Chandrayaan 3: ਭਾਰਤ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ ਚੰਨ ਉੱਤੇ ਹੋਈ ਸਾਫ਼ਟ ਲੈਂਡਿੰਗ
ਨਵੀਂ ਦਿੱਲੀ: 40 ਕਰੋੜ ਭਾਰਤੀ ਦੇਸ਼ ਦੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਦਾ ਇੰਤਜ਼ਾਰ ਖ਼ਤਮ ਹੋਇਆ। ਦੇਸ਼ਭਰ 'ਚ ਲੋਕਾਂ ਵੱਲੋਂ ਇਸਰੋ ਦੇ ਸਫ਼ਲ ਮਿਸ਼ਨ ਲਈ ਭਗਵਾਨ ਨੂੰ ਕੀਤੀਆਂ ਪ੍ਰਾਰਥਨਾ ਆਖਰ ਕਰ ਸਫ਼ਲ ਹੋਈਆਂ। ਅੱਜ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਚੰਦਰਯਾਨ-3 ਦੀ ਸੌਫਟ ਲੈਂਡਿੰਗ ਲਈ ਨਿਰਧਾਰਿਤ ਸਮੇਂ ਲਗਭਗ ਸ਼ਾਮ 6:04 ਮਿੰਟ 'ਤੇ ਹੋਈ। ਵਿਕਰਮ ਲੈਂਡਰ ਦੇ ਪਾਵਰਡ ਲੈਂਡਿੰਗ ਅੱਜ ਸ਼ਾਮ 6:05 'ਤੇ ਹੋਈ। ਮਿਸ਼ਨ ਆਪਰੇਸ਼ਨ ਕੰਪਲੈਕਸ ਵਿੱਚ ਲੈਂਡਿੰਗ ਆਪਰੇਸ਼ਨ ਦਾ ਸਿੱਧਾ ਪ੍ਰਸਾਰਣ ਬੁੱਧਵਾਰ ਸ਼ਾਮ 5:20 ਮਿੰਟ 'ਤੇ ਸ਼ੁਰੂ ਹੋਇਆ।
ਲੈਂਡਿੰਗ ਦੀ ਲਾਈਵ ਗਤੀਵਿਧੀਆਂ ਇਸਰੋ ਵੈੱਬਸਾਈਟ, Youtube ਚੈਨਲ, ਫੇਸਬੁੱਕ ਅਤੇ ਡੀਡੀ ਨੈਸ਼ਨਲ ਟੀਵੀ 'ਤੇ ਦੇਖੀਆਂ ਗਈਆਂ। ਭਾਰਤ ਵੱਲੋਂ ਉਹ ਇਤਿਹਾਸ ਰਚਿਆ ਗਿਆ ਹੈ ਜਿਸ ਨੂੰ ਪਾਉਣ ਲਈ ਭਾਰਤ ਨੂੰ ਦੋ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਖਰਕਾਰ ਮਿਹਨਤ ਨੂੰ ਫ਼ਲ ਲੱਗਿਆ ਤੇ ਭਾਰਤ 'ਤੇ ਇਹਿਤਾਸ ਰਚ ਦਿੱਤਾ। ਭਾਰਤ ਚੰਦਰਮਾਂ ਦੇ ਦੱਖਣੀ ਖੇਤਰ 'ਤੇ ਆਪਣੀ ਹਾਜ਼ਰੀ ਦਰਜ਼ ਕਰਵਾਉਣ ਵਾਲਾ ਇਕੱਲਾ ਦੇਸ਼ ਬਣ ਗਿਆ ਹੈ। ਦੱਸ ਦਈਏ ਕਿ ਚੰਦਰਮਾਂ ਦਾ ਦੱਖਣੀ ਖੇਤਰ ਆਪਣੀ ਕਠੋਰ ਪ੍ਰਸਿਥਤੀ ਲਈ ਔਖਾ ਮੰਨਿਆ ਜਾਂਦਾ ਹੈ। ਇਹ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਚੌਥਾ ਦੇਸ਼ ਬਣ ਗਿਆ।
