ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਸਵਾਲ ਉਠਾਏ (Sidhu takes on Channi) , ਇਸ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ (Harish Choudhary) ਵੱਲੋਂ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ਹੰਗਾਮੀ ਮੀਟਿੰਗ ਬੁਲਾਈ ਗਈ (In charge called emergency meeting)। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਪਰਗਟ ਸਿੰਘ, ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ, ਵਿਧਾਇਕ ਕੁਲਦੀਪ ਵੈਦ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਹਾਜ਼ਰ ਸਨ।
ਮੀਟਿੰਗ ਉਪਰੰਤ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਕੁਝ ਮਸਲੇ ਸਨ, ਜੋ ਕਿ ਕੁਝ ਹੱਦ ਤੱਕ ਹੱਲ ਹੋ ਗਏ ਹਨ ਅਤੇ ਜੋ ਵੀ ਸਮੱਸਿਆਵਾਂ ਹਨ ਉਹ ਛੇਤੀ ਹੀ ਹੱਲ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਸਾਰੀਆਂ ਗੱਲਾਂ ਦਾ ਜਵਾਬ ਜਲਦੀ ਹੀ ਦਿੱਤਾ ਜਾਵੇਗਾ, ਜਲਦ ਹੀ ਫੈਸਲਾ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹਰੀਸ਼ ਚੌਧਰੀ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੀ.ਐਮ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਨਾਲ ਵੱਖਰੇ ਤੌਰ 'ਤੇ ਗੱਲਬਾਤ ਕੀਤੀ ਹੈ, ਮਿਲ ਕੇ ਵੀ ਚਰਚਾ ਕੀਤੀ ਹੈ ਅਤੇ ਇਹ ਚਰਚਾ ਵੀ ਹੋ ਗਈ ਹੈ ਅਤੇ ਜਲਦ ਹੀ ਹਰੀਸ਼ ਚੌਧਰੀ ਇਸ ਦਾ ਹੱਲ ਲੱਭਣਗੇ। ਉਨ੍ਹਾਂ ਕਿਹਾ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਜੋ ਵੀ ਮਸਲੇ ਹਨ, ਉਨ੍ਹਾਂ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ।
ਵੇਰਕਾ ਨੇ ਕਿਹਾ ਕਿ ਇੱਥੇ ਬਰਗਾੜੀ ਦਾ ਮੁੱਦਾ ਹੈ, ਨਸ਼ੇ ਦਾ ਮੁੱਦਾ, ਜਿਹੜਾ ਵੀ ਅਧਿਕਾਰੀ ਨਸ਼ੇ ਦੇ ਮੁੱਦੇ ਨੂੰ ਪੂਰਾ ਕਰਨ ਦੇ ਵਿਚਕਾਰ ਆਵੇਗਾ, ਉਸ ਨੂੰ ਹਟਾ ਦਿੱਤਾ ਜਾਵੇਗਾ। ਹਾਲਾਂਕਿ ਵੇਰਕਾ ਇਹ ਕਹਿੰਦੇ ਨਜ਼ਰ ਆਏ ਕਿ ਸਭ ਠੀਕ ਹੈ, ਕੋਈ ਸਮੱਸਿਆ ਨਹੀਂ ਹੈ, ਕੁਝ ਮੁੱਦੇ ਹਨ, ਮੁੱਖ ਮੰਤਰੀ ਅਤੇ ਸਿੱਧੂ ਦੀ ਮੀਟਿੰਗ ਹੋਈ ਹੈ ਅਤੇ ਜੋ ਵੀ ਗਲਤਫਹਿਮੀ ਹੈ, ਉਸ ਨੂੰ ਵੀ ਦੂਰ ਕਰ ਦਿੱਤਾ ਜਾਵੇਗਾ। ਅਸੀਂ ਤਾਂ ਬੱਸ ਇਹੀ ਚਾਹੁੰਦੇ ਹਾਂ ਕਿ ਜੋ ਵੀ ਮੁੱਦੇ ਹਨ, ਉਨ੍ਹਾਂ ਨੂੰ ਇਕੱਠੇ ਬੈਠ ਕੇ ਪਾਰਟੀ ਪਲੇਟਫਾਰਮ 'ਤੇ ਉਠਾਇਆ ਜਾਵੇ, ਸਾਰੇ ਵਿਧਾਇਕਾਂ ਨੇ, ਲੋਕਾਂ ਨੇ ਤੇ ਹਾਈਕਮਾਂਡ ਨੇ ਮੁੱਖ ਮੰਤਰੀ ਬਣਾਇਆ ਹੈ, ਉਹ ਸਾਰਿਆਂ ਦਾ ਚਹੇਤਾ ਮੁੱਖ ਮੰਤਰੀ ਹੈ। ਜਦੋਂ ਉਨ੍ਹਾਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਏਏਜੀ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਜਨੀਤਿਕ ਪਰਿਵਾਰ ਸਮਾਜ ਦਾ ਇੱਕ ਹਿੱਸਾ ਹੈ, ਜੇਕਰ ਕਿਸੇ ਨੇ ਵਕਾਲਤ ਕੀਤੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ 100-150 ਵਿੱਚੋਂ ਜਿਹੜੇ ਵਕੀਲ ਹਨ, ਉਹ ਸਾਰੇ ਰਿਸ਼ਤੇਦਾਰ ਹਨ, ਜੇਕਰ ਕੋਈ ਯੋਗ ਹੈ ਤਾਂ ਹੀ ਲਗਾਇਆ ਜਾਂਦਾ ਹੈ। ਫਿਰ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।