- ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਦਾਅਵਾ ਕੀਤਾ ਹੈ
- ਕਿਹਾ ਕਿ ਸੂਬਾ ਪ੍ਰਧਾਨ ਅਤੇ ਪਾਰਟੀ ਹਾਈਕਮਾਂਡ ਦਰਮਿਆਨ ਸਿੱਧੀ ਗੱਲਬਾਤ ਚੱਲ ਰਹੀ ਹੈ, ਕੱਲ੍ਹ ਤੱਕ ਸਾਰਾ ਮਾਮਲਾ ਹੱਲ ਹੋ ਜਾਵੇਗਾ
- ਬਾਜਵਾ ਨੇ ਕਿਹਾ ਕਿ ਮੈਂ ਛੋਟਾ ਵਰਕਰ ਹਾਂ, ਹਾਈ ਕਮਾਂਡ ਸੂਬਾ ਪ੍ਰਧਾਨ ਨਾਲ ਗੱਲ ਕਰ ਰਹੀ ਹੈ
- ਮੰਤਰੀ ਮੰਡਲ ਵਿੱਚ ਅਸਤੀਫੇ ਬਾਰੇ ਕੋਈ ਚਰਚਾ ਨਹੀਂ ਹੋਈ।
Punjab Congress clash: ਸ਼ਾਮ ਢਲੀ ਪਰ ਕਲੇਸ਼ ਨਹੀਂ, ਜਾਣੋ ਪੰਜਾਬ ਕਾਂਗਰਸ ਦਾ ਹਾਲ
22:40 September 28
Punjab Congress clash: ਸ਼ਾਮ ਢਲੀ ਪਰ ਕਲੇਸ਼ ਨਹੀਂ, ਜਾਣੋ ਪੰਜਾਬ ਕਾਂਗਰਸ ਦਾ ਹਾਲ
22:26 September 28
ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕੀਤਾ ਦਾਅਵਾ
22:03 September 28
ਬਾਵਾ ਹੈਨਰੀ ਦਾ ਸਿੱਧੂ ਪ੍ਰਤੀ ਬਿਆਨ
- ਬਾਵਾ ਹੈਨਰੀ ਦਾ ਸਿੱਧੂ ਪ੍ਰਤੀ ਬਿਆਨ
- ਪੱਤਰਕਾਰਾਂ ਦੇ ਰੂਬਰੂ ਹੁੰਦੇ ਬਾਵਾ ਹੈਨਰੀ ਨੇ ਕਿਹਾ ਕਿ ਇਹ ਮਸਲਾ ਹਾਈਕਮਾਨ ਦੇਖ ਰਹੀ ਆ ਇਸਦਾ ਜਲਦ ਹੀ ਹੱਲ ਕੱਢ ਲਿਆ ਜਾਵੇਗਾ।
- ਅਸਤੀਫਿਆ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਸਿੱਧੂ ਦਾ ਅਸਤੀਫਾ ਵੀ ਮਨਜ਼ੂਰ ਨਹੀਂ ਹੋਇਆ।
21:19 September 28
ਸਿੱਧੂ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਆਨ ਆਇਆ ਸਾਹਮਣੇ
- ਸਿੱਧੂ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਆਨ ਆਇਆ ਸਾਹਮਣੇ
- ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਇਹ ਕ੍ਰਿਕਟ ਨਹੀਂ ਹੈ
21:09 September 28
ਸਿੱਧੂ ਦੇ ਘਰ ਦੇ ਬਾਹਰ ਲੱਗੇ ਨਾਹਰੇ
- ਸਿੱਧੂ ਸਮਰਥਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਬਾਹਰ ਲਗਾਏ ਨਾਅਰੇ
- ਨਵਜੋਤ ਸਿੰਘ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
- ਸਿੱਧੂ ਦੇ ਘਰ ਦੇ ਬਾਹਰ ਵਰਕਰਾਂ ਦਾ ਭਾਰੀ ਇਕੱਠ
