ਚੰਡੀਗੜ੍ਹ ਡੈਸਕ :ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਚੰਦਰ ਮਿਸ਼ਨ ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ। ਇਸਰੋ ਦਾ ਨਵਾਂ ਹੈਵੀਲਿਫਟ ਲਾਂਚ ਵਾਹਨ LVM-3 "ਮੂਨ ਮਿਸ਼ਨ" ਨੂੰ ਪੂਰਾ ਕਰੇਗਾ। ਚੰਦਰਯਾਨ-3, ਚੰਦਰਯਾਨ-2 ਦਾ ਦੂਸਰਾ ਰੂਪ ਹੈ। ਇਸ ਦਾ ਉਦੇਸ਼ ਹੈ ਕਿ ਚੰਦਰਮਾ ਦੀ ਜ਼ਮੀਨ ਉਤੇ ਇਕ ਲੈਂਡਰ ਤੇ ਇਕ ਰੋਵਰ ਪਹੁੰਚਾ ਕੇ ਚੰਦਰਮਾ ਉਤੇ ਸਾਫਟ ਲੈਂਡਿੰਗ ਦੀ ਸਮਰਥਾ ਨੂੰ ਪਰਦਰਸ਼ਿਤ ਕਰਨਾ ਹੈ। ਚੰਦਰਯਾਨ-2 ਮਿਸ਼ਨ 6 ਸਿਤੰਬਰ 2019 ਨੂੰ ਸਮਾਪਤ ਹੋ ਗਿਆ ਸੀ। ਹੁਣ ਸਿਰਫ ਤਿੰਨ ਦੇਸ਼ ਚੰਦਰਮਾ ਉਤੇ ਉਤਰਨ ਵਿੱਚ ਕਾਮਯਾਬ ਰਹੇ ਹਨ। ਇਸ ਵਿੱਚ ਅਮਰੀਕਾ, ਤਤਕਾਲੀ ਸੋਵੀਅਤ ਯੂਨੀਅਨ ਅਤੇ ਚੀਨ ਸ਼ਾਮਲ ਹਨ।
ਕੀ ਹੈ ਮਿਸ਼ਨ ? :ਪੁਲਾੜ ਯਾਨ ਨੂੰ ਸ਼੍ਰੀਹਰੀਕੋਟਾ ਵਿੱਚ SDSC SHAR ਤੋਂ ਇੱਕ LVM3 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ। ਇਸ ਅਨੁਸਾਰ, ਪ੍ਰੋਪਲਸ਼ਨ ਮਡਿਊਲ ਲੈਂਜਰ ਤੇ ਰੋਵਰ ਕਾਨਫਿਗਰੇਸ਼ਨ ਨੂੰ 100 ਕਿਲੋਮੀਟਰ ਦੇ ਚੰਦਰ ਚੱਕਰ ਵਿੱਚ ਲਿਜਾਏਗਾ, ਜਿਥੇ ਲੈਂਡਰ ਵੱਖਰਾ ਹੋ ਜਾਵੇਗਾ ਤੇ ਸਾਫਟ ਲੈਂਡਿੰਗ ਦਾ ਯਤਨ ਕਰੇਗਾ। ਦਿ ਪ੍ਰੋਪਲਸਨ ਮਡਿਊਲ ਆਪਣੇ ਨਾਲ ਪ੍ਰਿਥਵੀ ਦੇ ਆਕਾਰ ਦਾ ਪੇਲੋਡ ਦਾ ਇਕ ਸਪੈਕਟ੍ਰੋ-ਪੋਲਰਿਮੇਟ੍ਰੀ ਵੀ ਲਿਜਾਏਗਾ, ਜੋ ਚੰਦਰ ਚੱਕਰ ਤੋਂ ਪ੍ਰਿਥਵੀ ਦੇ ਸਪੈਕਟ੍ਰਲ ਤੇ ਪੋਲਾਰਿਮੈਟ੍ਰਿਕ ਮਾਪ ਦਾ ਅਧਿਐਨ ਕਰੇਗਾ।
ਕੀ ਹੈ ਉਦੇਸ਼ : ਚੰਦਰਯਾਨ-3, ਚੰਦਰਯਾਨ-2 ਦਾ ਫਾਲੋਅਪ ਮਿਸ਼ਨ ਹੈ ਜਿਸਦਾ ਉਦੇਸ਼ ਚੰਦਰਮਾ ਉਤੇ ਇਕ ਪੁਲਾੜ ਯਾਨ ਨੂੰ ਸੁਰੱਖਿਅਤ ਰੂਪ ਵਿੱਚ ਉਤਾਰਨ ਤੇ ਇਕ ਰੋਵਰ ਨੂੰ ਚੰਦਰਮਾ ਦੀ ਪਰਤ ਉਤੇ ਘੁਮਾਉਣ ਦੀ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਤੋਂ ਇਲਾਵਾ ਇਹ ਰੋਵਰ ਚੰਦਰਮਾ ਦੀ ਬਣਤਰ ਅਤੇ ਭੂ-ਵਿਗਿਆਨ 'ਤੇ ਡਾਟਾ ਇਕੱਠਾ ਕਰੇਗਾ। ਇਸ ਤੋਂ ਇਲਾਵਾ ਇਹ ਚੰਦਰਮਾ ਦੇ ਇਤਿਹਾਸ, ਭੂਵਿਗਿਆਨ ਤੇ ਸੰਸਾਧਨਾਂ ਦੀ ਸਮਰੱਥਾ ਸਮੇਤ ਚੰਦਰਮਾ ਦੇ ਵਾਤਾਵਰਨ ਦਾ ਵੀ ਅਧਿਐਨ ਕਰਨ ਲਈ ਵਿਗਿਆਨੀ ਪ੍ਰਯੋਗ ਵੀ ਕਰੇਗਾ।