ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੇ ਰੂਪ 'ਚ ਚਿੰਨ੍ਹਿਤ ਪਲਾਸਟਿਕਸ ਦੇ ਉਤਪਾਦਨ, ਆਯਾਤ, ਭੰਡਾਰਨ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾਉਣ ਲਈ ਸੋਧੇ ਹੋਏ ਨਿਯਮਾਂ ਨੂੰ ਨੋਟੀਫਾਈ ਕੀਤਾ ਹੈ। ਇਸ ਸ਼੍ਰੇਣੀ ਵਿੱਚ ਪਲਾਸਟਿਕ ਦੀਆਂ ਪਲੇਟਾਂ, ਕੱਪ, ਮਠਿਆਈ ਦੇ ਡੱਬੇ ਅਤੇ ਸਿੰਗਲ-ਉਪਯੋਗ ਪਲਾਸਟਿਕ ਦੇ ਬਣੇ ਸਿਗਰੇਟ ਪੈਕਟਾਂ ਦੀ ਪਲਾਸਟਿਕ ਪਰਤ ਵੀ ਸ਼ਾਮਲ ਹੈ।
ਅਗਸਤ 12 ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਸਮਾਨ ਲਿਜਾਣ ਲਈ ਵਰਤੇ ਜਾਣ ਵਾਲੇ ਪਲਾਸਟਿਕ ਦੇ ਥੈਲਿਆਂ ਦੀ ਮੋਟਾਈ 30 ਸਤੰਬਰ 2021 ਤੋਂ 50 ਮਾਈਕ੍ਰੋਨ ਤੋਂ ਵਧਾ ਕੇ 75 ਮਾਈਕਰੋਨ ਕੀਤੀ ਜਾਵੇਗੀ ਅਤੇ 31 ਦਸੰਬਰ 2022 ਤੋਂ ਇਹ ਮੋਟਾਈ 120 ਮਾਈਕ੍ਰੋਨ ਹੋਵੇਗੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ, 1 ਜੁਲਾਈ, 2022 ਤੋਂ ਪੋਲਿਸਟੀਰੀਨ ਅਤੇ ਲਚਕਦਾਰ ਪੋਲੀਸਟੀਰੀਨ ਸਮੇਤ ਸਿੰਗਲ-ਯੂਜ਼ ਪਲਾਸਟਿਕ ਦੇ ਉਤਪਾਦਨ, ਆਯਾਤ, ਸਟੋਰੇਜ, ਵੰਡ, ਵਿਕਰੀ ਅਤੇ ਵਰਤੋਂ ਦੀ ਮਨਾਹੀ ਹੈ। ਪਲਾਸਟਿਕ ਸਟਿਕਸ, ਪਲਾਸਟਿਕ ਬੈਲੂਨ ਸਟਿਕਸ, ਪਲਾਸਟਿਕ ਦੇ ਝੰਡੇ, ਲਾਲੀਪੌਪਸ ਅਤੇ ਆਈਸਕ੍ਰੀਮ ਸਟਿਕਸ, ਸਜਾਵਟ ਵਿੱਚ ਵਰਤੇ ਜਾਣ ਵਾਲੇ ਪੋਲੀਸਟੀਰੀਨ ਥਰਮੋਕੋਲ ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਾਕੂ, ਚੱਮਚ, ਮਠਿਆਈ ਦੇ ਡੱਬੇ ਵਿੱਚ ਵਰਤੇ ਗਏ ਪਲਾਸਟਿਕ, 100 ਮਾਈਕਰੋਨ ਤੋਂ ਘੱਟ ਮੋਟੇ ਪਲਾਸਟਿਕ ਜਾਂ ਪੀਵੀਸੀ ਬੈਨਰ ਆਦਿ 'ਤੇ ਪਾਬੰਦੀ ਹੋਵੇਗੀ।
ਵਾਤਾਵਰਣ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੜਾਅਵਾਰ ਤੌਰ 'ਤੇ, ਚਿੰਨ੍ਹਿਤ ਸਿੰਗਲ-ਯੂਜ਼ ਪਲਾਸਟਿਕਸ ਦੇ ਦਾਇਰੇ ਤੋਂ ਬਾਹਰ ਪਲਾਸਟਿਕ ਕਚਰੇ ਨੂੰ ,ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼ 2016 ਦੇ ਤਹਿਤ ਨਿਰਮਾਤਾ, ਆਯਾਤ ਕਰਨ ਵਾਲੇ ਅਤੇ ਬ੍ਰਾਂਡ ਮਾਲਕਾਂ ਨੂੰ ਉਤਪਾਦਕ ਦੀ ਵਧਾਈ ਗਈ ਜ਼ਿੰਮੇਵਾਰੀ ਦੇ ਕਾਰਨ ਵਾਤਾਵਰਣ ਅਨੁਕੂਲ ਇਕੱਠਾ ਕਰਨਾ ਅਤੇ ਪ੍ਰਬੰਧ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:ਹੜ੍ਹ 'ਚ ਫ਼ਸੀ ਕਾਰ ਨੂੰ ਕੁੱਤੇ ਨੇ ਕਿੰਝ ਕੱਢਿਆ, ਵੀਡੀਓ ਆਈ ਸਾਹਮਣੇ !