ਚੰਡੀਗੜ੍ਹ: 'ਦੀ ਸਿੱਟੀ ਬਿਊਟੀਫੁੱਲ' ਚੰਡੀਗੜ੍ਹ ਆਪਣੀ ਸੁੰਦਰਤਾ ਅਤੇ ਹਰਿਆਲੀ ਲਈ ਜਾਣਿਆ ਜਾਂਦਾ ਹੈ। ਚੰਡੀਗੜ੍ਹ ਦਾ 45 ਫੀਸਦੀ ਤੋਂ ਵੱਧ ਹਿੱਸਾ ਰੁੱਖਾਂ ਨਾਲ ਢੱਕਿਆ ਹੋਇਆ ਹੈ। ਇਹੀ ਕਾਰਨ ਹੈ ਕਿ ਇੱਥੇ ਰੁੱਖਾਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ ਅਤੇ ਇੱਥੇ 31 ਅਜਿਹੇ ਰੁੱਖ ਹਨ ਜਿਨ੍ਹਾਂ ਨੂੰ ਵਿਰਾਸਤੀ ਜਾਂ ਹੈਰੀਟੇਜ਼ ਰੁੱਖ ਐਲਾਨਿਆ ਗਿਆ ਹੈ। ਅਜਿਹਾ ਹੀ ਇੱਕ ਬੋਹੜ ਦਾ ਵਿਰਾਸਤੀ ਰੁੱਖ ਚੰਡੀਗੜ੍ਹ ਦੇ ਸੈਕਟਰ 38 ਵਿੱਚ ਸਥਿਤ ਇੱਕ ਗੁਰਦੁਆਰੇ 'ਚ ਵੀ ਹੈ, ਜੋ ਲਗਭਗ 300 ਤੋਂ 350 ਸਾਲ ਪੁਰਾਣਾ ਹੈ।
ਇਸ ਵਿਰਾਸਤੀ ਰੁੱਖ ਦੀ ਕਹਾਣੀ (Chandigarh banyan heritage tree) ਜਾਣਨ ਲਈ ਈਟੀਵੀ ਭਾਰਤ ਨੇ ਚੰਡੀਗੜ੍ਹ ਸਥਿਤ ਵਾਤਾਵਰਣ ਪ੍ਰੇਮੀ ਰਾਹੁਲ ਮਹਾਜਨ ਨਾਲ ਗੱਲਬਾਤ ਕੀਤੀ।
ਰਾਹੁਲ ਮਹਾਜਨ ਨੇ ਦੱਸਿਆ ਕਿ ਇਹ ਰੁੱਖ ਕਰੀਬ 300-350 ਸਾਲ ਪੁਰਾਣਾ ਹੈ। ਸਿੱਖ ਧਰਮ ਦੇ ਗੁਰੂ ਅਤੇ ਰਾਜਾ ਰਣਜੀਤ ਸਿੰਘ ਵੀ ਇਥੇ ਆਏ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਚੰਡੀਗੜ੍ਹ ਨਹੀਂ ਬਣਿਆ ਸੀ। ਉਦੋਂ ਇੱਥੇ ਇੱਕ ਪਿੰਡ ਹੁੰਦਾ ਸੀ, ਜਿਸ ਦਾ ਨਾਮ ਸ਼ਾਹਪੁਰ ਸੀ, ਇਹ ਰੁੱਖ ਉਦੋਂ ਤੋਂ ਇੱਥੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਸ੍ਰੀ ਪਾਉਂਟਾ ਸਾਹਿਬ ਤੋਂ ਚਮਕੌਰ ਸਾਹਿਬ ਜਾਂ ਕਿਸੇ ਹੋਰ ਥਾਂ ਜਾਣ ਦਾ ਰਾਹ ਇੱਥੋਂ ਲੰਘਦਾ ਸੀ ਤੇ ਸਿੱਖ ਧਰਮ ਗੁਰੂ ਇਸ ਸਥਾਨ ਉੱਤੇ ਰੁਕਦੇ ਸਨ। ਉਸ ਸਮੇਂ ਇੱਥੇ ਰਾਜਾ ਰਣਜੀਤ ਸਿੰਘ ਦਾ ਰਾਜ ਸੀ। ਇਹ ਪਿੰਡ ਚੰਡੀਗੜ੍ਹ ਦੇ ਬਣਨ ਤਕ ਹੋਂਦ ਵਿੱਚ ਸੀ, ਪਰ ਜਦੋਂ ਚੰਡੀਗੜ੍ਹ ਬਣਿਆ ਤਾਂ ਪਿੰਡ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਦੇ ਸੈਕਟਰ 38 ਨੂੰ ਉੱਥੇ ਵਸਾਇਆ ਗਿਆ। ਰੁੱਖ ਦੀ ਉਮਰ 300-350 ਸਾਲ ਦੇ ਨੇੜੇ ਹੈ, ਇਸ ਲਈ ਇਸ ਰੁੱਖ ਨੂੰ ਵਿਰਾਸਤੀ ਰੁੱਖ ਦਾ ਦਰਜਾ ਦਿੱਤਾ ਗਿਆ ਹੈ।
ਰਾਹੁਲ ਮਹਾਜਨ ਨੇ ਕਿਹਾ ਕਿ ਹਾਲਾਂਕਿ ਇਨ੍ਹਾਂ ਰੁੱਖਾਂ ਨੂੰ ਵਿਰਾਸਤੀ ਰੁੱਖਾਂ ਦਾ ਦਰਜਾ ਦਿੱਤਾ ਗਿਆ ਹੈ, ਪਰ ਇਸ ਦੀ ਸਹੀ ਤਰੀਕੇ ਨਾਲ ਸਂਭਾਲ ਨਹੀਂ ਹੋ ਰਹੀ ਹੈ। ਇਸ ਦਰਖਤ ਦੇ ਦੁਆਲੇ ਕੰਕਰੀਟ ਦੀਆਂ ਤਾਰਾਂ ਵਿਛਾਈਆਂ ਗਈਆਂ ਹਨ। ਜਿਸ ਕਾਰਨ ਦਰੱਖਤ ਦੀਆਂ ਜੜ੍ਹਾਂ ਨੂੰ ਫੈਲਣ ਲਈ ਥਾਂ ਨਹੀਂ ਮਿਲ ਰਹੀ। ਰੁੱਖ ਦੇ ਤਣੇ ਵੀ ਖਰਬਾ ਹੋਣੇ ਸ਼ੁਰੂ ਹੋ ਗਏ ਹਨ, ਜੇ ਰੁੱਖ ਦੀ ਸੰਭਾਲ ਨਾਂ ਕੀਤੀ ਗਈ, ਤਾਂ ਅਸੀਂ ਇਸ ਰੁੱਖ ਨੂੰ ਬਹੁਤ ਜਲਦੀ ਗੁਆ ਸਕਦੇ ਹਾਂ।
ਇਹ ਵੀ ਪੜ੍ਹੋ : ਕੁੱਤਿਆਂ ਲਈ ਬਣਾਈ CNG ਸ਼ਮਸ਼ਾਨਘਾਟ