- ਸਿੱਧੂ ਦੇ ਘਰ ਦੇ ਬਾਹਰ ਲਗਾਏ ਜਾ ਰਹੇ ਨਾਹਰੇ
- ਸਿੱਧੂ ਦੇ ਵਰਕਰਾਂ ਨੇ ਕਿਹਾ ਸਿੱਧੂ ਦੀ ਲੜਾਈ ਪੰਜਾਬ ਦੇ ਲਈ
20:45 September 28
ਮੀਟਿੰਗ ਤੋਂ ਬਾਅਦ ਕਾਕਾ ਰਣਦੀਪ ਸਿੰਘ ਨਾਭਾ ਦਾ ਬਿਆਨ
ਮੀਟਿੰਗ ਤੋਂ ਬਾਅਦ ਕਾਕਾ ਰਣਦੀਪ ਸਿੰਘ ਨਾਭਾ ਦਾ ਬਿਆਨ
ਕਾਕਾ ਨੇ ਕਿਹਾ ਕਿ ਸਰਕਾਰ ਵਾਅਦਿਆਂ ਦੇ ਏਜੰਡੇ 'ਤੇ ਕੰਮ ਕਰ ਰਹੀ ਹੈ।
ਕਈ ਏਜੰਡਿਆਂ 'ਤੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।
ਰਣਦੀਪ ਨਾਭਾ ਨੇ ਕਿਹਾ ਕਿ ਸਰਕਾਰ ਦਿਨ ਰਾਤ ਮਿਹਨਤ ਕਰ ਰਹੀ ਹੈ, ਨਤੀਜੇ ਇਸ ਮਹੀਨੇ ਦੇ ਅੰਤ ਤੱਕ ਹੀ ਨਜ਼ਰ ਆਉਣਗੇ।
ਨਾਭਾ ਨੇ ਕਿਹਾ ਕਿ ਸਿੱਧੂ ਨਾਲ ਚਰਚਾ ਨਹੀਂ ਹੋਈ।
20:28 September 28
ਬਿਕਰਮ ਮਜੀਠੀਆ ਨੇ ਸਿੱਧੂ 'ਤੇ ਕਸਿਆ ਤੰਜ
ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਸੀਐਮ ਬਣਨ ਦਾ ਸੁਪਨਾ ਬੇਤੁਕੀ ਜਾਗਰੂਕਤਾ ਨਾਲ ਚਕਨਾਚੂਰ ਹੋ ਗਿਆ ਹੈ।
ਪੰਜਾਬ ਕਾਂਗਰਸ ਦੇ ਇੱਕ ਹੰਕਾਰੀ ਪ੍ਰਧਾਨ ਦੀ ਨਿਰਾਸ਼ਾ ਦਾ ਅੰਤਮ ਪ੍ਰਗਟਾਵਾ ਹੈ ਜੋ ਉਸ ਦੇ ਮੁੱਖ ਮੰਤਰੀ ਦੇ ਜਹਾਜ਼ ਦੇ ਰਸਤੇ ਨੂੰ ਇੱਕ ਐਸਸੀ ਨੇਤਾ ਨੇ ਰੋਕਿਆ ਹੋਇਆ ਹੈ। ਉਹ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਨਾ ਹੋਣ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਹੈ।
20:20 September 28
ਪ੍ਰਗਟ ਸਿੰਘ ਪਹੁੰਚੇ ਸਿੱਧੂ ਦੇ ਘਰ
- ਪ੍ਰਗਟ ਸਿੰਘ ਪਹੁੰਚੇ ਸਿੱਧੂ ਦੇ ਘਰ (ਪਟਿਆਲਾ)
- ਨਵਜੋਤ ਸਿੱਧੂ ਦੇ ਘਰ ਕੈਬਨਿਟ ਮੰਤਰੀਆਂ ਦੇ ਆਉਣ ਦਾ ਦੌਰ ਜਾਰੀ
- ਸਿੱਧੂ ਨੂੰ ਮਨਾਉਣ ਲਈ ਚੱਲ ਰਹੀ ਜੱਦੋਜਹਿਦ
20:14 September 28
ਪੰਜਾਬ ਕੈਬਨਿਟ ਦੀ ਮੀਟਿੰਗ ਕੱਲ੍ਹ ਸਵੇਰੇ 10 ਵਜੇ
- ਪੰਜਾਬ ਕੈਬਨਿਟ ਦੀ ਮੀਟਿੰਗ ਕੱਲ੍ਹ 10:30 ਵਜੇ
- ਮੁੱਖ ਮੰਤਰੀ ਚੰਨੀ ਨੇ ਸੱਦੀ ਕੈਬਨਿਟ ਮੀਟਿੰਗ
- ਪੰਜਾਬ ਕਾਂਗਰਸ ਵਿੱਚ ਘਮਾਸਾਨ ਨੂੰ ਲੈ ਕੇ ਮੀਟਿੰਗ
- ਅਸਤੀਫਿਆ ਦੀ ਲੱਗੀ ਝੜੀ
