ਨਵੀਂ ਦਿੱਲੀ:ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਬੇਸ਼ਕ ਘੱਟ ਗਈ ਹੈ, ਪਰ ਨਵੇਂ ਵੈਰੀਐਂਟ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਹੋਰ ਵੱਧ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡਾਕਟਰ ਐੱਸ.ਕੇ. ਸਿੰਘ (NCDC) ਨੇ ਕਿਹਾ, ਦੇਸ਼ ਦੇ 8 ਜ਼ਿਲ੍ਹਿਆ ਵਿੱਚ 48 ਕੋਰੋਨਾ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ।
8 ਜ਼ਿਲ੍ਹਿਆਂ 'ਚ 48 ਕੋਰੋਨਾ ਡੈਲਟਾ ਪਲੱਸ ਵੈਰੀਐਂਟ ਦੇ ਮਾਮਲੇ ਆਏ ਸਾਹਮਣੇ: ਡਾ. ਐੱਸਕੇ ਸਿੰਘ
ਡਾਕਟਰ ਐੱਸ.ਕੇ. ਸਿੰਘ (NCDC) ਮੁਤਾਬਿਕ ਕੋਰੋਨਾ ਡੈਲਟਾ ਪਲੱਸ ਵੈਰੀਐਂਟ (Corona Delta Plus variant) ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਜਿੱਥੇ 20 ਕੋਰੋਨਾ ਡੈਲਟਾ ਪਲੱਸ ਵੈਰੀਐਂਟ (Corona Delta Plus variant) ਦੇ ਕੇਸ ਮਿਲੇ ਹਨ। ਜਦਕਿ ਮੱਧ ਪ੍ਰਦੇਸ਼ ‘ਚ 7 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਤੇ ਗੁਜਰਾਤ ਵਿੱਚੋਂ 2-2 ਮਰੀਜ਼ ਸਾਹਮਣੇ ਆਏ ਹਨ। ਕੇਰਲਾ 3, ਆਂਧਰਾ ਪ੍ਰਦੇਸ਼ ਤੋਂ 1, ਤਮਿਲਨਾਡੂ ਤੋਂ 9, ਉਡੀਸਾ ਤੋਂ 1, ਰਾਜਸਥਾਨ ਤੋਂ 1, ਜੰਮੂ ਤੋਂ 1 ਤੇ ਕਰਨਾਟਕ ਤੋਂ ਵੀ 1 ਕੋਰੋਨਾ ਡੈਲਟਾ ਪਲੱਸ ਵੈਰੀਐਂਟ (Corona Delta Plus variant) ਦਾ ਕੇਸ ਸਾਹਮਣੇ ਆਇਆ ਹੈ।
ਡਾਕਟਰ ਐੱਸ.ਕੇ. ਸਿੰਘ (NCDC) ਮੁਤਾਬਿਕ ਕੋਰੋਨਾ ਡੈਲਟਾ ਪਲੱਸ ਵੈਰੀਐਂਟ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਜਿੱਥੇ 20 ਕੋਰੋਨਾ ਡੈਲਟਾ ਪਲੱਸ ਵੈਰੀਐਂਟ ਦੇ ਕੇਸ ਮਿਲੇ ਹਨ। ਜਦਕਿ ਮੱਧ ਪ੍ਰਦੇਸ਼ ‘ਚ 7 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਤੇ ਗੁਜਰਾਤ ਵਿੱਚੋਂ 2-2 ਮਰੀਜ਼ ਸਾਹਮਣੇ ਆਏ ਹਨ। ਕੇਰਲਾ 3, ਆਂਧਰਾ ਪ੍ਰਦੇਸ਼ ਤੋਂ 1, ਤਮਿਲਨਾਡੂ ਤੋਂ 9, ਉਡੀਸਾ ਤੋਂ 1, ਰਾਜਸਥਾਨ ਤੋਂ 1, ਜੰਮੂ ਤੋਂ 1 ਤੇ ਕਰਨਾਟਕ ਤੋਂ ਵੀ 1 ਕੋਰੋਨਾ ਡੈਲਟਾ ਪਲੱਸ ਵੈਰੀਐਂਟ ਦਾ ਕੇਸ ਸਾਹਮਣੇ ਆਇਆ ਹੈ।
ਇਹ ਵੀ ਪੜੋ: ਤੀਜੀ ਲਹਿਰ ਡੈਲਟਾ ਪਲੱਸ ਨੂੰ ਲੈਕੇ ਤਿਆਰ ਰਹੇ ਸਰਕਾਰ: ਸੁਨੀਲ ਜਾਖੜ