ਪੰਜਾਬ

punjab

ETV Bharat / bharat

Chandrayaan 3 ਦੀ ਸਫ਼ਲ ਲੈਂਡਿੰਗ ਦਾ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਤੱਕ ਜਸ਼ਨ, ਸੈਲੀਬ੍ਰਿਟੀ ISRO ਨੂੰ ਦੇ ਰਹੇ ਵਧਾਈ

Chandrayaan 3 Landing Mission Successful : ਇਸਰੋ ਦੇ ਚੰਦਰਯਾਨ 3 ਦੇ ਲੈਂਡਰ ਵਿਕਰਮ ਦੀ ਸਫ਼ਲ ਲੈਂਡਿੰਗ ਉੱਤੇ ਪੂਰਾ ਬਾਲੀਵੁੱਡ ਅਤੇ ਸਾਊਥ ਸਿਨੇਮਾ ਖੁਸ਼ੀ ਮਨਾ ਰਿਹਾ ਹੈ। ਅਦਾਕਾਰ ਇਸਰੋ ਟੀਮ ਨੂੰ ਵਧਾਈ ਦੇ ਰਹੇ ਹਨ।

Chandrayaan 3 Landing Mission Successful
Chandrayaan 3 ਦੀ ਸਫ਼ਲ ਲੈਂਡਿੰਗ

By ETV Bharat Punjabi Team

Published : Aug 23, 2023, 7:42 PM IST

ਹੈਦਰਾਬਾਦ ਡੈਸਕ:ਵਿਕਾਸਸ਼ੀਲ ਅਤੇ ਵੱਡੀ ਆਬਾਦੀ ਵਾਲੇ ਦੇਸ਼ ਭਾਰਤ ਦੇ ਪੁਲਾੜ ਕੇਂਦਰ ਇਸਰੋ (ISRO) ਨੇ ਆਖਿਰਕਾਰ ਉਹ ਕਰਿਸ਼ਮਾ ਕਰ ਕੇ ਦਿਖਾ ਦਿੱਤਾ ਹੈ, ਜੋ ਅਮਰੀਕਾ, ਰੂਸ, ਬ੍ਰਿਟੇਨ ਅਤੇ ਫਰਾਂਸ ਵਰਗੇ ਵਿਕਸਤ ਦੇਸ਼ ਅੱਜ ਤੱਕ ਨਹੀਂ ਕਰ ਸਕੇ। ਚੰਦਰਯਾਨ 3 ਦੇ ਲੈਂਡਰ ਵਿਕਰਮ ਦੇ ਚੰਦਰਮਾ 'ਤੇ ਸਫ਼ਲ ਲੈਂਡਿੰਗ ਦੀ ਸਫਲਤਾ ਨੂੰ ਵੇਖ ਹਰ ਕੋਈ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ। ਇਹ ਸੱਚ ਹੈ, ਜੋ ਅਜੇ ਵੀ ਸਾਨੂੰ ਇਕ ਸੁਪਨੇ ਵਾਂਗ ਲੱਗਦਾ ਹੈ। ਹਾਂ, ਦੁਨੀਆ ਦੇ ਨਕਸ਼ੇ 'ਤੇ ਘੱਟ ਖੇਤਰਫਲ ਵਾਲਾ ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇਤਿਹਾਸ ਰਚਿਆ ਹੈ।


ਅੱਜ ਸਾਡਾ ਤਿਰੰਗਾ ਚੰਨ ਉੱਤੇ ਲਹਿਰਾ ਰਿਹਾ ਹੈ ਅਤੇ ਚੰਦਰਯਾਨ 3 ਦੀ ਇਸ ਸਫ਼ਲਤਾ ਨੇ ਦੇਸ਼ਵਾਸੀਆਂ ਦਾ ਦਿਲ ਜ਼ੋਰ ਨਾਲ ਧੜਕਨ ਲਈ ਮਜ਼ਬੂਰ ਕਰ ਦਿੱਤਾ। ਅੱਜ ਅਜਿਹੀ ਹੀ ਫੀਲਿੰਗ ਮਨ ਵਿੱਚ ਆ ਰਹੀ ਹੈ, ਜਦੋਂ ਸਾਲ 2007 ਅਤੇ 2011 ਵਿੱਚ ਭਾਰਤੀ ਕ੍ਰਿਕੇਟ ਟੀਮ ਨੇ ਦੇਸ਼ਵਾਸੀਆਂ ਲਈ ਵਰਲਡ ਕੱਪ ਜਿੱਤਿਆ। ਭਾਵੇ ਕਿ ਦੋਨਾਂ ਖੇਤਰਾਂ ਦੇ ਕੰਮ ਵਿੱਚ ਵੱਡਾ ਫ਼ਰਕ ਹੈ, ਪਰ ਫੀਲਿੰਗਜ਼ ਵਿੱਚ ਜ਼ਰਾ ਬਦਲਾਅ ਨਹੀਂ ਹੁਣ ਇਸ ਕਾਮਯਾਬੀ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ।



ਇੱਥੇ ਬਾਲੀਵੁੱਡ ਤੋਂ ਲੈ ਕੇ ਸਾਊਥ ਸਿਨੇਮਾ ਦੇ ਸਿਤਾਰੇ ਚੰਦਰਯਾਨ 3 ਦੀ ਸਫ਼ਲਤਾ ਉੱਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਸਾਡੇ ਵਿਗਿਆਨਿਕਾਂ ਨੂੰ ਦਿਲੋਂ ਵਧਾਈ ਦੇ ਰਹੇ ਹਨ। ਭਾਰਤ ਦੇ ਖਾਤੇ ਇੰਨੀ ਵੱਡੀ ਸਫ਼ਲਤਾ ਨੂੰ ਸ਼ਬਦਾਂ ਵਿੱਚ ਬਿਆਂ ਕਰਨਾ ਹੀ ਮੁਸ਼ਕਿਲ ਹੈ।


ਬਾਲੀਵੁੱਡ ਤੋਂ ਸਾਊਥ ਸਿਨੇਮਾ ਦੇ ਸਿਤਾਰੇ ਜਿਨ੍ਹਾਂ ਵਿੱਚ ਅਕਸ਼ੇ ਕੁਮਾਰ, ਅਜੈ ਦੇਵਗਨ, ਕਰਣ ਜੌਹਰ, ਸਾਰਾ ਅਲੀ ਖਾਨ, ਅਭੀਸ਼ੇਕ ਬੱਚਨ, ਚਿੰਰਜੀਵੀ, ਜੂਨੀਅਰ ਐਨਟੀਆਰ ਸ਼ਾਮਲ ਹਨ। ਜੋ, ਇਸਰੋ ਨੂੰ ਦਿਲੋਂ ਵਧਾਈਆਂ ਦੇ ਰਹੇ ਹਨ।

ABOUT THE AUTHOR

...view details