19:56 September 28
ਸਿੱਧੂ ਬਾਰੇ ਖਹਿਰਾ ਦਾ ਵੱਡਾ ਬਿਆਨ
ਸਿੱਧੂ ਬਾਰੇ ਖਹਿਰਾ ਨੇ ਕਿਹਾ ਕਿ ਉਨ੍ਹਾਂ (ਨਵਜੋਤ ਸਿੰਘ ਸਿੱਧੂ) ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲਿਆ ਸੀ, ਜੇ ਉਨ੍ਹਾਂ ਦੇ ਸੁਝਾਵਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਉਹ ਇੱਕ ਬੋਲਣ ਵਾਲਾ ਪ੍ਰਧਾਨ ਨਹੀਂ ਬਣਨਾ ਚਾਹੁੰਣਗੇ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਸਤੀਫਾ ਵਾਪਸ ਲੈਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਾਈ ਕਮਾਂਡ ਨੂੰ ਬੇਨਤੀ ਕਰਨ
19:46 September 28
ਨਵਜੋਤ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ
- ਨਵਜੋਤ ਸਿੱਧੂ ਦਾ ਅਸਤੀਫਾ ਸਵੀਕਾਰ ਨਹੀਂ
- ਮਾਮਲੇ ਉੱਤੇ ਹਾਈਕਮਾਨ ਦੀ ਪਹਿਲੀ ਨਜ਼ਰ (SOURCE ANI)
19:35 September 28
ਪ੍ਰਗਟ ਸਿੰਘ ਦਾ ਬਿਆਨ, ਮੈਂ ਨਹੀਂ ਦਿੱਤਾ ਕੋਈ ਅਸਤੀਫਾ
ਪ੍ਰਗਟ ਸਿੰਘ ਦਾ ਬਿਆਨ, ਮੈਂ ਨਹੀਂ ਦਿੱਤਾ ਕੋਈ ਅਸਤੀਫਾ
ਮੈਂ ਹਮੇਸ਼ਾ ਕਾਂਗਰਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ।
19:29 September 28
ਜੋਗਿੰਦਰ ਢੀਂਡਸਾ ਨੇ ਵੀ ਦਿੱਤਾ ਅਸਤੀਫਾ
- ਪੰਜਾਬ ਕਾਂਗਰਸ ਵਿੱਚ ਇੱਕ ਹੋਰ ਅਸਤੀਫਾ
- ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਜੋਗਿੰਦਰ ਢੀਂਡਸਾ ਨੇ ਦਿੱਤਾ ਅਸਤੀਫਾ
19:19 September 28
ਪੰਜਾਬ ਕਾਂਗਰਸ 'ਚ ਘਮਾਸਾਨ, ਅਸਤੀਫਿਆਂ ਦਾ ਦੌਰ ਸ਼ੁਰੂ
- ਰਜੀਆ ਸੁਲਤਾਨ ਤੋਂ ਬਾਅਦ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਦਿੱਤਾ ਅਸਤੀਫ਼ਾ
- ਪੰਜਾਬ ਕਾਂਗਰਸ 'ਚ ਸੰਗਰਾਮ
- ਸਿੱਧੂ ਦੇ ਘਰ ਰਾਜਾ ਵੜਿੰਗ, ਸੁਖਵਿੰਦਰ ਡੈਨੀ 'ਤੇ ਹ ੋਰ ਵੀ ਕਈ ਕੈਬਨਿਟ ਮੰਤਰੀ ਪਹੁੰਚੇ
19:14 September 28
ਆਮ ਆਦਮੀ ਪਾਰਟੀ ਨੇ ਕੈਪਟਨ ਦੀ ਮੁਲਾਕਾਤ 'ਤੇ ਸਿੱਧੂ ਦੇ ਅਸਤੀਫ਼ੇ ਤੇ ਲਈ ਚੁਟਕੀ
