ਚੰਡੀਗੜ੍ਹ:ਮੁੱਖ ਮੰਤਰੀ ਪੰਜਾਬ ਯੁਨੀਵਰਸਿਟੀ (Punjab University) ਨਾਲ ਜੁੜੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੜ੍ਹੇ ਹਨ ਤੇ ਇਥੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਪੀਯੂ ਤੋਂ ਨਾ ਸਿਰਫ ਗਰੈਜੁਏਸ਼ਨ ਕੀਤੀ, ਸਗੋਂ ਕਾਨੂੰਨ ਦੀ ਡਿਗਰੀ ਯਾਨੀ ਐਲ.ਐਲ.ਬੀ ਵੀ ਕੀਤੀ। ਹੁਣ ਉਹ ਇਥੋਂ ਡਾਕਟਰੇਟ (ਪੀ.ਐਚ.ਡੀ.) (PHD) ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਟੈਕਨੀਕਲ ਯੁਨੀਵਰਿਸਟੀ (PTU) ਤੋਂ ਐਮਬੀਏ(MBA) ਦੀ ਡਿਗਰੀ ਵੀ ਹਾਸਲ ਕੀਤੀ ਹੈ। ਚੰਨੀ ਦੇ ਮੁਕਾਬਲੇ ਜੇਕਰ ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ ਉਥੋਂ ਦੇ ਮੁੱਖ ਮਤਰੀ ਵੀ ਪੜ੍ਹੇ ਲਿਖੇ ਹਨ ਪਰ ਉਨ੍ਹਾਂ ਦੇ ਮੁਕਾਬਲੇ ਵਿੱਚ ਚੰਨੀ ਅੱਗੇ ਖੜ੍ਹੇ ਨਜਰੀਂ ਪੈਂਦੇ ਹਨ, ਕਿਉਂਕਿ ਉਹ ਅਜੇ ਵੀ ਪੜ੍ਹ ਰਹੇ ਹਨ।
ਜੈਰਾਮ ਠਾਕੁਰ ਤੇ ਖੱਟਰ
ਪ੍ਰਾਪਤ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ (Jai Ram Thakur) ਗਰੀਬ ਪਰਿਵਾਰ ਤੋਂ ਸਬੰਧਤ ਹਨ ਤੇ ਉਨ੍ਹਾਂ ਕੁਰਨੀ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਤੇ ਬਾਅਦ ਵਿੱਚ ਵੱਲਭ ਸਰਕਾਰੀ ਡਿਗਰੀ ਕਾਲਜ ਮੰਡੀ ਤੋਂ 1987 ਵਿੱਚ ਗਰੈਜੁਏਸ਼ਨ ਤੇ ਬਾਅਦ ਵਿੱਚ ਐਮ.ਏ. ਵੀ ਕੀਤੀ। ਗੱਲ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਪੰਡਤ ਨੇਕੀ ਰਾਮ ਸ਼ਰਮਾ ਸਰਕਾਰੀ ਕਾਲਜ ਰੋਹਤਕ ਤੋਂ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਦਿੱਲੀ ਯੁਨੀਵਰਸਿਟੀ ਤੋਂ ਜਾ ਕੇ ਆਪਣੀ ਗਰੈਜੁਏਸ਼ਨ ਮੁਕੰਮਲ ਕੀਤੀ।
ਗਹਿਲੋਤ
ਇਸੇ ਤਰ੍ਹਾਂ ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਦੇ ਪਰਿਵਾਰ ਦਾ ਰਾਜਨੀਤੀ ਨਾਲ ਕੋਈ ਲੈਣ ਦੇਣ ਨਹੀਂ ਸੀ। ਉਨ੍ਹਾਂ ਵਿਗਿਆਨ ਵਿੱਚ ਗਰੈਜੁਏਸ਼ਨ ਕੀਤੀ ਤੇ ਬਾਅਦ ਵਿੱਚ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਯਾਨੀ ਐਮਏ ਪਾਸ ਕੀਤੀ।