ਮੁੰਬਈ: ਕੇਂਦਰੀ ਰੇਲਵੇ ਨੇ ਬਿਨਾਂ ਟਿਕਟਾਂ ਦੇ ਸਫਰ ਕਰਨ ਵਾਲੇ ਯਾਤਰੀਆਂ ਤੋਂ ਡੇਢ ਕਰੋੜ ਦਾ ਜੁਰਮਾਨਾ ਵਸੂਲ ਕੀਤਾ ਅਤੇ 43,526 ਯਾਤਰੀਆਂ ਵਿਰੁੱਧ ਕਾਰਵਾਈ ਕੀਤੀ।
ਕੇਂਦਰੀ ਰੇਲਵੇ ਮੁੰਬਈ ਡਿਵੀਜ਼ਨ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਕੋਰੋਨਾ ਦੌਰ ਵਿੱਚ ਲੰਬੀ ਦੂਰੀ ਦੇ ਵਾਹਨਾਂ ਨੂੰ ਘਟ ਚਲਾਇਆ ਗਿਆ ਉਸ ਵੇਲੇ ਇਹ ਟਿਕਟ ਚੈਕਿੰਗ ਮੁਹਿੰਮ ਕੇਂਦਰੀ ਰੇਲਵੇ ਵੱਲੋਂ ਕੀਤੀ ਗਈ।
ਸੀਨੀਅਰ ਅਧਿਕਾਰੀਆਂ ਅਤੇ ਟਿਕਟ ਚੈਕਿੰਗ ਸਟਾਫ ਦੀ ਟੀਮ ਵੱਲੋਂ ਜੂਨ ਤੋਂ 20 ਨਵੰਬਰ ਤੱਕ ਕੀਤੀ ਗਈ ਸਖ਼ਤਾਈ ਅਤੇ ਨਿਯਮਤ ਚੈਕਿੰਗ ਦੌਰਾਨ ਕੇਂਦਰੀ ਰੇਲਵੇ ਦੇ ਮੁੰਬਈ ਡਵੀਜ਼ਨ ਨੇ ਕੁੱਲ 43,526 ਕੇਸ ਅਤੇ ਇੱਕ ਕਰੋੜ 50 ਲੱਖ ਰੁਪਏ ਜੁਰਮਾਨੇ ਵਜੋਂ ਇੱਕਠਾ ਕੀਤਾ ਹੈ।
43,526 ਮਾਮਲਿਆਂ ਵਿੱਚੋਂ 39,516 ਮਾਮਲਿਆਂ ਵਿੱਚ ਉਪਨਗਰੀਏ ਰੇਲ ਗੱਡੀਆਂ 'ਚ 1 ਕਰੋੜ 10 ਲੱਖ ਰੁਪਏ ਜੁਰਮਾਨਾ ਵਜੋਂ ਅਤੇ ਲੰਬੀ ਦੂਰੀ ਦੀਆਂ ਮੇਲ ਐਕਸਪ੍ਰੈਸ ਰੇਲ ਗੱਡੀਆਂ ਵਿੱਚੋਂ 40 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਹੈ।
ਕੇਂਦਰੀ ਰੇਲਵੇ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਸਹੀ ਅਤੇ ਯੋਗ ਰੇਲਵੇ ਟਿਕਟਾਂ ਨਾਲ ਯਾਤਰਾ ਕਰਨ ਅਤੇ ਨਿਯਮ ਮੁਤਾਬਕ ਯਾਤਰਾ ਕਰਨ ਅਤੇ ਕੋਵਿਡ-19 ਦੇ ਵਿਰੁੱਧ ਲੜਾਈ ਵਿੱਚ ਰੇਲਵੇ ਦੀ ਮਦਦ ਕਰਨ।