ਪੰਜਾਬ

punjab

ETV Bharat / bharat

ਸੀ.ਬੀ.ਐਸ.ਈ ਨੇ ਸੁਪਰੀਮ ਕੋਰਟ 'ਚ 12ਵੀਂ ਕਲਾਸ ਦੇ ਮੁਲਾਂਕਣ ਦਾ ਫਾਰਮੂਲਾ ਕੀਤਾ ਪੇਸ਼

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ, ਕਿ ਸੀ.ਬੀ.ਐਸ.ਈ ਕਲਾਸ 12 ਦੇ ਵਿਦਿਆਰਥੀਆਂ ਦੇ ਅੰਕ ਦੇ ਮੁਲਾਂਕਣ ਲਈ ਕ੍ਰਮਵਾਰ 10 ਵੀ ਤੇ 11ਵੀ ਅਤੇ ਕਲਾਸ 12 ਦੇ ਨਤੀਜਿਆਂ ਦੇ ਅਧਾਰ ਉੱਤੇ 30:30:40 ਫਾਰਮੂਲਾ ਅਪਣਾਇਆ ਜਾਵੇਗਾ। ਕੇਂਦਰ ਨੇ ਕਿਹਾ ਕਿ ਸੀਬੀਐਸਈ 12 ਵੀਂ ਕਲਾਸ ਦੇ ਨਤੀਜੇ 31 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ।

ਸੀ.ਬੀ.ਐਸ.ਈ ਨੇ ਸੁਪਰੀਮ ਕੋਰਟ ਅੱਗੇ 10 ਤੋਂ 12 ਵੀ ਤੱਕ ਦਾ ਮੁਲਾਂਕਣ ਫਾਰਮੂਲਾ ਕੀਤਾ ਪੇਸ਼
ਸੀ.ਬੀ.ਐਸ.ਈ ਨੇ ਸੁਪਰੀਮ ਕੋਰਟ ਅੱਗੇ 10 ਤੋਂ 12 ਵੀ ਤੱਕ ਦਾ ਮੁਲਾਂਕਣ ਫਾਰਮੂਲਾ ਕੀਤਾ ਪੇਸ਼

By

Published : Jun 17, 2021, 9:03 PM IST

ਨਵੀਂ ਦਿੱਲੀ :ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੀ.ਬੀ.ਐਸ.ਈ ਕਲਾਸ 12 ਦੀਆਂ ਪ੍ਰੀਖਿਆਵਾਂ ਲਈ ਗਰੇਡ / ਅੰਕ ਦੇਣ ਲਈ ਆਪਣਾ ਮੁਲਾਂਕਣ ਫਾਰਮੂਲਾ ਸੁਪਰੀਮ ਕੋਰਟ ਸਾਹਮਣੇ ਪੇਸ਼ ਕੀਤਾ, ਕੇਂਦਰ ਨੇ ਦੱਸਿਆ ਕਿ 12 ਵੀਂ ਜਮਾਤ ਦੇ ਨਤੀਜਿਆਂ ਦਾ ਫੈਸਲਾ ਕਲਾਸ 10ਵੀ (30% ਵੇਟਿਗ ), ਕਲਾਸ 11ਵੀ (30% ਵੇਟਿਗ) ਅਤੇ ਕਲਾਸ 12 (40% ਵੇਟਿਗ) ਵਿੱਚ ਪ੍ਰਦਰਸ਼ਨ ਦੇ ਅਧਾਰ ਤੇ ਕੀਤਾ ਜਾਵੇਗਾ।

ਜਸਟਿਸ ਏ.ਐਮ ਖਾਨਵਿਲਕਰ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੂੰ ਅਟਾਰਨੀ ਜਨਰਲ ਕੇ.ਕੇ ਵੇਣੂਗੋਪਾਲ ਦੁਆਰਾ ਦੱਸਿਆ ਗਿਆ ਸੀ, ਕਿ ਮੁਲਾਂਕਣ ਫਾਰਮੂਲੇ ਤੋਂ ਅਸੰਤੁਸ਼ਟ ਸੀ.ਬੀ.ਐਸ.ਈ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ,