ਪ੍ਰਧਾਨ ਮੰਤਰੀ ਵੀ ਦੱਖਣੀ ਅਫ਼ਰੀਕਾ ਤੋਂ ਜੁੜੇ:ਕਾਬਲੇਜ਼ਿਕਰ ਹੈ ਕਿ ਪ੍ਰਦਾਨ ਮੰਤਰੀ ਨਰੇਂਦਰ ਮੋਦੀ ਵੀ ਇਸ ਇਤਿਹਾਸਿਕ ਪਲਾਂ ਨੂੰ ਵੇਖਣ ਲਈ ਦੱਖਣੀ ਅਫ਼ਰੀਕਾ ਤੋਂ ਜੁੜੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਬ੍ਰਿਕਸ ਸੰਮੇਲਨ 'ਚ ਸ਼ਾਮਿਲ ਹੋਣ ਲਈ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਹਨ। ਜਿੱਥੋਂ ਉਨ੍ਹਾਂ ਵੱਲੋਂ ਇਸਰੋ ਦੀ ਇਸ ਕਾਮਯਾਬੀ ਨੂੰ ਦੇਖਿਆ ਅਤੇ ਵਧਾਈ ਦਿੱਤੀ। ਜ਼ਿਕਰੇਖਾਸ ਏ ਕਿ ਜਦੋਂ ਚੰਦਰਯਾਨ -2 ਸਫ਼ਲ ਨਹੀਂ ਹੋਇਆ ਸੀ ਤਾਂ ਪ੍ਰਧਾਨ ਮੰਤਰੀ ਵੱਲੋਂ ਵਿਗਿਆਨੀਆਂ ਨੂੰ ਹੌਸਲਾ ਦਿੱਤੀ ਗਈ ਸੀ ਅਤੇ ਕਿਹਾ ਕਿ ਮਿਹਨਤ ਕਰਦੇ ਰਹੋ ਅਸੀਂ ਕਾਮਯਾਬ ਹੋਵਾਂਗੇ। ਪੀਐਮ ਮੋਦੀ ਨੇ ਕਿਹਾ, "ਸਾਡੇ ਪਰਿਵਾਰ ਦੇ ਮੈਂਬਰ, ਜਦੋਂ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਅਜਿਹਾ ਇਤਿਹਾਸ ਬਣਦੇ ਦੇਖਦੇ ਹਾਂ, ਤਾਂ ਜੀਵਨ ਧੰਨ ਹੋ ਜਾਂਦਾ ਹੈ। ਅਜਿਹੀਆਂ ਇਤਿਹਾਸਕ ਘਟਨਾਵਾਂ ਕੌਮ ਦੇ ਜੀਵਨ ਦੀ ਚੇਤਨਾ ਬਣ ਜਾਂਦੀਆਂ ਹਨ।" ਉਨਹਾਂ ਆਖਿਆ ਕਿ "ਇਹ ਪਲ ਅਭੁੱਲਣਯੋਗ ਹੈ। ਇਹ ਪਲ ਬੇਮਿਸਾਲ ਹੈ।
ਇਹ ਪਲ ਵਿਕਸਤ ਭਾਰਤ ਦੀ ਖੁਸ਼ਹਾਲੀ ਦਾ ਹੈ। ਮੁਸ਼ਕਲਾਂ ਦੇ ਸਮੁੰਦਰ ਤੋਂ ਪਾਰ ਲੰਘਣ ਦਾ ਇਹ ਸਮਾਂ ਹੈ। ਇਹ ਜਿੱਤ ਦੇ ਚੰਨ ਮਾਰਗ 'ਤੇ ਚੱਲਣ ਦਾ ਪਲ ਹੈ। ਇਹ ਪਲ 140 ਕਰੋੜ ਧੜਕਣਾਂ ਦੀ ਸ਼ਕਤੀ ਦਾ ਹੈ। ਇਹ ਭਾਰਤ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਦਾ ਪਲ ਹੈ।" ਪ੍ਰਧਾਨ ਮੰਤਰੀ ਨੇ ਕਿਹਾ, “ਇਸਰੋ ਨੇ ਇਸ ਪਲ ਲਈ ਸਾਲਾਂ ਤੱਕ ਬਹੁਤ ਮਿਹਨਤ ਕੀਤੀ ਹੈ। ਮੈਂ 140 ਕਰੋੜ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।" “ਸਾਡੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਨਾਲ, ਅਸੀਂ ਚੰਦਰਮਾ ਦੇ ਦੱਖਣੀ ਧਰੁਵ ਤੱਕ ਪਹੁੰਚ ਗਏ ਹਾਂ, ਜਿੱਥੇ ਦੁਨੀਆ ਦਾ ਕੋਈ ਵੀ ਦੇਸ਼ ਨਹੀਂ ਪਹੁੰਚ ਸਕਿਆ ਹੈ। ਹੁਣ ਚੰਨ ਨਾਲ ਜੁੜੀਆਂ ਮਿੱਥਾਂ ਵੀ ਬਦਲ ਜਾਣਗੀਆਂ ਅਤੇ ਕਹਾਣੀਆਂ ਵੀ ਬਦਲ ਜਾਣਗੀਆਂ।"
