੇ ਦਾਣੇ ਵੀ ਮਿੱਟੀ ਵਿੱਚ ਮਿਲ ਗਏ। ਚਾਰੇ ਪਾਸੇ ਹਾਹਾਕਾਰ ਮੱਚ ਗਈ। ਪਿੰਡ ਦੇ ਅੱਧੇ ਬੰਦੇ ਭੱਜ ਚੁੱਕੇ ਸਨ। ਜੋ ਬਚੇ ਸਨ ਉਹ ਅੱਗ ਬੁਝਾਉਣ ਵਿੱਚ ਜੁੱਟ ਗਏ। ਸਾਰੇ ਪਿੰਡ ਦਾ ਉਜਾੜ ਹੋ ਗਿਆ। ਵਿਗੜ ਦੇ ਮਾਹੌਲ ਨੂੰ ਵੇਖਦੇ ਹੋਏ ਪੁਲੀਸ ਨੇ ਪਿੰਡ ਵਿੱਚ ਡੇਰੇ ਲਾਏ। ਉਦੋਂ ਤੱਕ ਸਾਰਾ ਮਾਮਲਾ ਸ਼ਾਂਤ ਹੋ ਗਿਆ ਸੀ। ਸਥਿਤੀ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।4 ਕਿਲੋਮੀਟਰ ਦੇ ਘੇਰੇ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਨੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
8 ਫਰਵਰੀ ਤੱਕ ਸੋਸ਼ਲ ਸਾਈਟਾਂ 'ਤੇ ਪਾਬੰਦੀ: 8 ਫਰਵਰੀ ਨੂੰ ਸੋਮਵਾਰ ਰਾਤ 11 ਵਜੇ ਤੋਂ ਫੇਸਬੁੱਕ, ਟਵਿੱਟਰ, ਵਟਸਐਪ ਅਤੇ ਹੋਰ ਸੋਸ਼ਲ ਸਾਈਟਾਂ 'ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਇਸ ਦੀ ਜਾਣਕਾਰੀ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਖ਼ਤੀ ਬਰਕਰਾਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਏਜੀਡੀ ਸੁਸ਼ੀਲ ਖੋਪੜੇ ਵੀ ਪਿੰਡ ਮੁਬਾਰਕਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਬਦਮਾਸ਼ਾਂ ਨੂੰ ਸਖ਼ਤ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ “ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪਟਨਾ 'ਚ ਜ਼ਖਮੀਆਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਉਹ ਬਿਆਨ ਵੀ ਨੱਥੀ ਕੀਤੇ ਜਾਣਗੇ। ਕਾਨੂੰਨ ਇਸ ਮਾਮਲੇ 'ਤੇ ਆਪਣਾ ਕੰਮ ਕਰ ਰਿਹਾ ਹੈ। ” - ਏਡੀਜੀ ਸੁਸ਼ੀਲ ਖੋਪੜੇ।
3 ਐਫ.ਆਈ.ਆਰ. ਦਰਜ, ਹੁਣ ਤੱਕ 6 ਗ੍ਰਿਫਤਾਰ: ਪੁਲਿਸ ਉਦੋਂ ਤੋਂ ਲਗਾਤਾਰ ਕਾਰਵਾਈ ਕਰ ਰਹੀ ਹੈ। ਜਿਸ ਦੇ ਚੱਲਦੇ ਹੁਣ ਤੱਕ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਤਿੰਨ ਐਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ। ਪਹਿਲੀ ਐਫ.ਆਈ.ਆਰ. ਵਿੱਚ 5 ਨਾਮਜ਼ਦ ਮੁਲਜ਼ਮਾਂ ਸਮੇਤ 50 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਦੂਜੀ ਐਫ.ਆਈ.ਆਰ. ਵਿੱਚ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਹੋਈ ਹੈ। ਤੀਜੀ ਐਫ.ਆਈ.ਆਰ. ਸੋਸ਼ਲ ਮੀਡੀਆ ਵਿੱਚ ਇਸ ਮੁੱਦੇ ਨੂੰ ਭੜਕਾਉਣ ਲਈ ਕੀਤੀ ਗਈ ਹੈ। ਫਰਾਰ ਮੁਲਜ਼ਮਾਂ ਨੂੰ ਫੜਨ ਲਈ ਸਥਾਨਕ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਐੱਸ.ਆਈ.ਟੀ.ਦਾ ਗਠਨ: ਥਾਣਾ ਛਪਰਾ ਦੇ ਐੱਸ.ਪੀ ਨੇ ਵੀ ਮੌਕੇ 'ਤੇ ਜਾਂਚ ਕਰ ਥਾਣੇ ਵਿੱਚ ਦਿੱਤੀਆਂ ਸ਼ਿਕਾਇਤਾਂ ਦੀ ਜਾਂਚ ਦੇ ਹੁਕਮ ਦਿੱਤੇ। ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਲਈ ਮੌਜੂਦਾ ਸਟੇਸ਼ਨ ਇੰਚਾਰਜ ਦੇਵਾਨੰਦ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਬ-ਡਵੀਜ਼ਨਲ ਪੁਲਿਸ ਅਫ਼ਸਰ ਸੋਨੀਪੁਰ ਦੀ ਅਗਵਾਈ ਹੇਠ ਐਸ.ਆਈ.ਟੀ ਵੀ ਗਠਿਤ ਕੀਤੀ ਗਈ ਹੈ।
ਛਪਰਾ ਕਾਂਡ 'ਤੇ ਸਿਆਸਤ: ਮਾਂਝੀ 'ਚ ਹੰਗਾਮਾ ਅਤੇ ਕੁੱਟਮਾਰ ਕਾਰਨ ਜ਼ਖਮੀ ਹੋਏ ਦੋ ਨੌਜਵਾਨਾਂ ਨੂੰ ਪਟਨਾ ਦੇ ਰੂਬਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਬਿਹਾਰ ਸਰਕਾਰ ਦੇ ਸਾਬਕਾ ਮੰਤਰੀ ਅਤੇ ਭਾਜਪਾ ਵਿਧਾਇਕ ਨੀਰਜ ਬਬਲੂ ਨੇ ਹਸਪਤਾਲ ਜਾ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸੀ.ਐੱਮ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਹਾਰ 'ਚ ਜੰਗਲ ਰਾਜ ਦੀ ਵਾਪਸੀ ਹੋਈ ਹੈ। ਭਾਜਪਾ ਨੇ ਇਸ ਘਟਨਾ ਦੀ ਤੁਲਨਾ 1990 ਦੇ ਦਹਾਕੇ ਨਾਲ ਕੀਤੀ ਹੈ।