ਬੈਂਗਲੁਰੂ: ਭਾਰਤ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ ਨੂੰ ਚੰਦਰਯਾਨ 3 ਪ੍ਰੋਜੈਕਟ ਤਹਿਤ ਇੱਕ ਹੋਰ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਯਾਨ-3 ਰੋਵਰ ਉੱਤੇ ਲੱਗੇ ਲੇਜਰ ਇੰਡਿਊਸਟ ਬ੍ਰੇਕਡਾਊਨ ਸਪੈਕਟ੍ਰੋਸਕੋਪੀ (LIBS) ਉਪਕਰਨ ਨੇ ਦੱਖਣੀ ਧਰੁਵ ਕੋਲ ਚੰਨ ਦੀ ਸਤ੍ਹਾ ਦੀ ਮੂਲ ਰਚਨਾ 'ਤੇ ਇਨ-ਸੀਟੂ ਮਾਪ ਕੀਤੇ ਹਨ।
ਪ੍ਰਗਿਆਨ ਰੋਵਰ ਦੀ ਚੰਦਰਮਾ 'ਤੇ ਖੋਜ: ਇਹ ਇਨ-ਸੀਟੂ ਮਾਪ ਸਪੱਸ਼ਟ ਤੌਰ ਉੱਤੇ ਖੇਤਰ ਵਿੱਚ ਸਲਫ਼ਰ (S) ਦੀ ਮੌਜੂਦਗੀ ਹੋਣ ਦੀ ਪੁਸ਼ਟੀ ਕਰਦਾ ਹੈ। ਕੁਝ ਅਜਿਹਾ ਜੋ ਆਰਬਿਟਰ ਉੱਤੇ ਲੱਗੇ ਉਪਕਰਨਾਂ ਨਾਲ ਸੰਭਵ ਨਹੀਂ ਸੀ। ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਅਪਣੀ ਨਵੀਂ ਪੋਸਟ ਸਾਂਝੇ ਕਰਦੇ ਹੋਏ ਲਿਖਿਆ ਕਿ- 'ਇਨ-ਸੀਟੂ ਵਿਗਿਆਨਿਕ ਪ੍ਰਯੋਗ ਜਾਰੀ ਹੈ...ਰੋਵਰ ਉੱਤੇ ਲੱਗਾ ਲੇਜਰ-ਪ੍ਰੇਰਿਤ ਬ੍ਰੇਕਡਾਊਨ ਸਪੈਕਟ੍ਰੋਸਕੋਪੀ (LIBS) ਉਪਕਰਨ ਪਹਿਲੀ ਵਾਰ ਇਨ-ਸੀਟੂ ਮਾਪ ਦੇ ਜ਼ਰੀਏ, ਦੱਖਣੀ ਧਰੁਵ ਕੋਲ ਚੰਨ ਦੀ ਸਤ੍ਹਾ ਉੱਤੇ ਸਲਫ਼ਰ ਦੀ ਮੌਜੂਦਗੀ ਦੀ ਪੁਸ਼ਟੀ ਕਰਦਾ ਹੈ। ਜਿਵੇਂ ਕਿ ਉਮੀਦ ਮੁਤਾਬਕ AI, Ca, Fe, Cr, Mn, Si ਅਤੇ O ਦਾ ਵੀ ਪਤਾ ਲੱਗਿਆ ਹੈ। ਹਾਈਡਰੋਜਨ (H) ਦੀ ਖੋਜ ਚੱਲ ਰਹੀ ਹੈ। ਐਲਆਈਬੀਐਸ ਉਪਕਰਨ ਇਲੈਕਟ੍ਰੋ-ਆਪਟਿਕਸ ਸਿਸਟਮ (LEOS) ਇਸਰੋ, ਬੈਂਗਲੁਰੂ ਦੀ ਪ੍ਰਯੋਗਸ਼ਾਲਾ ਵਿੱਚ ਵਿਕਸਿਤ ਕੀਤਾ ਹੈ।'