ਪੰਜਾਬ

punjab

ETV Bharat / bharat

ਦੁਬਈ ਤੋਂ ਪਿਸਤੌਲ ਲੈ ਕੇ ਨਿਕਲਿਆ, ਦਿੱਲੀ ਏਅਰਪੋਰਟ 'ਤੇ ਹੋਇਆ ਕਾਬੂ - Delhi IGI Airport

ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਏਅਰ ਕਸਟਮ ਪ੍ਰੀਵੈਂਟਿਵ ਟੀਮ ਨੇ ਦੁਬਈ ਤੋਂ ਦਿੱਲੀ ਦੇ ਆਈਜੀਆਈਏ ਪਹੁੰਚੇ ਇੱਕ ਹਵਾਈ ਯਾਤਰੀ ਤੋਂ ਇੱਕ ਪਿਸਤੌਲ ਅਤੇ ਦੋ ਖਾਲੀ ਮੈਗਜ਼ੀਨ ਬਰਾਮਦ ਕੀਤੇ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਕਸਟਮ ਨੇ ਹਥਿਆਰ ਜ਼ਬਤ ਕਰਕੇ ਦੋਸ਼ੀ ਹਵਾਈ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੁਬਈ ਤੋਂ ਪਿਸਤੌਲ ਲੈ ਕੇ ਨਿਕਲਿਆ
ਦੁਬਈ ਤੋਂ ਪਿਸਤੌਲ ਲੈ ਕੇ ਨਿਕਲਿਆ

By

Published : Feb 3, 2022, 5:37 PM IST

ਨਵੀਂ ਦਿੱਲੀ:ਦਿੱਲੀ ਦੇ ਆਈਜੀਆਈ ਹਵਾਈ ਅੱਡੇ (Delhi IGI Airport) 'ਤੇ ਏਅਰ ਕਸਟਮ ਪ੍ਰੀਵੈਂਟਿਵ ਟੀਮ ਨੇ ਦੁਬਈ ਤੋਂ ਦਿੱਲੀ ਦੇ ਆਈਜੀਆਈਏ (IGIA) ਪਹੁੰਚੇ ਇੱਕ ਹਵਾਈ ਯਾਤਰੀ ਤੋਂ ਇੱਕ ਪਿਸਤੌਲ ਅਤੇ ਦੋ ਖਾਲੀ ਮੈਗਜ਼ੀਨ ਬਰਾਮਦ ਕੀਤੇ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਕਸਟਮ ਨੇ ਹਥਿਆਰ ਜ਼ਬਤ ਕਰਕੇ ਦੋਸ਼ੀ ਹਵਾਈ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਵਧੀਕ ਕਮਿਸ਼ਨਰ ਕਸਟਮ, ਸ਼ੌਕਤ ਅਲੀ ਨੂਰਵੀ ਨੇ ਕੱਲ੍ਹ ਫੜੇ ਗਏ ਹਥਿਆਰ ਅਤੇ ਹਵਾਈ ਯਾਤਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਲਾਈਟ ਨੰਬਰ FZ-451 ਰਾਹੀਂ ਦੁਬਈ ਦੇ ਰਸਤੇ ਜੇਦਾਹ ਤੋਂ ਦਿੱਲੀ ਪਹੁੰਚੇ ਇੱਕ ਹਵਾਈ ਯਾਤਰੀ ਨੂੰ ਏਅਰ ਕਸਟਮ ਵੱਲੋਂ ਸ਼ੱਕੀ ਗਤੀਵਿਧੀਆਂ ਦੇ ਆਧਾਰ 'ਤੇ ਏਅਰ ਕਸਟਮ ਪ੍ਰੀਵੇਟਿੰਗ ਦੀ ਜਾਂਚ ਦੇ ਲਈ ਰੋਕਿਆ।

ਇਹ ਵੀ ਪੜ੍ਹੋ:ਦਿੱਲੀ ਕਤਲ ਮਾਮਲਾ: ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ

ਉਸ ਕੋਲੋਂ ਪੁੱਛਗਿੱਛ ਦੌਰਾਨ ਕਸਟਮ ਵਿਭਾਗ ਦੀ ਟੀਮ ਨੇ ਉਸ ਦੇ ਚੈੱਕ-ਇਨ ਕੀਤੇ ਸਾਮਾਨ ਵਿੱਚੋਂ 01 ਆਟੋ ਟੈਕਟੀਕਲ ਮੈਟਾਲਿਕ ਪਿਸਤੌਲ ਅਤੇ 2 ਖਾਲੀ ਮੈਗਜ਼ੀਨ ਬਰਾਮਦ ਕੀਤੇ।

ਇਸ 'ਤੇ ਕਾਰਵਾਈ ਕਰਦੇ ਹੋਏ ਕਸਟਮ ਵਿਭਾਗ ਦੀ ਟੀਮ ਨੇ ਕਸਟਮ ਐਕਟ 1962 ਦੀ ਧਾਰਾ 110 ਤਹਿਤ ਕਾਰਵਾਈ ਕਰਦੇ ਹੋਏ ਦੋਸ਼ੀ ਹਵਾਈ ਯਾਤਰੀ ਨੂੰ ਧਾਰਾ 104 ਤਹਿਤ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:ਪੀਐਮ ਮੋਦੀ ਵਲੋਂ ਫੌਜੀ ਵਰਦੀ ਪਾਉਣ 'ਤੇ PMO ਨੂੰ ਨੋਟਿਸ, 2 ਮਾਰਚ ਨੂੰ ਸੁਣਵਾਈ

ABOUT THE AUTHOR

...view details