ਨਵੀਂ ਦਿੱਲੀ : ਪੰਜਾਬ ਤੋਂ ਕਾਂਗਰਸ ਦੇ ਰਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਸਭਾ ਵਿੱਚ ਬੋਲਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਬਹਾਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਵਾਲੀ ਸਰਕਾਰ ਦੱਸਿਆ।
ਪ੍ਰਤਾਪ ਬਾਜਵਾ ਨੇ ਕੇਂਦਰ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਦੋਂ ਤੋਂ ਪੰਜਾਬ ਦੇ ਕਿਸਾਨਾਂ ਨੇ ਅੱਗੇ ਹੋ ਕੇ ਸੰਘਰਸ਼ ਦੀ ਕਮਾਨ ਸੰਭਾਲੀ ਉਦੋਂ ਤੋਂ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਵਤੀਰਾ ਮਤਰੇਈ ਮਾਂ ਵਾਲਾ ਹੋ ਗਿਆ ਹੈ।
ਕੇਂਦਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਅਪਣਾਇਆ: ਬਾਜਵਾ ਕੇਂਦਰ ਨੇ ਰੂਰਲ ਡਿਵੈੱਲਪਮੈਂਟ ਫੰਡਜ਼ ਜੋ ਤਿੰਨ ਪ੍ਰਸੈਂਟ ਮਿਲਦਾ ਸੀ ਜੋ ਝੋਨੇ ਤੇ ਕਣਕ ਦੀ ਖ਼ਰੀਦ ਤੇ ਫ਼ੂਡ ਸਪਲਾਈ ਮਹਿਕਮਾ ਦਿੰਦਾ ਸੀ ਉਸ ਨੂੰ ਕੇਂਦਰ ਨੇ ਘਟਾ ਕੇ ਇਕ ਪ੍ਰਸੈਂਟ ਕਰ ਦਿੱਤਾ ਜਿਸ ਕਾਰਨ ਪੰਜਾਬ ਨੂੰ ਇਕ ਹਜ਼ਾਰ ਕਰੋੜ ਰੁਪਏ ਸਾਲਾਨਾ ਘਾਟਾ ਪਿਆ ਹੈ। ਨੰਬਰ ਦੋ ਜੀਐੱਸਟੀ, ਜਿਸ ਦਾ ਸਾਰੇ ਸੂਬਿਆਂ ਨੇ ਇਥੇ ਜ਼ਿਕਰ ਕੀਤਾ।
ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਜੀਐੱਸਟੀ ਸ਼ੁਰੂ ਹੋਈ ਉਦੋਂ ਕੇਂਦਰ ਨੇ ਭਰੋਸਾ ਦਿੱਤਾ ਸੀ ਜੀਐੱਸਟੀ ਦਾ ਹਿੱਸਾ ਸੂਬਿਆਂ ਨੂੰ ਹਰ ਮਹੀਨੇ ਦਿੱਤਾ ਜਾਇਆ ਕਰੇਗਾ ਪਰ ਪੰਜਾਬ ਨੂੰ ਪਿਛਲੇ ਛੇ ਮਹੀਨੇ ਦਾ ਬਕਾਇਆ ਜੋ 8200 ਕਰੋੜ ਰੁਪਏ ਬਣਦਾ ਹੈ ਅੱਜ ਤਕ ਨਹੀਂ ਮਿਲਿਆ।
ਅੰਤ ਵਿੱਚ ਪ੍ਰਤਾਮਪ ਬਾਜਵਾ ਨੇ ਪੰਜਾਬ ਦੇ ਇੱਕ ਨਾਮਵਰ ਅੰਗਰੇਜ਼ੀ ਅਖਬਾਰ ਦਾ ਹਵਾਲਾ ਦਿੰਦਿਆਂ ਫ਼ੂਡ ਸਪਲਾਈ ਵਿਭਾਗ ਵੱਲੋਂ ਕਣਕ ਦੀ ਖਰੀਦ ਜੋ ਹਾਲੇ ਇੱਕ ਮਹੀਨੇ ਤਕ ਮੰਡੀਆਂ ਵਿੱਚ ਆਉਣ ਸ਼ੁਰੂ ਹੋਵੇਗੀ ਦੀ ਖਰੀਦ ਦੇ ਨਿਰਧਾਰਿਤ ਕੀਤੇ ਮਾਪਦੰਡਾਂ ਉਤੇ ਵੀ ਸਵਾਲ ਚੁੱਕੇ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਬੰਦ ਕਰੇ।