ਪੀਸੀਸੀ ਪ੍ਰਧਾਨਗੀ, ਸੀਐਮਸ਼ਿਪ, ਡਿਪਟੀ ਸੀਐਮਸ਼ਿਪਸ ਅਤੇ ਮਿਨੀਸਰੀਜ਼ ਲਈ 3 ਮਹੀਨਿਆਂ ਲਈ ਕਾਂਗਰਸ ਵਿੱਚ ਡਰਾਮਾ 4 ਵਨ-ਅਪਮਾਨਸ਼ਿਪ ਵੇਖਣ ਤੋਂ ਬਾਅਦ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਹੁਣ ਨਵਜੋਤ ਸਿੱਧੂ ਦੇ ਗ੍ਰੈਂਡ ਓਲਡ 'ਇੰਡੀਅਨ ਨੈਸ਼ਨਲ ਕਾਂਗਰਸ' ਦੇ ਗ੍ਰੈਜੂਏਟਾਂ ਨੂੰ 'ਇੰਡੀਅਨ ਨੈਸ਼ਨਲ ਸਰਕਸ' ਕਿਹਾ।
19:11 September 28
ਕੈਬਿਨੇਟ ਮੰਤਰੀ ਪਰਗਟ ਸਿੰਘ ਨੇ ਵੀ ਦਿੱਤਾ ਅਸਤੀਫਾ
- ਕੈਬਿਨੇਟ ਮੰਤਰੀ ਪਰਗਟ ਸਿੰਘ ਨੇ ਵੀ ਦਿੱਤਾ ਅਸਤੀਫਾ
19:04 September 28
ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ
ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ
19:00 September 28
ਰਾਜਾ ਵਰਡਿੰਗ ਔਰ ਸੁਖਵਿੰਦਰ ਡੈਨੀ ਭੀ ਪਹੁੰਚੇ ਪਟਿਆਲਾ ਨਵਜੋਤ ਸਿੰਘ ਸਿੱਧੂ ਕੇ ਘਰ
- ਰਾਜਾ ਵਰਡਿੰਗ ਔਰ ਸੁਖਵਿੰਦਰ ਡੈਨੀ ਭੀ ਪਹੁੰਚੇ ਪਟਿਆਲਾ ਨਵਜੋਤ ਸਿੰਘ ਸਿੱਧੂ ਕੇ ਘਰ
18:54 September 28
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਜਾ ਸਕਦੇ ਹਨ ਪਟਿਆਲਾ
- ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਟਿਆਲਾ ਜਾ ਸਕਦੇ ਹਨ।
- ਕੁਲਜੀਤ ਨਾਗਰਾ ਅਤੇ ਇੰਦਰਬੀਰ ਸਿੰਘ ਪਟਿਆਲਾ ਵਿੱਚ ਸਿੱਧੂ ਦੇ ਨਿਵਾਸ 'ਤੇ ਪਹੁੰਚੇ।
18:37 September 28
ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ
ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫਾ
ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਵਿਖੇ ਮਿਲਣ ਪਹੁੰਚੀ ਸੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ
18:18 September 28
ਸਿੱਧੂ ਨੂੰ ਮਿਲਣ ਪੁੱਜੀ ਰਜ਼ੀਆ ਸੁਲਤਾਨਾ
- ਨਵਜੋਤ ਸਿੱਧੂ ਦੇ ਘਰ (ਪਟਿਆਲਾ) ਵਿੱਚ ਵਧੀ ਹਲਚਲ
- ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਵਿਖੇ ਮਿਲਣ ਪਹੁੰਚੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ
