ਮੰਡੀ:ਭਾਰੀ ਮੀਂਹ ਕਾਰਨ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਜ਼ਮੀਨ ਖਿਸਕਣ ਦੀ ਪ੍ਰਕਿਰਿਆ ਜਾਰੀ ਹੈ। ਬੁੱਧਵਾਰ ਰਾਤ ਕਰੀਬ 9 ਵਜੇ ਮੰਡੀ ਤੋਂ ਪੰਡੋਹ ਸੜਕ 'ਤੇ 7 ਮੀਲ ਦੇ ਨੇੜੇ ਪਹਾੜੀ ਤੋਂ ਚਟਾਨ ਡਿੱਗਣ ਕਾਰਨ ਇੱਕ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਇਹ ਵੀ ਪੜੋ: ਕਿਨੌਰ 'ਚ ਲੈਂਡਸਲਾਈਡ, 10 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, 2 ਦੀ ਮੌਤ
ਜਾਣਕਾਰੀ ਅਨੁਸਾਰ ਟਰੱਕ ਵਿੱਚ ਇੱਕ ਵਿਅਕਤੀ ਸਵਾਰ ਸੀ, ਜਿਸ ਨੂੰ ਜ਼ੋਨਲ ਹਸਪਤਾਲ ਮੰਡੀ ਵਿੱਚ ਮੁੱਢਲੀ ਸਹਾਇਤਾ ਲਈ ਲਿਆਂਦਾ ਗਿਆ ਹੈ। ਵਧੀਕ ਪੁਲਿਸ ਸੁਪਰਡੈਂਟ ਮੰਡੀ ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ 4 ਮੀਲ ਅਤੇ 7 ਮੀਲ ਦੇ ਨੇੜੇ ਲਗਾਤਾਰ ਢਿੱਗਾਂ ਡਿੱਗਣ ਕਾਰਨ ਰਾਸ਼ਟਰੀ ਰਾਜ ਮਾਰਗ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਨੂੰ ਬਹਾਲ ਕਰਨ ਲਈ ਮਸ਼ੀਨਰੀ ਮੌਕੇ 'ਤੇ ਨਿਰੰਤਰ ਕੰਮ ਕਰ ਰਹੀ ਹੈ।
ਚੰਡੀਗੜ੍ਹ-ਮਨਾਲੀ NATIONAL HIGHWAY ਹੋਇਆ ਬੰਦ ਇਹ ਵੀ ਪੜੋ: Corona Effect: ਰੱਖੜੀ ’ਤੇ ਭੈਣਾਂ ਆਪਣੇ ਭਰਾਵਾਂ ਨੂੰ ਇਸ ਤਰ੍ਹਾਂ ਭੇਜ ਸਕਦੀਆਂ ਹਨ Digitally Wish