ਸੁਪਰੀਮ ਕੋਰਟ ਨੇ ਵੇਣੂਗੋਪਾਲ ਨੂੰ ਸੀਬੀਐਸਈ ਦੀ ਯੋਜਨਾ ਵਿੱਚ ਝਗੜੇ ਦੇ ਹੱਲ ਲਈ ਰੂਪ ਰੇਖਾ ਤਿਆਰ ਕਰਨ ਲਈ ਕਿਹਾ, ਤਾਂ ਜੋ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਂ ਸਕਣ। ਵੇਣੂਗੋਪਾਲ ਨੇ ਬੈਂਚ ਨੂੰ ਭਰੋਸਾ ਦਿੱਤਾ, ਕਿ ਵਿਦਿਆਰਥੀਆਂ ਦੀ ਕਿਸੇ ਵੀ ਚਿੰਤਾ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਅਦਾਲਤ ਨੇ ਕਿਹਾ, ਕਿ ਨਤੀਜਿਆਂ ਦੀ ਘੋਸ਼ਣਾ ਅਤੇ 12 ਵੀਂ ਜਮਾਤ ਦੀ ਪ੍ਰਸਤਾਵਿਤ ਪ੍ਰੀਖਿਆ ਲਈ ਸਮੇਂ ਦੀ ਹੱਦ ਵੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ ਕਿਹਾ, ਕਿ ਉਸਨੇ ਕੁੱਝ ਪਟੀਸ਼ਨਕਰਤਾਵਾਂ ਦੀਆਂ ਦਲੀਲਾਂ ਨੂੰ ਵੀ ਰੱਦ ਕਰ ਦਿੱਤਾ ਹੈ, ਕਿ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ, ਕਿ ਨਤੀਜੇ 31 ਜੁਲਾਈ 2021 ਤੱਕ ਐਲਾਨ ਕੀਤੇ ਜਾਣਗੇ

ਸੰਚਾਲਨ ਕਮੇਟੀ ਮੁਲਾਂਕਣ ਦੀ ਪੜਤਾਲ ਕਰੇਗੀ

ਉਨ੍ਹਾਂ ਕਿਹਾ, ਕਿ ਜਿੱਥੋਂ ਤੱਕ 12 ਵੀਂ ਜਮਾਤ ਦੇ ਅੰਤਿਮ ਅੰਕ ਪ੍ਰਾਪਤ ਕਰਨ ਦੀ ਗੱਲ ਹੈ, ਇਸ ਲਈ ਵੱਖ-ਵੱਖ ਸਕੂਲਾਂ ਦੁਆਰਾ ਅਪਣਾਏ ਗਏ ,ਮਾਰਕਿੰਗ ਵਿਧੀ ਵਿਚਲੇ ਅੰਤਰ ਨੂੰ ਵੇਖਣ ਲਈ ਇੱਕ ਸੰਚਾਲਨ ਕਮੇਟੀ ਬਣਾਈ ਜਾਂ ਸਕਦੀ ਹੈ।

ਉਹਨਾਂ ਅਦਾਲਤ ਨੂੰ ਦੱਸਿਆ, ਕਿ ਹਰੇਕ ਸਕੂਲ ਨੂੰ ਤਿੰਨ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਅੰਕਾਂ ‘ਤੇ ਵਿਚਾਰ ਕਰਨ ਲਈ ਨਤੀਜਾ ਕਮੇਟੀ ਦਾ ਗਠਨ ਕਰਨਾ ਹੋਵੇਗਾ, ਜਿਸਦੀ ਪੜਤਾਲ ਸੀ.ਬੀ.ਐਸ.ਈ ਦੀ ਸੰਚਾਲਨ ਕਮੇਟੀ ਕਰੇਗੀ।

ਤੁਹਾਨੂੰ ਦੱਸ ਦੇਈਏ, ਕਿ ਸੀਬੀਐਸਈ ਨੇ 12 ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਮੁਲਾਂਕਣ ਫਾਰਮੂਲੇ ਦਾ ਫ਼ੈਸਲਾ ਕਰਨ ਲਈ ਇੱਕ ਕਮੇਟੀ ਬਣਾਈ ਸੀ। ਮੁਲਾਂਕਣ ਫਾਰਮੂਲਾ 12 ਮੈਂਬਰੀ ਮਾਹਿਰ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-ਰਾਹੁਲ ਮੀਟਿੰਗ : 'ਪੰਜਾਬ 'ਚ ਹੋਣ 3 ਡਿਪਟੀ ਸੀਐਮ'

ABOUT THE AUTHOR

...view details