ਗੁਜਰਾਤ/ ਮੋਰਬੀ: ਗੁਜਰਾਤ ਦੇ ਮੋਰਬੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੱਛੂ ਨਦੀ ਦੇ ਪਾਰ ਬਣਿਆ ਮਸ਼ਹੂਰ ਕੇਬਲ ਬ੍ਰਿਜ ਐਤਵਾਰ ਸ਼ਾਮ ਨੂੰ ਅਚਾਨਕ ਢਹਿ ਗਿਆ। ਇਸ ਪੁਲ ਦੇ ਟੁੱਟਣ ਕਾਰਨ ਕਈ ਲੋਕ ਦਰਿਆ ਵਿੱਚ ਰੁੜ੍ਹ ਚੁੱਕੇ ਹਨ। ਲੋਕਾਂ ਨੂੰ ਨਦੀ ਵਿੱਚੋਂ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ 60 ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਵੀ ਹੈ।(morbi cable bridge collapsed)
ਗੁਜਰਾਤ ਹਾਦਸੇ 'ਤੇ ਇੱਕ ਨਜ਼ਰ:-
- ਮੋਰਬੀ ਵਿੱਚ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਲਟਕਦਾ ਪੁਲ ਟੁੱਟ ਗਿਆ
- ਜਿਸ ਦੌਰਾਨ ਇਹ ਹਾਦਸਾ ਵਾਪਰਿਆ ਉਸ ਪੁਲ 'ਤੇ 400 ਤੋਂ ਵੱਧ ਲੋਕ ਸਵਾਰ ਸਨ।
- ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਮੁਹਿੰਮ ਸ਼ੁਰੂ ਕੀਤੀ।
- ਪੀਐਮ ਮੋਦੀ ਨੇ ਹਾਦਸੇ ਬਾਰੇ ਪਤਾ ਲੱਗਦਿਆਂ ਹੀ ਮੁੱਖ ਮੰਤਰੀ ਤੋਂ ਜਾਣਕਾਰੀ ਲਈ।ਪੀਐਮ ਮੋਦੀ ਨੇ ਰਾਹਤ ਅਤੇ ਬਚਾਅ ਕਾਰਜਾਂ ਅਤੇ ਤੁਰੰਤ ਇਲਾਜ ਦੇ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ।
- NDRF ਅਤੇ SDRF ਦੀਆਂ ਟੀਮਾਂ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ।ਪੀਐੱਮਐੱਨਆਰਐੱਫ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਲਈ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ PMNRF ਨੇ ਜ਼ਖਮੀਆਂ ਨੂੰ 50-50 ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
- ਗੁਜਰਾਤ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
- ਗੁਜਰਾਤ ਸਰਕਾਰ ਨੇ ਪੁਲ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
- ਐਸਆਈਟੀ ਦੀ ਪੰਜ ਮੈਂਬਰੀ ਟੀਮ ਜਾਂਚ ਕਰੇਗੀ।
- ਮੋਰਬੀ ਘਟਨਾ ਹੈਲਪਲਾਈਨ ਨੰਬਰ-02822243300
NDRF-SDRF ਬਚਾਅ ਕਾਰਜ 'ਚ ਜੁਟੇ:- ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ ਕਾਰਜ 'ਚ ਮਦਦ ਕਰ ਰਹੇ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 5 ਦਿਨ ਪਹਿਲਾਂ ਹੀ ਇਸ ਕੇਬਲ ਬ੍ਰਿਜ ਦੀ ਮੁਰੰਮਤ ਕੀਤੀ ਗਈ ਸੀ। ਮੁਰੰਮਤ ਤੋਂ ਬਾਅਦ ਵੀ ਇੰਨੇ ਵੱਡੇ ਹਾਦਸੇ ਤੋਂ ਬਾਅਦ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਕੇਬਲ ਬ੍ਰਿਜ ਟੁੱਟ ਗਿਆ। ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਉਸ ਪੁਲ 'ਤੇ 400 ਤੋਂ ਵੱਧ ਲੋਕ ਸਵਾਰ ਸਨ।
ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੋਰਬੀ ਵਿੱਚ ਅੱਜ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਲਟਕਦਾ ਪੁਲ ਢਹਿ ਗਿਆ। ਇਸ ਘਟਨਾ ਵਿੱਚ ਸ਼ਹਿਰ ਦਾ ਸਮੁੱਚਾ ਸਿਸਟਮ ਮਹਿਜ਼ 15 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਿਆ। ਹੁਣ ਤੱਕ ਕਰੀਬ 70 ਲੋਕਾਂ ਨੂੰ ਬਚਾਅ ਕਾਰਜ 'ਚ ਹਸਪਤਾਲ ਪਹੁੰਚਾਇਆ ਗਿਆ ਹੈ।ਜਦਕਿ ਰਾਜਕੋਟ ਤੋਂ ਭਾਜਪਾ ਸੰਸਦ ਮੋਹਨਭਾਈ ਕਲਿਆਣਜੀ ਕੁੰਡਰੀਆ ਨੇ ਕਿਹਾ ਕਿ '60 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ, ਔਰਤਾਂ ਅਤੇ ਬਜ਼ੁਰਗ ਹਨ। NDRF ਦਾ ਬਚਾਅ ਕਾਰਜ ਜਾਰੀ ਹੈ। ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ, ਇਹ ਬਹੁਤ ਦੁਖਦਾਈ ਹੈ।