- ਸਾਬਕਾ ਡੀਜੀਪੀ ਮਹੱਮਦ ਮੁਸਤਫਾ ਵੀ ਪਹੁੰਚੇ ਸਿੱਧੂ ਦੇ ਘਰ
- ਪੁਲਿਸ ਤੇ ਮੀਡੀਆ ਦਾ ਘਰ ਦੇ ਬਾਹਰ ਜਮ੍ਹਾਂਬਲਾ
18:03 September 28
ਬਸਪਾ ਪ੍ਰਧਾਨ ਨੇ ਸਿੱਧੂ ਕਿਹਾ ਗਠਾ ਪਟਾਕਾ
ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਨੇ ਸਿੱਧੂ ਬਾਰੇ ਕਿਹਾ ਕਿ ਉਹ ਇੱਕ ਗਠਾ ਪਟਾਕਾ, ਕਾਂਗਰਸ ਦੇ ਹੱਥ ਵਿੱਚ ਹੀ ਚੱਲ ਗਿਆ।
17:51 September 28
ਸੀਐਮ ਚੰਨੀ ਨੇ ਸੱਦੀ ਪੰਜਾਬ ਕੈਬਨਿਟ ਦੀ ਤਤਕਾਲ ਮੀਟਿੰਗ
- ਸੀਐਮ ਚੰਨੀ ਨੇ ਸੱਦੀ ਪੰਜਾਬ ਕੈਬਨਿਟ ਦੀ ਤਤਕਾਲ ਮੀਟਿੰਗ
- ਨਵਜੋਤ ਸਿੱਧੂ ਦੇ ਮੁੱਦੇ ਨੂੰ ਲੈ ਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ
- ਸ਼ਾਮ 05.40 ਵਜੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸ਼ੁਰੂ ਹੋਈ ਮੀਟਿੰਗ
- ਮੀਟਿੰਗ ਵਿੱਚ ਹੇਠ ਲਿਖੇ ਮੰਤਰੀ ਮੌਜੂਦ ਹਨ।
- ਸਾਰੇ ਮੰਤਰੀਆਂ ਕੈਬਨਿਟ ਮੰਤਰੀਆਂ ਨੂੰ ਮੌਜੂਦ ਰਹਿਣ ਲਈ ਕਿਹਾ ਗਿਆ
17:48 September 28
ਰਵਨੀਤ ਬਿੱਟੂ ਦਾ ਵੱਡਾ ਬਿਆਨ, RSS ਕਰ ਰਹੀ ਪੰਜਾਬ ਕਾਂਗਰਸ ਨੂੰ ਖਰਾਬ
ਰਵਨੀਤ ਬਿੱਟੂ ਦਾ ਵੱਡਾ ਬਿਆਨ, RSS ਕਰ ਰਹੀ ਪੰਜਾਬ ਕਾਂਗਰਸ ਨੂੰ ਖਰਾਬ
17:41 September 28
ਮਨੀਸ਼ ਤਿਵਾੜੀ ਨੇ ਬਿਆਂਹ ਕੀਤਾ ਪੰਜਾਬ ਦਾ ਦੁੱਖ
ਮਨੀਸ਼ ਤਿਵਾੜੀ ਨੇ ਪੰਜਾਬੀ ਕਲਾਕਾਰ ਕੁਲਦੀਪ ਮਾਣਕ ਦੀਆਂ ਤਰਜ਼ਾ ਰਾਹੀਂ ਬਿਆਨ ਕੀਤਾ ਪੰਜਾਬ ਕਾਂਗਰਸ ਦਾ ਦੁੱਖ
17:31 September 28
ਸਿੱਧੂ ਬਾਰੇ ਦਿੱਲੀ 'ਚ ਬੋਲੇ ਕੈਪਟਨ
ਦਿੱਲੀ ਵਿੱਚ ਸਾਬਕਾ ਸੀਐਮ ਕੈਪਟਨ ਨੇ ਕਿਹਾ ਕਿ ''ਮੈਂ ਕਿਹਾ ਸੀ ਕਿ ਉਹ (ਨਵਜੋਤ ਸਿੰਘ ਸਿੱਧੂ) ਇੱਕ ਅਸਥਿਰ ਆਦਮੀ ਹੈ, ਉਹ ਜ਼ਿਆਦਾ ਦੇਰ ਨਹੀਂ ਰਹੇਗਾ ਅਤੇ ਇਹੀ ਹੋਇਆ''।
''ਇਹ ਆਦਮੀ (ਨਵਜੋਤ ਸਿੰਘ ਸਿੱਧੂ) ਅਸਥਿਰ ਹੈ। ਮੈਂ ਇੱਥੇ ਨਵੀਂ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਖਾਲੀ ਕਰਨ ਆਇਆ ਹਾਂ। ਮੈਂ ਇੱਥੇ ਕਿਸੇ ਵੀ ਸਿਆਸਤਦਾਨ ਨੂੰ ਨਹੀਂ ਮਿਲਣ ਜਾ ਰਿਹਾ''।
