ਨਵੀਂ ਦਿੱਲੀ:ਦੇਸ਼ ਵਿੱਚ ਕੋਰੋਨਾ (Coronavirus) ਦੇ ਕਹਿਰ ’ਚ ਲਗਾਤਾਰ ਕਮੀ ਆ ਰਹੀ ਹੈ। ਇਸ ਸਬੰਧੀ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ। ਰੇਲਵੇ ਨੇ ਵੀ ਸਾਰੀਆਂ ਪਾਬੰਦੀਆਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਰੇਲਵੇ ਨੇ ਸਾਰੀਆਂ ਸਪੈਸ਼ਲ ਟਰੇਨਾਂ ਨੂੰ ਖਤਮ ਕਰਕੇ ਆਮ ਸੰਚਾਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਭ ਦੇ ਵਿਚਕਾਰ ਕੇਂਦਰੀ ਰੇਲਵੇ (Central Railway) ਨੇ ਹੁਣ ਪਲੇਟਫਾਰਮ ਟਿਕਟਾਂ ਦੀ ਕੀਮਤ ਘਟਾਉਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਰੇਲਵੇ (Central Railway) ਵੱਲੋਂ ਜਾਰੀ ਹੁਕਮਾਂ ਮੁਤਾਬਿਕ ਹੁਣ ਪਲੇਟਫਾਰਮ ਟਿਕਟ 50 ਰੁਪਏ ਦੀ ਥਾਂ 10 ਰੁਪਏ ਕਰ ਦਿੱਤੀ ਗਈ ਹੈ। ਹੁਕਮਾਂ ਦੇ ਮੁਤਾਬਿਕ ਸੀਐਸਐਮਟੀ (CSMT) ਦਾਦਰ, ਐਲਟੀਟੀ (LTT), ਠਾਣੇ, ਕਲਿਆਣ ਅਤੇ ਪਨਵੇਲ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਕੀਮਤ ਹੁਣ 10 ਰੁਪਏ (Price of Platform Ticket From Rs 10 to Rs 50) ਕਰ ਦਿੱਤੀ ਗਈ ਹੈ। ਇਹ ਹੁਕਮ 25 ਨਵੰਬਰ ਯਾਨੀ ਅੱਜ ਤੋਂ ਲਾਗੂ ਹੋਣਗੇ।
ਕੋਰੋਨਾ ਕਾਲ ਚ ਵਧਾਏ ਗਏ ਸੀ ਪਲੇਟਫਾਰਮ ਟਿਕਟ ਦੀਆਂ ਕੀਮਤਾਂ
ਰੇਲਵੇ ਨੇ ਕੋਰੋਨਾ ਦੇ ਸਮੇਂ ਦੌਰਾਨ ਰੇਲਵੇ ਦੇ ਸੰਚਾਲਨ ਨੂੰ ਰੋਕ ਦਿੱਤਾ ਸੀ, ਪਰ ਬਾਅਦ ਵਿੱਚ ਜਦੋਂ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ ਤਾਂ ਭਾਰਤੀ ਰੇਲਵੇ ( Indian Railway) ਨੇ ਹੌਲੀ-ਹੌਲੀ ਰੇਲ ਗੱਡੀਆਂ (Train) ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਅਤੇ ਸਾਰੀਆਂ ਰੇਲ ਗੱਡੀਆਂ ਦੇ ਨੰਬਰ ਵਿਸ਼ੇਸ਼ ਸ਼੍ਰੇਣੀ ਵਿੱਚ ਬਦਲ ਦਿੱਤੇ ਗਏ। ਇਸ ਦੇ ਨਾਲ ਹੀ ਰੇਲ ਟਿਕਟਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਸੀ। ਰੇਲਵੇ ਨੇ ਕੋਰੋਨਾ ਸਮੇਂ ਦੌਰਾਨ ਪਲੇਟਫਾਰਮ ਟਿਕਟਾਂ ਦੀ ਕੀਮਤ 50 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਸੀ। ਤਾਂ ਜੋ ਪਲੇਟਫਾਰਮ 'ਤੇ ਭੀੜ ਨੂੰ ਘੱਟ ਕੀਤਾ ਜਾ ਸਕੇ।