ਪੰਜਾਬ

punjab

By ETV Bharat Punjabi Team

Published : Jan 5, 2024, 7:31 AM IST

ETV Bharat / bharat

CBSE ਨੇ 10ਵੀਂ -12ਵੀਂ ਦੀ ਸੋਧੀ ਡੇਟਸ਼ੀਟ ਤੇ PSEB ਨੇ ਵੀ ਜਾਰੀ ਕੀਤੀ ਡੇਟਸ਼ੀਟ, ਜਾਣੋ ਕਦੋਂ ਹਨ ਪ੍ਰੀਖਿਆਵਾਂ

CBSE Revised and PSEB Date Sheet: ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਵਿੱਚ ਅੰਸ਼ਕ ਬਦਲਾਅ ਕੀਤੇ ਹਨ। ਇਸ ਦੇ ਨਾਲ ਹੀ, ਸੋਧੀ ਹੋਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।

CBSE Exams Date Announced
CBSE Exams Date Announced

ਚੰਡੀਗੜ੍ਹ/ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੁਆਰਾ 10ਵੀਂ ਅਤੇ 12ਵੀਂ ਜਮਾਤ ਲਈ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਵਿੱਚ ਅੰਸ਼ਕ ਬਦਲਾਅ ਕੀਤੇ ਗਏ ਹਨ। ਕੁਝ ਵਿਸ਼ਿਆਂ ਦੇ ਪੇਪਰਾਂ ਵਿੱਚ ਤਬਦੀਲੀਆਂ ਦੇ ਨਾਲ, ਸੀਬੀਐਸਈ ਨੇ ਸੰਸ਼ੋਧਿਤ ਡੇਟਸ਼ੀਟ ਵੀ ਜਾਰੀ ਕੀਤੀ ਹੈ। ਸਾਰੇ ਵਿਦਿਆਰਥੀ ਜੋ ਸੀਬੀਐਸਈ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ ਅਤੇ ਸੀਬੀਐਸਈ 10ਵੀਂ ਅਤੇ 12ਵੀਂ ਜਮਾਤ ਦੀ ਸੋਧੀ ਹੋਈ ਡੇਟਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ।

ਇਹਨਾਂ ਪੇਪਰਾਂ ਵਿੱਚ ਹੋਇਆ ਬਦਲਾਅ: CBSE ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਡੇਟਸ਼ੀਟਾਂ ਵਿੱਚ ਬਦਲਾਅ ਕੀਤੇ ਹਨ। ਸੋਧੀ ਹੋਈ ਡੇਟਸ਼ੀਟ ਦੇ ਅਨੁਸਾਰ ਦਸਵੀਂ ਜਮਾਤ ਦਾ ਤਿੱਬਤੀ ਵਿਸ਼ੇ ਦਾ ਪੇਪਰ ਪਹਿਲਾਂ ਚਾਰ ਮਾਰਚ 2024 ਨੂੰ ਹੋਣਾ ਸੀ, ਜੋ ਹੁਣ 23 ਫਰਵਰੀ, 2024 ਨੂੰ ਹੋਵੇਗਾ। ਇਸ ਤੋਂ ਇਲਾਵਾ ਰਿਟੇਲ ਵਿਸ਼ੇ ਦਾ ਪੇਪਰ ਪਹਿਲਾਂ 16 ਫਰਵਰੀ 2024 ਨੂੰ ਹੋਣਾ ਸੀ, ਜੋ ਹੁਣ 26 ਫਰਵਰੀ 2024 ਨੂੰ ਹੋਵੇਗਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਫੈਸ਼ਨ ਸਟੱਡੀਜ਼ ਵਿਸ਼ੇ ਦਾ ਪੇਪਰ ਪਹਿਲਾਂ 11 ਮਾਰਚ 2024 ਨੂੰ ਹੋਣਾ ਸੀ, ਜੋ ਹੁਣ 21 ਮਾਰਚ 2024 ਨੂੰ ਹੋਵੇਗਾ।

15 ਫਰਵਰੀ ਤੋਂ ਹੋਣੀਆਂ ਹਨ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ : ਸੀਬੀਐਸਈ ਦੁਆਰਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਸਮਾਂ ਸਾਰਣੀ ਅਨੁਸਾਰ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ 13 ਮਾਰਚ 2024 ਤੱਕ, ਜਦਕਿ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ 2024 ਤੋਂ 2 ਅਪ੍ਰੈਲ 2024 ਤੱਕ ਕਰਵਾਈਆਂ ਜਾਣੀਆਂ ਹਨ। ਵਿਸਤ੍ਰਿਤ ਡੇਟਸ਼ੀਟ ਦੇਖਣ ਲਈ ਉਮੀਦਵਾਰ ਉੱਪਰ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ ਸੰਸ਼ੋਧਿਤ ਸਮਾਂ ਸਾਰਣੀ ਨੂੰ ਡਾਊਨਲੋਡ ਕਰ ਸਕਦੇ ਹਨ।