17:23 September 28
ਸਿੱਧੂ ਦੇ ਅਸਤੀਫ਼ੇ ਨੇ ਨੂੰ ਪੰਜਾਬ ਕੀਤਾ ਸ਼ਰਮਿੰਦਾ : ਰਾਘਵ ਚੱਡਾ
ਨਵਜੋਤ ਸਿੱਧੂ ਦੇ ਅਸਤੀਫ਼ੇ ਦੇ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਹੈ। ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਨੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸਾਸਨ ਨੂੰ ਇੱਕ ਗੰਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਸ ਸੱਤਾ ਵਿੱਚ ਸਭ ਤੋਂ ਵੱਧ ਜੋ ਕਿਸੇ ਦਾ ਨੁਕਸਾਨ ਕਿਸੇ ਦਾ ਹੋਇਆ ਹੈ ਤਾਂ ਪੰਜਾਬ ਦੀ ਜਨਤਾ ਦਾ ਹੋਇਆ ਹੈ। ਰਾਘਵ ਚੱਡਾ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਬੇੜ੍ਹੀ ਪਾਰ ਲਗਾਉਣੀ ਹੈ ਤਾਂ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਹੀ ਪੰਜਾਬ ਨੂੰ ਖ਼ੁਸਹਾਲ ਮਹੌਲ ਦੇ ਸਕਦੀ ਹੈ।
17:17 September 28
ਸਿੱਧੂ ਦੇ ਅਸਤੀਫੇ 'ਤੇ ਖਹਿਰਾ ਦਾ ਬਿਆਨ
ਸਿੱਧੂ ਦੇ ਅਸਤੀਫੇ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਸਿੱਧੂ ਨੂੰ ਆਪਣੇ ਅਸਤੀਫੇ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ।
17:07 September 28
ਸਿੱਧੂ Misguided ਮਿਸਾਇਲ, ਪਹਿਲਾਂ ਕੈਪਟਨ ਦੇ ਡਿੱਗੀ ਹੁਣ ਕਾਂਗਰਸ 'ਤੇ: ਸੁਖਬੀਰ
ਸੁਖਬੀਰ ਬਾਦਲ ਨੇ ਸਿੱਧੂ ਬਾਰੇੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮਿਸ ਗਾਈਡੀਡ ਮਿਸਾਇਲ ਹੈ ਇਸਦਾ ਪਤਾ ਨਹੀਂ ਕਿ ਇਹ ਕਿਸ 'ਤੇ ਡਿੱਗੇਗਾ ਤੇ ਕਿਸਨੂੰ ਮਾਰੇਗਾ। ਜਦੋਂ ਪ੍ਰਧਾਨ ਬਣਿਆ ਕੈਪਟਨ 'ਤੇ ਡਿੱਗਿਆ ਕੈਪਟਨ ਤਬਾਹ ਕੀਤਾ ਹੁਣ ਕਾਂਗਰਸ 'ਤੇ ਡਿੱਗਿਆ ਸਫਾਇਆ ਕੀਤਾ। ਸਿੱਧੂ 'ਚ ਹੰਕਾਰ ਹੈ ਅਤੇ ਉਸ ਵਿੱਚ ਮੈਂ ਹੈ।
17:02 September 28
ਸਿੱਧੂ ਦੇ ਅਸਤੀਫੇ 'ਤੇ ਬੀਜੇਪੀ ਸਕੱਤਰ ਦਾ ਬਿਆਨ, ਸੁਣੋ ਕੀ ਕਿਹਾ...
