ਪੰਜਾਬ

punjab

ETV Bharat / bharat

946 ਕਰੋੜ ਦੇ ਬੈਂਕ ਧੋਖਾਧੜੀ ਵਿੱਚ ਸੀਬੀਆਈ ਨੇ ਈਜ਼ੀਗੋ ਦੇ ਪ੍ਰਮੋਟਰਾਂ ਦੇ ਅੱਠ ਟਿਕਾਣਿਆਂ 'ਤੇ ਮਾਰੇ ਛਾਪੇ

ਸੀਬੀਆਈ ਨੇ ਮੁੰਬਈ ਵਿੱਚ ਈਜ਼ੀਗੋ ਵਨ ਟਰੈਵਲ ਐਂਡ ਟੂਰ ਦੇ ਪ੍ਰਮੋਟਰਾਂ ਦੇ ਅੱਠ ਟਿਕਾਣਿਆਂ ‘ਤੇ ਛਾਪਾ ਮਾਰਿਆ। 946 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਵਿੱਚ ਜਾਂਚ ਏਜੰਸੀ ਨੇ ਕੰਪਨੀ ਦੇ ਪ੍ਰਮੋਟਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

946 ਕਰੋੜ ਦੇ ਬੈਂਕ ਧੋਖਾਧੜੀ ਵਿੱਚ ਸੀਬੀਆਈ ਨੇ ਈਜ਼ੀਗੋ ਦੇ ਪ੍ਰਮੋਟਰਾਂ ਦੇ ਅੱਠ ਟਿਕਾਣਿਆਂ 'ਤੇ ਮਾਰੇ ਛਾਪੇ
946 ਕਰੋੜ ਦੇ ਬੈਂਕ ਧੋਖਾਧੜੀ ਵਿੱਚ ਸੀਬੀਆਈ ਨੇ ਈਜ਼ੀਗੋ ਦੇ ਪ੍ਰਮੋਟਰਾਂ ਦੇ ਅੱਠ ਟਿਕਾਣਿਆਂ 'ਤੇ ਮਾਰੇ ਛਾਪੇ

By

Published : Nov 11, 2020, 10:52 AM IST

ਮੁੰਬਈ: ਸੀਬੀਆਈ ਨੇ ਮੁੰਬਈ ਵਿੱਚ ਈਜ਼ੀਗੋ ਵਨ ਟਰੈਵਲ ਐਂਡ ਟੂਰ ਦੇ ਪ੍ਰਮੋਟਰਾਂ ਦੇ ਅੱਠ ਟਿਕਾਣਿਆਂ ‘ਤੇ ਛਾਪਾ ਮਾਰਿਆ। 946 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਵਿੱਚ ਜਾਂਚ ਏਜੰਸੀ ਨੇ ਕੰਪਨੀ ਦੇ ਪ੍ਰਮੋਟਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਕੀ ਹੈ ਮਾਮਲਾ

ਜਾਂਚ ਏਜੰਸੀ ਦੇ ਅਨੁਸਾਰ, ਕੰਪਨੀ ਨੇ 2017 ਵਿੱਚ ਯੈਸ ਬੈਂਕ ਤੋਂ 650 ਕਰੋੜ ਰੁਪਏ ਦੀ ਕਰਜ਼ਾ ਸਹੂਲਤਾਂ ਪ੍ਰਾਪਤ ਕੀਤੀਆਂ, ਜੋ ਅਗਲੇ ਸਾਲ ਵਧਾ ਕੇ 1,015 ਕਰੋੜ ਰੁਪਏ ਕਰ ਦਿੱਤੀਆਂ ਗਈਆਂ। ਯੈਸ ਬੈਂਕ ਨੇ ਈਜ਼ੀਗੋ ਖਿਲਾਫ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ਵਿੱਚ ਇਹ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਦੱਸ ਦਈਏ ਕਿ ਇਹ ਕੰਪਨੀ 2006 ਵਿੱਚ ਸਥਾਪਿਤ ਕੀਤੀ ਗਈ ਸੀ ਤੇ ਯਾਤਰਾ ਸੇਵਾਵਾਂ ਵਿੱਚ ਸ਼ਾਮਲ ਹੈ।

ABOUT THE AUTHOR

...view details