ਪੰਜਾਬ ਬੋਰਡ ਪਹਿਲਾਂ ਹੀ ਕਰ ਚੁੱਕਿਆ ਜਾਰੀ: ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਪ੍ਰੀ-ਵੋਕੇਸ਼ਨਲ, ਵੋਕੇਸ਼ਨਲ ਅਤੇ NSQF ਪ੍ਰੈਕਟੀਕਲ ਵਿਸ਼ਿਆਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 13 ਤੋਂ 29 ਜਨਵਰੀ ਦਰਮਿਆਨ ਹੋਣਗੀਆਂ। ਬੋਰਡ ਨੇ ਇਸ ਦੀ ਡੇਟਸ਼ੀਟ ਤਿਆਰ ਕਰਕੇ ਸਕੂਲਾਂ ਨੂੰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਵੀ ਡੇਟਸ਼ੀਟ ਪ੍ਰਾਪਤ ਕਰ ਸਕਦੇ ਹਨ।

ਜਾਣੋ ਕਦੋਂ ਤੋਂ ਸ਼ੁਰੂ ਹਨ ਪ੍ਰੀਖਿਆਵਾਂ:ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਤੋਂ 14 ਮਾਰਚ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਤੋਂ 27 ਮਾਰਚ ਤੱਕ ਹੋਣਗੀਆਂ। PSEB ਦੇ ਮੁਤਾਬਕ 5ਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਵੈ-ਪ੍ਰੀਖਿਆ ਕੇਂਦਰਾਂ ਅਤੇ ਬੋਰਡ ਦੁਆਰਾ ਸਥਾਪਤ ਕੇਂਦਰਾਂ ਵਿੱਚ ਹੋਣਗੀਆਂ। 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਜਦਕਿ 8ਵੀਂ ਦੀਆਂ ਪ੍ਰੀਖਿਆਵਾਂ ਸਵੇਰੇ 11 ਵਜੇ ਤੋਂ ਸ਼ੁਰੂ ਹੋਣਗੀਆਂ।

ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ: PSEB ਨੇ ਆਪਣੇ ਆਦੇਸ਼ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪ੍ਰੀਖਿਆ ਵਿੱਚ ਸਮੇਂ-ਸਮੇਂ 'ਤੇ ਸਰਕਾਰ ਦੁਆਰਾ ਜਾਰੀ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਨੂੰ ਡੇਟਸ਼ੀਟ ਨੋਟ ਕਰਵਾਉਣ ਤਾਂ ਜੋ ਕੋਈ ਵੀ ਵਿਦਿਆਰਥੀ ਇਮਤਿਹਾਨ ਤੋਂ ਖੁੰਝ ਨਾ ਜਾਵੇ।

7 ਲੱਖ ਤੋਂ ਵੱਧ ਵਿਦਿਆਰਥੀ ਦੇਣਗੇ ਪ੍ਰੀਖਿਆ:PSEB ਦੀ 10ਵੀਂ ਅਤੇ 12ਵੀਂ ਜਮਾਤ ਵਿੱਚ ਹਰ ਸਾਲ ਸੱਤ ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਇਸ ਵਾਰ ਵੀ ਇਹ ਅੰਕੜਾ ਇਹੀ ਰਹੇਗਾ। ਪ੍ਰੀਖਿਆਵਾਂ ਨੂੰ ਧੋਖਾਧੜੀ ਤੋਂ ਮੁਕਤ ਕਰਨ ਲਈ ਬੋਰਡ ਵੱਲੋਂ ਹੀ ਸਾਰੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਸੈਂਟਰ ਵਿੱਚ ਵਿਦਿਆਰਥੀਆਂ ਲਈ ਸਾਰੀਆਂ ਸਹੂਲਤਾਂ ਮੌਜੂਦ ਹਨ। ਪ੍ਰੀਖਿਆ ਕੇਂਦਰਾਂ 'ਚ ਮੋਬਾਈਲ ਫ਼ੋਨ 'ਤੇ ਪਾਬੰਦੀ ਹੈ। ਅਧਿਆਪਕ ਵੀ ਫ਼ੋਨ ਦਾ ਜਵਾਬ ਨਹੀਂ ਦੇ ਸਕਦੇ।

PSEB ਵੱਲੋਂ ਕੰਟਰੋਲ ਰੂਮ ਸਥਾਪਤ:ਵਿਦਿਆਰਥੀਆਂ ਦੀ ਮਦਦ ਲਈ PSEB ਵੱਲੋਂ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਜਿੱਥੇ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਸਬੰਧੀ ਆਨਲਾਈਨ ਅਤੇ ਫ਼ੋਨ ਰਾਹੀਂ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕਰਨ ਲਈ 5227136 'ਤੇ ਸੰਪਰਕ ਕਰਨਾ ਹੋਵੇਗਾ। ਇਸ ਤੋਂ ਇਲਾਵਾ 5227137 ਅਤੇ 138 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। examsrsc@pseb.ac.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ABOUT THE AUTHOR

...view details