ਸਿੱਧੂ ਦੇ ਅਸਤੀਫੇ 'ਤੇ ਬੀਜੇਪੀ ਸਕੱਤਰ ਦਾ ਬਿਆਨ, ਸਿਧੂ ਨੂੰ ਸੱਤਾ ਦੀ ਭੁੱਖ
16:55 September 28
ਸਿੱਧੂ ਦੇ ਅਸਤੀਫੇ 'ਤੇ ਅਕਾਲੀ ਆਗੂ ਦੀ ਪ੍ਰਤੀਕਿਰਿਆ ਆਈ ਸਾਹਮਣੇ
ਸਿੱਧੂ ਦੇ ਅਸਤੀਫੇ 'ਤੇ ਅਕਾਲੀ ਆਗੂ ਦੀ ਪ੍ਰਤੀਕਿਰਿਆ ਆਈ ਸਾਹਮਣੇ।
16:49 September 28
ਸਿੱਧੂ ਦੇ ਅਸਤੀਫੇ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਬਿਆਨ
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ ਸਾਹਮਣੇ ਆਇਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿੱਧੂ ਹੁਣ ਮਹਿਸੂਸ ਕਰ ਰਹੇ ਸਨ ਕਿ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਆਪਸੀ ਮਤਭੇਦ ਰੋਕਣ ਲਈ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ
16:44 September 28
ਖਜਾਨਚੀ ਨੇ ਵੀ ਅਸਤੀਫਾ ਦਿੱਤਾ
ਸਿੱਧੂ ਦੇ ਅਸਤੀਫੇ ਤੋਂ ਬਾਅਦ PPCC ਦੇ ਖਜਾਨਚੀ ਗੁਲਜ਼ਾਰ ਇੰਦਰ ਚਹਿਲ ਨੇ ਵੀ ਅਸਤੀਫਾ ਦਿੱਤਾ।
16:43 September 28
ਸਿੱਧੂ ਦੇ ਅਸਤੀਫੇ 'ਤੇ CM ਚੰਨੀ ਦਾ ਬਿਆਨ
ਹੁਣ ਇਸ ਮਸਲੇ 'ਤੇ ਪੰਜਾਬ ਦੇ cm ਚੰਨੀ ਦਾ ਬਿਆਨ ਵੀ ਸਾਹਮਣੇ ਆ ਚੁਕਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਪਾਰ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਿੱਧੂ 'ਤੇ ਪੂਰਾ ਭਰੋਸਾ ਹੈ। CM ਨੇ ਕਿਹਾ ਕਿ ਜੇਕਰ ਸਿੱਧੂ ਨੂੰ ਉਨ੍ਹਾਂ ਨਾਲ ਕੋਈ ਨਾਰਾਜ਼ਗੀ ਹੈ ਉਹ ਉਨ੍ਹਾਂ ਨਾਲ ਮਿਲਕੇ ਸੈਟਲ ਕਰ ਲੈਣਗੇ।
16:36 September 28
ਕੈਪਟਨ ਦੇ ਮੀਡੀਆ ਸਲਾਹਕਾਰ ਦਾ ਸਿੱਧੂ 'ਤੇ ਕਰਾਰਾ ਹਮਲਾ
