ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਖ਼ਿਲਾਫ਼ ਵਿਵਾਦਿਤ ਟਵੀਟ ਕਰਨ ’ਤੇ ਅਦਾਕਾਰਾ ਓਵੀਆ ਖ਼ਿਲਾਫ਼ ਮਾਮਲਾ ਦਰਜ

ਬੀਜੇਪੀ ਦੀ ਤਾਮਿਲਨਾਡੂ ਇਕਾਈ ਨੇ ਅਦਾਕਾਰਾ ਓਵੀਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਓਵੀਆ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਵਿਵਾਦਪੂਰਨ ਟਵੀਟ ਕੀਤਾ ਹੈ।

ਪ੍ਰਧਾਨ ਮੰਤਰੀ ਖ਼ਿਲਾਫ਼ ਵਿਵਾਦਿਤ ਟਵੀਟ ਕਰਨ ’ਤੇ ਅਦਾਕਾਰਾ ਓਵੀਆ ਖ਼ਿਲਾਫ਼ ਮਾਮਲਾ ਦਰਜ
ਪ੍ਰਧਾਨ ਮੰਤਰੀ ਖ਼ਿਲਾਫ਼ ਵਿਵਾਦਿਤ ਟਵੀਟ ਕਰਨ ’ਤੇ ਅਦਾਕਾਰਾ ਓਵੀਆ ਖ਼ਿਲਾਫ਼ ਮਾਮਲਾ ਦਰਜ

By

Published : Feb 15, 2021, 7:17 PM IST

ਚੇਨਈ: ਬੀਜੇਪੀ ਦੀ ਤਾਮਿਲਨਾਡੂ ਇਕਾਈ ਨੇ ਅਦਾਕਾਰਾ ਓਵੀਆ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਓਵੀਆ ਨੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਵਿਵਾਦਪੂਰਨ ਟਵੀਟ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਚੇਨਈ ਗਏ ਸਨ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਦੱਖਣੀ ਭਾਰਤੀ ਅਦਾਕਾਰਾ ਓਵੀਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ #GoBackModi ਨੂੰ ਟਵੀਟ ਕੀਤਾ ਸੀ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਓਵੀਆ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ, ਜਿਸ ਕਾਰਨ ਉਹ ਟਵੀਟ ਕੀਤਾ ਗਿਆ ਹੈ।

ਇਹ ਵੀ ਪੜੋ:ਆਪ ਆਗੂ ਦੀ ਕੁੱਟਮਾਰ ਦੀ ਵਾਇਰਲ ਵੀਡੀਓ

ਅਜਿਹਾ ਕਰਨ ਉਪਰੰਤ ਭਾਜਪਾ ਦੀ ਤਾਮਿਲਨਾਡੂ ਇਕਾਈ ਨੇ ਅਦਾਕਾਰਾ ਓਵੀਆ ਹੈਲਨ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਹੈ।ਤਾਮਿਲਨਾਡੂ ਭਾਜਪਾ ਦੇ ਸੂਬਾ ਸਕੱਤਰ ਡੀ ਐਲੇਕਸਿਸ ਸੁਧਾਕਰ ਨੇ ਚੇਨਈ ਵਿੱਚ ਸੁਪਰਡੈਂਟ ਪੁਲਿਸ ਸੀਬੀਆਈ-ਸੀਆਈਡੀ ਨੂੰ ਓਵੀਆ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ:ਜੇਲ੍ਹ ਸੁਪਰਡੈਂਟ ਨੇ ਮਨੀਸ਼ਾ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਨਹੀਂ ਦਿੱਤੀ ਇਜਾਜ਼ਤ

ABOUT THE AUTHOR

...view details