ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (UGC) ਵੱਲੋਂ 24 ਨਿੱਜੀ ਵਿਸ਼ਵ-ਵਿਦਿਆਲਿਆਂ ਦੀ ਫ਼ਰਜੀ ਸੂਚੀ ਜਾਰੀ ਕੀਤੀ ਹੈ ਅਤੇ 2 ਯੂਨੀਵਰਸਿਟੀਜ਼ ਨਿਯਮਾਂ ਦੀ ਉਲੰਘਣਾ ਕਰਦਿਆਂ ਪਾਇਆ ਗਿਆ। ਮਨੋਵਿਗਿਆਨਕ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਲੋਕ ਸਭਾ ਵਿੱਚ ਇਹ ਖੁਲਾਸਾ ਇੱਕ ਲਿਖਤੀ ਪ੍ਰਸ਼ਨ ਦੇ ਉੱਤਰ ਚ ਕੀਤਾ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਤੋਂ ਬਾਅਦ ਯੂਜੀਸੀ ਨੇ 24 ਨਿੱਜੀ ਯੂਨੀਵਰਸਿਟੀਜ਼ ਨੂੰ ਫ਼ਰਜ਼ੀ ਐਲਾਨਿਆ। ਇਸ ਤੋਂ ਇਲਾਵਾ, ਭਾਰਤੀ ਸਿੱਖਿਆ ਪ੍ਰੀਸ਼ਦ-ਲਖਨਊ ਅਤੇ ਭਾਰਤੀ ਯੋਜਨਾ ਪ੍ਰਬੰਧਨ ਸੰਸਥਾ (ਆਈਆਈਪੀਐਮ), ਨਵੀਂ ਦਿੱਲੀ ਨਾਮਕ ਦੋ ਸੰਸਥਾਵਾਂ ਵੀ ਯੂਜੀਸੀ ਕਾਨੂੰਨ-1956 ਦੀ ਉਲੰਘਣਾ ਕਰਨ ਤੇ ਬੰਦ ਕਰ ਦਿੱਤਾ ਗਿਆ। ਪ੍ਰਧਾਨ ਨੇ ਕਿਹਾ ਕਿ ਭਾਰਤੀ ਸਿੱਖਿਆ ਪ੍ਰੀਸ਼ਦ-ਲਖਨਊ ਅਤੇ ਆਈਆਈਪੀਐਮ-ਨਵੀਂ ਦਿੱਲੀ ਦੇ ਮਾਮਲੇ ਫਿਵਹਾਲ ਵਿਚਾਰ ਅਧੀਨ ਹਨ।
ਯੁਪੀ ਵਿੱਚ ਸਭ ਤੋਂ ਵੱਧ ਫ਼ਰਜ਼ੀ ਯੂਨੀਵਰਸਿਟੀਜ਼
ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ 8 ਫ਼ਰਜ਼ੀ ਯੂਨੀਵਰਸਿਟੀਜ਼ ਹਨ ਜਿਨ੍ਹਾਂ ਵਿਚ ਵਾਰਾਣਸੀ ਸੰਸਕ੍ਰਿਤ ਯੂਨੀਵਰਸਿਟੀ- ਵਾਰਾਣਸੀ, ਮਹਿਲਾ-ਇਲਾਹਾਬਾਦ, ਗਾਂਧੀ-ਇਲਾਹਾਬਾਦ, ਨਵੀਨਲ ਯੂਨਿਵਰਸਿਟੀ ਇਲੈਕਟਰੋ ਕਾਮੇਪਲੈਕਸ ਹੋਮਊਪੈਥੀ- ਕਾਨਪੁਰ, ਨੇਤਾ ਜੀ ਸੁਭਾਸ਼ ਚੰਦਰ ਬੋਸ ਓਪਨ ਯੂਨੀਵਰਸਿਟੀ- ਅਲੀਗੜ੍ਹ, ਉੱਤਰ ਪ੍ਰਦੇਸ਼ ਯੂਨੀਵਰਸਿਟੀ- ਮਥੁਰਾ, ਮਹਾਰਾਣਾ ਪ੍ਰਤਾਪ ਸਿੱਖਿਆ ਨਿਕੇਤਨ ਯੂਨੀਵਰਸਿਟੀ- ਪ੍ਰਤਾਪਗੜ੍ਹ ਅਤੇ ਇੰਦਰਾਪ੍ਰਸਥ ਸਿੱਖਿਆ ਪ੍ਰੀਸ਼ਦ- ਨੋਇਡਾ ਸ਼ਾਮਲ ਹਨ।
ਦਿੱਲੀ ਵਿੱਚ ਸੱਤ ਫ਼ਰਜ਼ੀ ਯੂਨੀਵਰਸਿਟੀ
ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ, ਸੰਯੁਕਤ ਰਾਸ਼ਟਰ ਯੂਨੀਵਰਸਿਟੀ, ਵੋਕੇਸ਼ਨਲ ਯੂਨੀਵਰਸਿਟੀ, ਏਡੀਆਰ ਨਿਆਇਕ ਯੂਨੀਵਰਸਿਟੀ, ਭਾਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਇੰਸਟੀਚਿਟ, ਵਿਸ਼ਵਕਰਮਾ ਓਪਨ ਯੂਨੀਵਿਰਸਿਟੀ ਫਾਰ ਸੇਲਫ਼ ਇੰਪਲਾਈਮੈਂਟ ਅਤੇ ਆਧਿਆਤਮਿਕ ਯੂਨੀਵਰਸਿਟੀ ਸ਼ਾਮਲ ਹੈ।