ਹੈਦਰਾਬਾਦ: ਮਹਾਰਾਸ਼ਟਰ ਦੇ ਮੁੱਖਮੰਤਰੀ ਉਧਵ ਠਾਕਰੇ (Uddhav Thackeray) ਤੇ ਬਿਆਨ ਦੇਣ ਵਾਲੇ ਕੇਂਦਰੀ ਮੰਤਰੀ ਨਾਰਾਇਣ ਰਾਣੇ (Narayan Rane) ਦੇ ਵਿਚਾਲੇ ਆਰ-ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਨਾਰਾਇਣ ਰਾਣੇ ਨੂੰ ਚਿਪੁਲਣ ਤੋਂ ਗ੍ਰਿਫਤਾਰ ਕੀਤਾ ਹੈ। ਨਾਰਾਇਣ ਰਾਣੇ ਨੇ ਬੀਜੇਪੀ ਦੀ ਜਨ ਆਸ਼ੀਰਵਾਦ ਯਾਤਰਾ ਦੇ ਦੌਰਾਨ ਉਧਵ ਠਾਕਰੇ ਨੂੰ ਥੱਪੜ ਮਾਰਨ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਰਾਣੇ ਦੇ ਖਿਲਾਫ ਮਹਾਰਾਸ਼ਟਰ ਦੇ ਨਾਸਿਕ, ਪੁਣੇ ਅਤੇ ਮਹਾੜ ਚ FIR ਦਰਜ ਕਰਵਾਈ ਗਈ ਸੀ। ਐਫਆਈਆਰ ਚ ਰਾਣੇ ਤੇ ਆਈਪੀਸੀ ਦੀ ਧਾਰਾ 153 ਅਤੇ 505 ਲਗਾਈ ਗਈ ਹੈ।
ਆਈਪੀਸੀ ਦੀ ਧਾਰਾ 153 ਅਤੇ 153 ਏ ਦੇ ਮੁਤਾਬਿਕ ਕੋਈ ਵੀ ਵਿਅਕਤੀ ਜੋ ਲਿਖਤੀ ਜਾਂ ਜ਼ੁਬਾਨੀ ਬਿਆਨ ਦਿੰਦਾ ਹੈ, ਜੋ ਫਿਰਕੂ ਦਾ ਕਾਰਨ ਬਣਦਾ ਹੈ ਜਾਂ ਫਿਰਕਿਆਂ ਦੇ ਵਿੱਚ ਤਣਾਅ ਜਾਂ ਦੁਸ਼ਮਣੀ ਦਾ ਕਾਰਨ ਬਣਦਾ ਹੈ, ਤਾਂ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਨੂੰ ਜੁਰਮਾਨੇ ਦੇ ਨਾਲ ਛੇ ਮਹੀਨੇ ਤੋਂ ਇੱਕ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਆਈਪੀਸੀ ਦੀ ਧਾਰਾ 505 ਦੇ ਤਹਿਤ ਮੁਲਜ਼ਮ ਨੂੰ ਤਿੰਨ ਸਾਲ ਦੀ ਸਜ਼ਾ ਆਰਥਿਕ ਦੰਡ ਅਤੇ ਦੋਹਾਂ ਦੀ ਸਜ਼ਾ ਮਿਲ ਸਕਦੀ ਹੈ। ਇਹ ਧਾਰਾ ਜਨਤਕ ਜਾਂ ਬਗਾਵਤ ਵਿੱਚ ਅਪਰਾਧ ਕਰਨ ਦੇ ਇਰਾਦੇ ਨਾਲ ਝੂਠ ਬੋਲਣ ਅਤੇ ਅਫਵਾਹਾਂ ਫੈਲਾਉਣ ਦੇ ਲਈ ਲਗਾਈ ਗਈ ਹੈ।
ਕੇਂਦਰੀ ਮੰਤਰੀ ਨਾਰਾਇਣ ਰਾਣੇ (Union Minister Narayan Rane) ਨੂੰ ਹਿਰਾਸਤ ਚ ਲੈਣ ਦੀ ਖਬਰ ਤੋਂ ਇਹ ਵਿਵਾਦ ਛਿੜ ਗਿਆ ਹੈ ਕਿ ਕੀ ਕਿਸੇ ਸੂਬੇ ਦੀ ਪੁਲਿਸ ਨੂੰ ਕੇਂਦਰੀ ਮੰਤਰੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ। ਰਾਣੇ ਰਾਜਸਭਾ ਸਾਂਸਦ ਵੀ ਹਨ। ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਇਸੇ ਤਰੀਕੇ ਦੇ ਖਿਲਾਫ ਐਕਸ਼ਨ ਦੱਸਿਆ ਹੈ।