ਪੰਜਾਬ

punjab

ETV Bharat / bharat

ਬੱਸ ਖੱਡ 'ਚ ਡਿੱਗੀ, ਕਈ ਲੋਕਾਂ ਦੇ ਮਰਨ ਦਾ ਖ਼ਦਸਾ - ਗੰਭੀਰ ਜ਼ਖਮੀਆਂ ਨੂੰ ਉਪਜ਼ਿਲਾ ਹਸਪਤਾਲ ਰਾਮਨਗਰ ਤੋਂ ਊਧਮਪੁਰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਇੱਕ ਯਾਤਰੀ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਬੱਸ ਖੱਡ 'ਚ ਡਿੱਗੀ, ਕਈ ਲੋਕਾਂ ਦੇ ਮਰਨ ਦਾ ਖ਼ਦਸਾ
ਬੱਸ ਖੱਡ 'ਚ ਡਿੱਗੀ, ਕਈ ਲੋਕਾਂ ਦੇ ਮਰਨ ਦਾ ਖ਼ਦਸਾ

By

Published : Jul 7, 2022, 7:16 PM IST

Updated : Jul 7, 2022, 9:12 PM IST

ਜੰਮੂ: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਿਲੇ ਦੇ ਰਾਮਨਗਰ ਦੇ ਮਾਜੋਦੀ ਇਲਾਕੇ 'ਚ ਯਾਤਰੀਆਂ ਨਾਲ ਭਰੀ ਬੱਸ ਖਾਈ 'ਚ ਡਿੱਗ ਗਈ। ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਕੁਝ ਮੌਤਾਂ ਦੀ ਵੀ ਖਬਰ ਹੈ। ਫਿਲਹਾਲ ਪੁਲਿਸ ਅਤੇ ਸਥਾਨਕ ਲੋਕਾਂ ਵਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਬੱਸ ਰਾਮਨਗਰ ਤੋਂ ਮਜੋਦੀ ਜਾ ਰਹੀ ਸੀ, ਜਿਸ ਦੌਰਾਨ ਇਹ ਬੇਕਾਬੂ ਹੋ ਕੇ ਕਰੀਬ 150 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ ਵਿੱਚ ਪੰਜ ਤੋਂ ਛੇ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਬੱਸ ਵਿੱਚ ਕਰੀਬ 25 ਯਾਤਰੀ ਬੈਠੇ ਸਨ।

ਇਹ ਵੀ ਪੜ੍ਹੋ:-ਊਧਵ ਠਾਕਰੇ ਹੀ ਰਹਿਣਗੇ ਸ਼ਿਵ ਸੈਨਾ ਮੁਖੀ, ਬਾਗ਼ੀ ਧੜੇ ਨੂੰ ਨਹੀਂ ਹੈ ਮਾਨਤਾ: ਸਾਂਸਦ ਅਰਵਿੰਦ ਸਾਵੰਤ

ਅਜੇ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ ਗੰਭੀਰ ਜ਼ਖਮੀਆਂ ਨੂੰ ਉਪਜ਼ਿਲਾ ਹਸਪਤਾਲ ਰਾਮਨਗਰ ਤੋਂ ਊਧਮਪੁਰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਨਿਰਣਾਇਕ ਤੌਰ 'ਤੇ ਅੱਤਵਾਦ 'ਤੇ ਕਾਬੂ ਪਾਇਆ: ਸ਼ਾਹ

Last Updated : Jul 7, 2022, 9:12 PM IST

ABOUT THE AUTHOR

...view details