ਪੰਜਾਬ

punjab

ETV Bharat / bharat

ਵਾਇਰਲ ਵੀਡੀਓ: ਮੰਦਰ ਨੇੜੇ ਵਿਅਕਤੀ ਦਾ ਕਤਲ - ਬਨਸ਼ੰਕਰੀ ਮੰਦਰ ਬੈਂਗਲੁਰੂ

ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਵਿਅਕਤੀ ਦਾ ਬਨਸ਼ੰਕਰੀ ਮੰਦਰ ਦੇ ਨੇੜੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਬਨਸ਼ੰਕਰੀ ਮੰਦਰ ਨੇੜੇ ਵਿਅਕਤੀ ਦਾ ਕਤਲ
ਬਨਸ਼ੰਕਰੀ ਮੰਦਰ ਨੇੜੇ ਵਿਅਕਤੀ ਦਾ ਕਤਲ

By

Published : Jul 5, 2021, 1:55 PM IST

Updated : Jul 5, 2021, 2:03 PM IST

ਬੈਂਗਲੁਰੂ : ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਵਿਅਕਤੀ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਹੈ। ਕਤਲ ਦੀ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਜੈਨਗਰ ਥਾਣੇ ਦੇ ਬਨਸ਼ੰਕਰੀ ਮੰਦਰ ਦੇ ਨੇੜੇ ਲੱਕਕਾਸੰਦਰਾ ਨਿਵਾਸੀ ਮਦਨ ਦਾ ਦੋ ਜੁਲਾਈ ਨੂੰ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜੈਨਗਰ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਬਨਸ਼ੰਕਰੀ ਮੰਦਰ ਨੇੜੇ ਵਿਅਕਤੀ ਦਾ ਕਤਲ

ਹਾਦਸੇ ਦੀ ਜਾਣਕਾਰੀ

ਮਦਨ ਸੋਪੂ 2 ਜੁਲਾਈ ਨੂੰ ਦੁਪਹਿਰ 'ਚ ਬਨਸ਼ੰਕਰੀ ਮੰਦਰ ਦੇ ਨੇੜੇ ਮੈਟਰੋ ਪਿਲਰ ਕੋਲ ਖੜ੍ਹੀ ਆਪਣੀ ਕਾਰ ਨੇੜੇ ਜਿਵੇਂ ਹੀ ਪੁੱਜਿਆ ਤਾਂ ਅਚਾਨਕ ਕੁੱਝ ਲੋਕਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ਦੇ ਸਮੇਂ ਉਥੇ ਤਿੰਨ ਤੋਂ ਛੇ ਮੋਟਰਸਾਈਕਲ ਸਵਾਰ ਮੌਜੂਦ ਸਨ, ਉਨ੍ਹਾਂ ਨੇ ਹੈਲਮੈਟ ਪਾਏ ਹੋਏ ਸਨ। ਕਤਲ ਦੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਰਾਜਸਥਾਨ ਦੀ ਵਿਸ਼ ਕੰਨਿਆ : 34 ਵਾਰ ਸੱਪ ਨੇ ਵੰਡਿਆ,ਪਰ ਅਜੇ ਤੱਕ ਹੈ ਜ਼ਿੰਦਾ

Last Updated : Jul 5, 2021, 2:03 PM IST

ABOUT THE AUTHOR

...view details