ਨਵੀਂ ਦਿੱਲੀ:ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channy) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਚੰਨੀ ਨੇ ਪ੍ਰਧਾਨ ਮੰਤਰੀ ਨਾਲ ਤਿੰਨ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਚੰਗੇ ਮਾਹੌਲ ਵਿੱਚ ਸਾਡੀ ਗੱਲਬਾਤ ਹੋਈ ਹੈ।
ਜਿਸ ਤਰ੍ਹਾਂ ਪ੍ਰਧਾਨ ਮੰਤਰੀ (Prime Minister) ਦੀ ਗੱਲ ਹੋਈ ਚਾਹੀਦੀ ਹੈ ਮੁੱਖ ਮੰਤਰੀ (CM Channy) ਨਾਲ ਉਸ ਤਰ੍ਹਾਂ ਬੜ੍ਹੇ ਹਾ ਚੰਗਾ ਮਾਹੌਲ ਅਤੇ ਬੜ੍ਹੇ ਹੀ ਪਿਆਰ ਨਾਲ ਸਾਡੀ ਗੱਲਬਾਤ ਹੋਈ ਹੈ ਅਤੇ ਚੰਨੀ ਨੇ ਮੋਦੀ ਨੂੰ ਸ਼੍ਰੀ ਦਰਬਾਰ ਸਾਹਿਬ (Shri Darbar Sahib) ਦਾ ਮਾਡਲ ਵੀ ਭੇਟ ਕੀਤਾ। ਜਿਸ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ (Prime Minister) ਨਾਲ ਤਿੰਨ ਮੁੱਦਿਆਂ ਤੇ ਗੱਲਬਾਤ ਕੀਤੀ।
ਇਹ ਵੀ ਪੜ੍ਹੋ:ਮੁਹੰਮਦ ਮੁਸਤਫ਼ਾ ਨੇ ਮੁੜ ਘੇਰਿਆ ਕੈਪਟਨ ਅਮਰਿੰਦਰ ਸਿੰਘ, ਕਿਹਾ...
ਜਿਸ ਦੌਰਾਨ ਚੰਨੀ (CM Channy) ਨੇ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ (Prime Minister) ਨਾਲ ਖੇਤੀਬਾੜੀ (Agriculture) ਨਾਲ ਸਬੰਧਿਤ ਮਸਲਾ ਹੱਲ ਕਰਨ ਦੀ ਗੱਲ ਕੀਤੀ ਗਈ ਹੈ। ਜਿਸ ਵਿੱਚ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ (Prime Minister) ਵੀ ਇਸਦਾ ਹੱਲ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖ਼ਾਸ ਤੌਰ ਤੇ ਮੋਦੀ ਨੂੰ ਕਿਹਾ ਕਿ ਮੇਰਾ ਪੰਜਾਬ ਸਫ਼ਰ ਕਰ ਰਿਹਾ ਹੈ, ਮੇਰਾ ਪੰਜਾਬ ਦੇਸ਼ ਦੇ ਲਈ ਲੜਦਾ ਹੈ, ਮਰਦਾ ਹੈ ਅਤੇ ਅਜਾਦੀ ਲਈ ਅਤੇ ਦੇਸ਼ ਦੀ ਏਕਤਾ ਲਈ ਵੀ ਪੰਜਾਬ ਨੇ ਬਲਿਦਾਨ ਦਿੱਤੇ ਹਨ। ਇਸ 'ਤੇ ਜੋ ਇਹ ਐਗਰੀਕਲਚਰ (Agriculture) ਦਾ ਜੋ ਸੰਕਟ ਆ ਗਿਆ ਹੈ ਇਸ ਨੂੰ ਦੂਰ ਕੀਤਾ ਜਾਵੇ।