ਚੰਦਰਪੁਰ (ਮਹਾਰਾਸ਼ਟਰ) : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲੇ ਦੇ ਲਾਡਬੋਰੀ ਪਿੰਡ 'ਚ ਬੀਤੀ ਰਾਤ ਨਿਊਜ਼ੀਲੈਂਡ 'ਚ ਲਾਂਚ ਕੀਤੇ ਗਏ ਸੈਟੇਲਾਈਟ ਦੇ ਸੜੇ ਹੋਏ ਟੁਕੜੇ ਮਿਲੇ ਹਨ, ਜਿਸ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਪਗ੍ਰਹਿ ਕ੍ਰੈਸ਼ ਹੋ ਸਕਦਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਲਾਡਬੋਰੀ ਪਿੰਡ ਦੇ ਸਥਾਨਕ ਲੋਕਾਂ ਨੇ ਬੀਤੀ ਰਾਤ 8 ਵਜੇ ਦੇ ਕਰੀਬ ਅਸਮਾਨ ਵਿੱਚ ਕਥਿਤ ਤੌਰ 'ਤੇ ਇੱਕ ਉਲਕਾ ਦੇਖੇ ਜਾਣ ਤੋਂ ਤੁਰੰਤ ਬਾਅਦ ਉੱਚੀ ਆਵਾਜ਼ ਸੁਣੀ। ਆਵਾਜ਼, ਇੱਕ ਹਵਾਈ ਜਹਾਜ਼ ਵਰਗੀ ਸੀ, ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ। ਬਾਅਦ ਵਿੱਚ, ਖੇਤਰ ਵਿੱਚ ਇੱਕ ਸੈਟੇਲਾਈਟ ਦੇ ਟੁਕੜੇ ਮਿਲੇ ਸਨ।