ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਮਿਸ਼ਨ ਲਈ ਲਈ 'ਮਿਸ਼ਨ ਤਤਪਰਤਾ ਸਮੀਖਿਆ' (SMR) ਨੂੰ ਪੂਰਾ ਕਰ ਲਿਆ ਹੈ। ਇਸਰੋ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਰਾਸ਼ਟਰੀ ਪੁਲਾੜ ਏਜੰਸੀ ਨੇ ਇਕ ਟਵੀਟ ਕਰਕੇ ਕਿਹਾ, "(ਐਸਐਮਆਰ) ਬੋਰਡ ਨੇ ਲਾਂਚ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ। ਇਸਰੋ ਚਾਰ ਸਾਲ ਬਾਅਦ ਧਰਤੀ ਦੇ ਇਕਲੌਤੇ ਗ੍ਰਹਿ ਚੰਨ ਉੱਤੇ ਚੰਦਰਯਾਨ ਪਹੁੰਚਾਉਣ ਦੇ ਅਪਣੇ ਤੀਜੇ ਅਭਿਆਨ ਲਈ ਤਿਆਰ ਹੈ। ਸ਼ੁਕਰਵਾਰ ਨੂੰ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ।"
ਚੰਦਰਯਾਨ -3 ਲਾਂਚਿੰਗ ਲਈ ਤਿਆਰ: ਮਿਸ਼ਨ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ 14 ਜੁਲਾਈ ਨੂੰ ਲਾਂਚ ਯਾਨ ਮਾਰਕ 3 (ਐਲਵੀਐਮ 3) ਤੋਂ ਦੁਪਹਿਰ ਨੂੰ 2:35 ਵਜੇ ਲਾਂਚ ਕੀਤਾ ਜਾਵੇਗਾ। ਇਸਰੋ ਦਾ ਚੰਨ ਉੱਤੇ ਯਾਨ ਨੂੰ ਸਾਫਟ ਲੈਂਡਿੰਗ ਕਰਵਾਉਣ ਯਾਨੀ ਸੁਰੱਖਿਅਤ ਤਰੀਕੇ ਨਾਲ ਯਾਨ ਉਤਾਰਨ ਦਾ ਇਹ ਮਿਸ਼ਨ ਜੇਕਰ ਸਫ਼ਲ ਹੁੰਦਾ ਹੈ, ਤਾਂ ਭਾਰਤ ਉਨ੍ਹਾਂ ਚੁਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ, ਜੋ ਅਜਿਹਾ ਕਰਨ ਵਿੱਚ ਸਫ਼ਲ ਹੋਏ ਹਨ।
ਰੱਚਿਆ ਜਾਵੇਗਾ ਇਤਿਹਾਸ :ਦੇਸ਼ ਦੇ ਅਭਿਲਾਸ਼ੀ ਚੰਦਰ ਮਿਸ਼ਨ ਦੇ ਤਹਿਤ ਚੰਦਰਯਾਨ-3 ਨੂੰ ਫੈਟ ਬੁਯਾਏ ਐਲਵੀਐਮ 4 ਰਾਕੇਟ ਲੈ ਜਾਵੇਗਾ। 14 ਜੁਲਾਈ ਨੂੰ ਸ਼੍ਰੀਹਰਿਕੋਟਾ ਤੋਂ ਹੋਣ ਵਾਲੇ ਇਸ ਲੰਮੇ ਸਮੇਂ ਤੋਂ ਉਡੀਕੇ ਜਾਣ ਵਾਲੇ ਲਾਂਚਿੰਗ ਲਈ ਇਸਰੋ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਉੱਤੇ ਜੁਟਿਆ ਹੋਇਆ ਹੈ। ਚੰਨ ਦੀ ਸਤ੍ਹਾਂ ਉੱਤੇ ਸਾਫਟ ਲੈਂਡਿੰਗ ਅਗਸਤ ਦੇ ਆਖੀਰ ਵਿੱਚ ਨਿਰਧਾਰਿਤ ਕੀਤੀ ਗਈ ਹੈ। ਚੰਦਰਯਾਨ-2, 2019 ਵਿੱਚ ਚੰਨ ਦੀ ਸਤ੍ਹਾਂ ਉੱਤੇ ਸੁਰੱਖਿਅਤ ਤਰੀਕੇ ਨਾਲ ਉਤਾਰਨ ਵਿੱਚ ਅਸਫਲ ਰਿਹਾ ਸੀ। ਇਸ ਨਾਲ ਇਸਰੋ ਦਲ ਨਿਰਾਸ਼ ਜ਼ਰੂਰ ਹੋ ਗਿਆ ਸੀ। ਉਸ ਸਮੇਂ ਭਾਵੁਕ ਹੋਏ ਤਤਕਾਲੀਨ ਇਸਰੋ ਮੁਖੀ ਕੇ. ਸਿਵਾਨ ਨੂੰ ਲਗੇ ਲਾ ਕੇ ਹੌਂਸਲਾ ਦਿੰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਅੱਜ ਵੀ ਲੋਕਾਂ ਨੂੰ ਯਾਦ ਹਨ।