ਨਵੀਂ ਦਿੱਲੀ:ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) 10 ਵੀਂ ਜਮਾਤ ਦਾ ਨਤੀਜਾ ਅੱਜ ਦੁਪਹਿਰ 12 ਵਜੇ ਐਲਾਨਿਆ ਜਾਵੇਗਾ। ਵਿਦਿਆਰਥੀ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਪ੍ਰੀਖਿਆ ਦੇ ਨਤੀਜਿਆਂ ਨੂੰ ਦੇਖ ਸਕਦੇ ਹਨ।
ਦੱਸ ਦਈਏ ਕਿ ਕੋਰੋਨਾ ਦੇ ਕਾਰਨ ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ਨਹੀਂ ਲਈ ਜਾ ਸਕੀ। ਸੀਬੀਐਸਈ ਦੁਆਰਾ ਪ੍ਰੀਖਿਆ ਦੇ ਨਤੀਜੇ ਤਿਆਰ ਕਰਨ ਲਈ ਮੁਲਾਂਕਣ ਨੀਤੀ ਜਾਰੀ ਕੀਤੀ ਗਈ ਸੀ। ਮੁਲਾਂਕਣ ਨੀਤੀ ਦੇ ਅਧਾਰ ’ਤੇ ਇਸ ਸਾਲ ਦਾ ਨਤੀਜਾ ਸੀਬੀਐਸਈ ਦੁਆਰਾ ਤਿਆਰ ਕੀਤਾ ਗਿਆ ਹੈ।