ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦਾ 26 ਵਾਂ ਰਾਸ਼ਟਰੀ ਸਲਾਨਾ ਸਹੋਦਯਾ ਸੈਮੀਨਾਰ ਕੋਰੋਨਾ ਕਾਲ ਵਿੱਚ ਆਨਲਾਈਨ ਆਯੋਜਿਤ ਕੀਤਾ ਜਾਵੇਗਾ। ਇਹ ਸੈਮੀਨਾਰ 11 ਅਤੇ 12 ਦਸੰਬਰ ਨੂੰ ਬੇੰਗਲੁਰੂ ਤੋਂ ਹੋਵੇਗੀ। ਇਸ ਸੈਮੀਨਾਰ ਵਿੱਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਸਮੇਤ ਸੀਬੀਐਸਈ ਦੇ ਸਾਰੇ ਅਧਿਕਾਰੀ ਇਸ ਮੋਕੇ ਆਨਲਾਈਨ ਜ਼ਰੀਏ ਸ਼ਾਮਲ ਹੋਣਗੇ।
ਆਨਲਾਈਨ ਆਯੋਜੀਤ ਹੋਵੇਗਾ CBSE ਦਾ 26ਵਾਂ ਸਲਾਨਾ ਸਹੋਦਯਾ ਸੈਮੀਨਾਰ - ਰਾਸ਼ਟਰੀ ਸਿੱਖਿਆ ਨੀਤੀ 2020
ਕੋਰੋਨਾ ਕਾਲ 'ਚ ਸੀਬੀਐਸਈ ਦਾ 26ਵਾਂ ਕੌਮੀ ਸਲਾਨਾ ਸਹੋਦਯਾ ਸੈਮੀਨਾਰ ਆਨਲਾਈਨ ਆਯੋਜੀਤ ਕੀਤਾ ਜਾਵੇਗਾ। ਇਹ ਸੈਮੀਨਾਰ 11 ਅਤੇ 12 ਦਸੰਬਰ ਨੂੰ ਬੇੰਗਲੁਰੂ ਤੋਂ ਆਯੋਜੀਤ ਹੋਵੇਗਾ।
ਸੀਬੀਐਸਈ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ 11 ਦਸੰਬਰ ਨੂੰ ਸਵੇਰੇ 9:30 ਵਜੇ ਸੀਬੀਐਸਈ ਦੀ ਵੈੱਬਸਾਈਟ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ 'ਤੇ ਸਿੱਧਾ ਪ੍ਰਸਾਰਣ ਹੋਵੇਗਾ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਚੁਣੌਤੀਆਂ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸਦੇ ਨਾਲ, ਵਿਦਿਆਰਥੀਆਂ ਦੀਆਂ ਕਮਜ਼ੋਰੀਆਂ ਦਾ ਤਾਲਮੇਲ ਕਰਨ, ਕਲਾਵਾਂ ਨੂੰ ਉਤਸ਼ਾਹਤ ਕਰਨ ਸਮੇਤ ਬਹੁਤ ਸਾਰੇ ਮੁੱਦਿਆਂ 'ਤੇ ਗੱਲ ਕੀਤੀ ਜਾਵੇਗੀ।
ਇਸਦੇ ਨਾਲ ਹੀ ਇਸ ਰਾਸ਼ਟਰੀ ਸੈਮੀਨਾਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਹਿਮ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਵਿਦਿਆਰਥੀਆਂ ਲਈ ਕੰਮ ਕੀਤਾ ਜਾਵੇਗਾ। ਸਾਰੇ ਅਧਿਕਾਰੀ ਇਸ ਬਾਰੇ ਵਿਚਾਰ ਵਟਾਂਦਰੇ ਕਰਨਗੇ।