ਨਵੀਂ ਦਿੱਲੀ: ਆਬਕਾਰੀ ਘੁਟਾਲੇ ਵਿੱਚ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਸਣੇ 15 ਮੁਲਜ਼ਮਾਂ (excise policy case delhi) ਵਿਰੁੱਧ ਛਾਪੇਮਾਰੀ ਤੋਂ 2 ਦਿਨ ਪਹਿਲਾਂ ਯਾਨੀ 17 ਅਗਸਤ ਨੂੰ ਹੀ FIR ਦਰਜ ਕਰ ਲਈ ਗਈ ਸੀ। ਐਫਆਈਆਰ (FIR) ਵਿੱਚ ਕੁਝ ਸ਼ਰਾਬ ਕੰਪਨੀਆਂ ਦੇ ਨਾਂਅ ਵੀ ਸ਼ਾਮਲ ਹਨ। FIR ਦੀ ਕਾਪੀ 16ਵੇਂ ਨੰਬਰ ਉੱਤੇ ਅਨਾਨ ਪਬਲਿਕ ਸਰਵੈਂਟ ਅਤੇ ਪ੍ਰਾਈਵੇਟ ਪਰਸਨ ਦਾ ਜ਼ਿਕਰ ਹੈ। ਯਾਨੀ ਕਿ ਜਾਂਚ ਦੌਰਾਨ ਕੁਝ ਹੋਰ ਲੋਕਾਂ ਦੇ ਨਾਂਅ ਵੀ ਜੋੜੇ ਜਾ ਰਹੇ ਹਨ।
ਦੱਸ ਦਈਏ ਕਿ ਦਿੱਲੀ ਦੀ ਆਬਕਾਰੀ ਨੀਤੀ ਦੇ ਮਾਮਲੇ 'ਚ ਦਿੱਲੀ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ 'ਤੇ ਸਾਢੇ 9 ਘੰਟੇ ਤੱਕ ਸੀਬੀਆਈ ਦੀ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੀ ਰਿਹਾਇਸ਼ ਦੇ ਨਾਲ-ਨਾਲ ਗੋਆ, ਦਮਨ ਦੀਵ, ਹਰਿਆਣਾ, ਦਿੱਲੀ ਅਤੇ ਯੂਪੀ ਸਮੇਤ 7 ਰਾਜਾਂ ਦੇ 20 ਹੋਰ ਸਥਾਨਾਂ 'ਤੇ ਸ਼ੁੱਕਰਵਾਰ ਸਵੇਰ ਤੋਂ ਸੀਬੀਆਈ ਦੇ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਸਿਸੋਦੀਆ ਦੇ ਘਰ ਤੋਂ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਹਨ। ਨੇ ਕੁਝ ਹਾਰਡ ਡਿਸਕਾਂ ਨੂੰ ਵੀ ਸਕੈਨ ਕੀਤਾ ਹੈ।
ਸੀਬੀਆਈ ਦੀ ਐਫਆਈਆਰ ਵਿੱਚ ਇਹ ਮੁਲਜ਼ਮ: ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ, ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀਕ੍ਰਿਸ਼ਨ, ਤਤਕਾਲੀ ਡਿਪਟੀ ਆਬਕਾਰੀ ਕਮਿਸ਼ਨਰ ਆਨੰਦ ਤਿਵਾੜੀ, ਆਬਕਾਰੀ ਵਧੀਕ ਕਮਿਸ਼ਨਰ ਪੰਕਜ ਭਟਨਾਗਰ, ਐਂਟਰਟੇਨਮੈਂਟ ਐਂਡ ਇਵੈਂਟ ਮੈਨੇਜਮੈਂਟ ਕੰਪਨੀ ਓਨਲੀ ਮਚ ਲਾਊਡਰ ਸੀਈਓ ਵਿਜੇ ਨਾਇਰ, ਪਰਨੋਡ ਰਿਕਾਰਡ ਦੇ ਸਾਬਕਾ ਕਰਮਚਾਰੀ ਮਨੋਜ ਰਾਏ, ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਏ., ਇੰਡੋਸਪੀਰੀਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ, ਸਮੀਰ ਮਹਿੰਦਰੂ, ਡਾਇਰੈਕਟਰ, ਬੱਡੀ ਰਿਟੇਲ ਪ੍ਰਾਈਵੇਟ ਲਿਮਟਿਡ, ਅਮਿਤ ਅਰੋੜਾ, ਫਰਮ ਬੱਡੀ ਰਿਟੇਲ ਪ੍ਰਾਈਵੇਟ ਲਿਮਟਿਡ, ਦਿਨੇਸ਼ ਅਰੋੜਾ, ਫਰਮ ਮਹਾਦੇਵ ਲਿਕਰਸ, ਮਹਾਦੇਵ ਲਿਕਰਸ ਦੇ ਸੀਨੀਅਰ ਅਧਿਕਾਰੀ ਸੰਨੀ ਮਾਰਵਾਹ, ਅਰੁਣ ਰਾਮਚੰਦਰ ਪਿੱਲੈ, ਅਰਜੁਨ ਪਾਂਡੇ ਅਤੇ ਅਣਪਛਾਤੇ।
CBI ਤੋਂ ਬਾਅਦ ED ਦੀ ਵੀ ਹੋ ਸਕਦੀ ਹੈ ਐਂਟਰੀ: ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ‘ਆਪ’ ਸਰਕਾਰ ਦੀ ਆਬਕਾਰੀ ਨੀਤੀ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਹਰਕਤ ਵਿੱਚ ਆ ਸਕਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਸਕਦਾ ਹੈ। ਸ਼ੁੱਕਰਵਾਰ ਨੂੰ ਸੀਬੀਆਈ ਨੇ ਸਿਸੋਦੀਆ ਦੇ ਘਰ ਸਮੇਤ ਸੱਤ ਰਾਜਾਂ ਵਿੱਚ ਦਸਤਕ ਦਿੱਤੀ ਹੈ।