ਵੱਖ-ਵੱਖ ਥਾਂਵਾਂ ਤੋਂ ਲਾਈਵ: ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਨੂੰ ਵੱਖ-ਵੱਖ ਥਾਵਾਂ ਤੋਂ ਲਾਈਵ ਦੇਖਿਆ ਗਿਆ।ਪੰਜਾਬ ਯੂਨੀਵਰਸਿਟੀ, ਕਪੂਰਥਲਾ ਸਾਇੰਸ ਸਿਟੀ ਤੋਂ ਇਲਾਵਾ ਸਕੂਲਾਂ 'ਚ ਵੀ ਇਸ ਸੁਨਹਿਰੇ ਪਲਾਂ ਨੂੰ ਦੇਖਿਆ ਗਿਆ। ਇਸ ਕਾਮਯਾਬੀ ਲਈ ਹਰ ਦੇਸ਼ ਵਾਸੀ ਵੱਲੋਂ ਪ੍ਰਥਾਨਾ ਕੀਤੀ ਗਈ। ਇਸੇ ਦੌਰਾਨ ਆਪਸੀ ਭਾਈਚਾਰੇ ਦੀ ਸਿਮਾਲ ਵੀ ਵੇਖਣ ਨੂੰ ਮਿਲੀ । ਜਦੋਂ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸ਼ੁਰੂਆਤ ਹੋਈ ਸੀ ਉਦੋਂ ਤੋਂ ਹੀ ਹਰ ਕੋਈ ਇਸ ਦਿਨ ਦਾ ਅਤੇ ਇੰਨ੍ਹਾਂ ਘੜੀਆਂ ਦਾ ਇੰਤਜ਼ਾਰ ਕਰ ਰਿਹਾ ਸੀ । ਆਖਿਰਕਰ ਇਸਰੋ ਅਤੇ ਦੇਸ਼ੀ ਵਾਸੀਆਂ ਦੇ ਸੁਪਨਾ ਪੂਰਾ ਹੋਇਆ ਅਤੇ ਤੀਜੇ ਚੰਦਰਮਾਂ ਮਿਸ਼ਨ ਚੰਦਰਯਾਨ-3 ਦੀ ਸੌਫ਼ਟ ਲੈਂਡਿੰਗ ਕੀਤੀ।
ਇਸਰੋ ਦੇ ਮੁਖੀ ਐਸ ਸੋਮਨਾਥ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, 'ਅਸੀਂ ਚੰਦਰਮਾ 'ਤੇ 'ਸਾਫਟ ਲੈਂਡਿੰਗ' ਵਿੱਚ ਸਫਲਤਾ ਹਾਸਲ ਕੀਤੀ ਹੈ। ਭਾਰਤ ਚੰਨ 'ਤੇ ਹੈ। ਉਨ੍ਹਾਂ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਇਹ ਅਜਿਹੀ ਕਾਮਯਾਬੀ ਹੈ ਜਿਸ ਨੂੰ ਇਸਰੋ ਦੇ ਚੋਟੀ ਦੇ ਵਿਗਿਆਨੀ ਹੀ ਨਹੀਂ, ਬਲਕਿ ਭਾਰਤ ਦਾ ਹਰ ਆਮ ਅਤੇ ਖਾਸ ਵਿਅਕਤੀ ਟੀਵੀ ਸਕਰੀਨ 'ਤੇ ਨਜ਼ਰ ਮਾਰ ਕੇ ਦੇਖ ਰਿਹਾ ਸੀ।
ਭਾਰਤ ਬਣਿਆ ਚੌਥਾ ਦੇਸ਼:ਚੰਦਰਮਾ 'ਤੇ 'ਸਾਫਟ ਲੈਂਡਿੰਗ' 'ਚ ਸਫਲਤਾ ਹਾਸਲ ਕਰਕੇ ਭਾਰਤ ਅਜਿਹੀ ਉਪਲੱਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਦੇ ਨਾਂ ਸੀ ਪਰ ਅਜੇ ਤੱਕ ਇਹ ਦੇਸ਼ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਨੂੰ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੇ ਹਨ। ਹਾਲਾਂਕਿ ਭਾਰਤ ਦੇ ਪੁਲਾੜ ਵਿਗਿਆਨੀਆਂ ਨੇ ਇਸ ਸਾਹਸ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਹਰ ਪਾਸੇ ਜਸ਼ਨ ਦਾ ਮਾਹੌਲ ਹੈ।