ਨਵੀਂ ਦਿੱਲੀ: ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਹੋਰ ਮੰਗਾਂ ਮਨਵਾਉਣ ਤੋਂ ਬਾਅਦ ਕਿਸਾਨ ਅੰਦੋਲਨ ਭਾਵੇਂ ਮੁਲਤਵੀ ਹੋ ਗਿਆ ਹੋਵੇ ਪਰ ਰਾਕੇਸ਼ ਟਿਕੈਤ (farmer leader rakesh tikait) ਦੀ ਨਾਰਾਜ਼ਗੀ ਅਜੇ ਵੀ ਸਰਕਾਰ ਖ਼ਿਲਾਫ਼ ਬਰਕਰਾਰ ਹੈ, ਜਿੱਥੇ ਇੱਕ ਪਾਸੇ ਕਿਸਾਨ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ (rakesh tikait on ghazipur border) ਤੋਂ ਸਰਕਾਰ ਖਿਲਾਫ ਨਾਅਰੇਬਾਜੀ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਘਰ ਪਰਤਣ ਤੋਂ ਬਾਅਦ ਰਾਕੇਸ਼ ਟਿਕੈਤ ਟਵਿਟਰ ਦੇ ਜ਼ਰੀਏ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ।
ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ (rakesh tikait on twitter) ਨੇ ਟਵੀਟ ਕਰਕੇ ਲਿਖਿਆ, "ਕਿਸਾਨ ਦੀ ਖੇਤੀ ਯੰਤਰ ਹਲ ਵੀ ਠੀਕ ਹੈ। ਕਿਸਾਨ ਖੇਤੀ ਵੀ ਚੰਗੀ ਤਰ੍ਹਾਂ ਕਰਦਾ ਹੈ। ਉਸ ਦੀ ਪੈਦਾ ਕੀਤੀ ਫ਼ਸਲ ਵੀ ਚੰਗੀ ਹੁੰਦੀ ਹੈ, ਪਰ ਕਿਸਾਨ ਕਰਜ਼ਾਈ ਹੈ। ਮਤਲਬ ਦਿੱਲੀ ਦੀ ਕਲਮ ਕਮਜ਼ੋਰ ਹੈ ਜੋ ਕਿਸਾਨ ਨਾਲ ਇਨਸਾਫ ਨਹੀਂ ਕਰਦੀ।