ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਸਿਆਸਤ ਦਾ ਧੁਰਾ ਚੰਡੀਗੜ੍ਹ ਦੀ ਬਜਾਇ ਹੁਣ ਦਿੱਲੀ ਤਬਦੀਲ (Center changed to Delhi from Chandigarh) ਹੋ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਦਿੱਲੀ ਬੁਲਾਇਆ ਗਿਆ ਹੈ। ਉਂਜ ਜਿਸ ਦਿਨ ਤੋਂ ਚੰਨੀ ਨੂੰ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਹੈ, ਉਦੋਂ ਤੋਂ ਹੀ ਉਨ੍ਹਾਂ ਦਾ ਇੱਕ ਪੈਰ ਚੰਡੀਗੜ੍ਹ ਤੇ ਦੂਜਾ ਪੈਰ ਦਿੱਲੀ ਵਾਲੀ ਸਥਿਤੀ ਬਣੀ ਹੋਈ ਹੈ। ਵੀਰਵਾਰ ਨੂੰ ਉਨ੍ਹਾਂ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ (Channi had met Rahul on Thursday) ਤੇ ਉਹ ਦੁਪਿਹਰ ਬਾਅਦ ਲਗਭਗ ਸਾਢੇ ਚਾਰ ਵਜੇ ਚੰਡੀਗੜ੍ਹ ਵਾਪਸ ਪਰਤੇ ਸੀ ਕਿ ਇਸੇ ਦੌਰਾਨ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੁੜ ਦਿੱਲੀ ਬੁਲਾ ਲਿਆ ਗਿਆ।
ਅੰਬਿਕਾ ਸੋਨੀ ਨਾਲ ਹੈ ਮੁਲਾਕਾਤ
ਦਿੱਲੀ ਵਿਖੇ ਉਨ੍ਹਾਂ ਦੀ ਮੁਲਾਕਾਤ ਅੰਬਿਕਾ ਸੋਨੀ ਨਾਲ ਤੈਅ ਹੈ (Channi to meet Ambika Soni)। ਪਾਰਟੀ ਹਾਈਕਮਾਂਡ ਦੇ ਆਗੂ ਚੰਨੀ ਨਾਲ ਪੰਜਾਬ ਦੇ ਹਾਲਾਤ ‘ਤੇ ਚਰਚਾ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਪਾਰਟੀ ਵਿੱਚ ਚੱਲ ਰਹੀਆਂ ਸਰਗਰਮੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਥੇ ਵੱਡੀ ਗੱਲ ਇਹ ਹੈ ਕਿ, ਜਿਸ ਦਿਨ ਤੋਂ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜ ਸੂਬਿਆਂ ਦੇ ਪ੍ਰਧਾਨਾਂ ਤੇ ਇੰਚਾਰਜਾਂ ਨਾਲ ਮੁਲਾਕਾਤ ਕੀਤੀ ਹੈ (Sonia had a meeting with leaders of five states) , ਜਿਸ ਵਿੱਚ ਪੰਜਾਬ ਤੋਂ ਨਵਜੋਤ ਸਿੱਧੂ ਸ਼ਾਮਲ ਹੋਏ ਸੀ, ਉਸੇ ਦਿਨ ਤੋਂ ਪੰਜਾਬ ਦੇ ਆਗੂ ਲਗਾਤਾਰ ਦਿੱਲੀ ਵਿਖੇ ਸਰਗਰਮ ਹਨ।
ਇੰਚਾਰਜ ਤੇ ਨਵਜੋਤ ਸਿੱਧੂ ਦੇ ਸਲਾਹਕਾਰ ਵੀ ਨਾਲ ਮੌਜੂਦ