ਕੈਪਟਨ ਦੇ ਮੀਡੀਆ ਸਲਾਹਕਾਰ ਨੇ ਵੀ ਇੱਕ ਟਵੀਟ ਰਾਹੀਂ ਸਿੱਧੂ ਤੇ ਕਰਾਰਾ ਹਮਲਾ ਕੀਤਾ ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ''jiski fitrat hi dansna ho wo to dasega mat socha kar… (Mehdi Hassan sahib plays on my iPhone)''
16:26 September 28
ਸਿੱਧੂ ਦੇ ਅਸਤੀਫੇ ਤੋਂ ਬਾਅਦ ਆਪ ਨੇ ਵੀ ਕੱਸਿਆ ਤੰਜ
ਸਿੱਧੂ ਦੇ ਅਸਤੀਫੇ ਤੋਂ ਬਾਅਦ ਆਪ ਨੇ ਵੀ ਤੰਜ ਕੱਸਿਆ, ਇੱਕ ਟਵੀਟ ਰਾਹੀਂ ਲਿਖਿਆ ਕਿ ਨਾ ਪੰਜਾਬ ਦੀ ਚਿੰਤਾ, ਨਾ ਕਿਸਾਨ ਦੀ ਚਿੰਤਾ, ਨਾ ਮਜਦੂਰ ਦੀ, ਚਿੰਤਾ ਨਾ ਵਪਾਰੀਆਂ ਦੀ ਚਿੰਤਾਂ, ਕਾਂਗਰਸੀਆਂ ਨੂੰ ਸਿਰਫ ਆਪਣੀ ਕੁਰਸੀ ਦੀ ਚਿੰਤਾਂ।
16:20 September 28
ਮੁੱਖ ਮੰਤਰੀ ਚੰਨੀ ਦਾ ਸਿੱਧੂ ਦੇ ਅਸਤੀਫੇ 'ਤੇ ਬਿਆਨ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਸਿੱਧੂ ਦੇ ਅਸਤੀਫੇ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ, ਪਰ ਅਸੀਂ ਸਿੱਧੂ ਨਾਲ ਬੈਠ ਕੇ ਗੱਲ ਕਰਾਂਗੇ। ਮੈਨੂੰ ਸਿੱਧੂ 'ਤੇ ਪੂਰਾ ਵਿਸ਼ਵਾਸ਼ ਆ। ਉਹ ਸਾਡੀ ਪਾਰਟੀ ਦੇ ਚੰਗੇ ਲੀਡਰ ਨੇ। ਕੈਪਟਨ ਦੇ ਬਿਆਨ 'ਤੇ ਕਿਹਾ ਕਿ ਮੈਂ ਕਿਸੇ ਦੇ ਬਿਆਨਾਂ ਵਿੱਚ ਨਹੀਂ ਪੈਣਾ ਚਾਹੁੰਦਾ।
15:56 September 28
15:40 September 28
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਕੈਪਟਨ ਦਾ ਬਿਆਨ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਲਈ ਕੰਮ ਕਰਦੇ ਰਹਿਣਗੇ।
ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ ਅਤੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਪਾਰਟੀ ਵਿੱਚ ਰਹਿ ਕੇ ਸਮਝੌਤਾ ਕਰ ਰਹੇ ਹਨ ਅਤੇ ਮੈਂ ਪੰਜਾਬ ਦੇ ਭਵਿੱਖ ਅਤੇ ਉਸ ਏਜੰਡੇ ਨੂੰ ਪਿੱਛੇ ਨਹੀਂ ਛੱਡ ਸਕਦਾ ਜਿਸਦੇ ਨਾਲ ਮੈਂ ਪੰਜਾਬ ਦਾ ਭਵਿੱਖ ਵੇਖ ਰਿਹਾ ਹਾਂ।