ਸ਼ਿਮਲਾ : ਰਾਜਧਾਨੀ ਸ਼ਿਮਲਾ 'ਚ ਬਰਸਾਤ ਦੇ ਮੌਸਮ ਵਿੱਚ ਪੁਰਾਣੇ ਤੇ ਅਸੁਰੱਖਿਅਤ ਇਮਾਰਤਾਂ ਡਿੱਗਣ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਦੇਰ ਰਾਤ ਆਈਜੀਐਮਸੀ ਦੇ ਨੇੜੇ ਦੋ ਮੰਜ਼ਿਲਾ ਇਮਾਰਤ ਡਿੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਕਿਉਂਕਿ ਹਾਦਸੇ ਦੇ ਸਮੇਂ ਇਮਾਰਤ ਵਿੱਚ ਕੋਈ ਨਹੀਂ ਸੀ।
ਹਲਾਂਕਿ ਇਹ ਇਮਾਰਤ ਬੇਹਦ ਪੁਰਾਣੀ ਸੀ ਤੇ ਇਸ ਨੂੰ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸੀ। ਇਸ ਇਮਾਰਤ ਨੂੰ ਖਾਲ੍ਹੀ ਕਰਵਾਇਆ ਗਿਆ ਸੀ,ਪਰ ਇਸ ਦੇ ਅੰਦਰ ਸਮਾਨ ਰੱਖਿਆ ਗਿਆ ਸੀ। ਇਸ ਦੇ ਨਾਲ ਲੱਗਦੇ ਦੂਜੇ ਘਰ ਨੂੰ ਵੀ ਨੁਕਸਾਨ ਹੋਇਆ ਹੈ। ਉਥੇ ਇਸ ਇਮਾਰਤ ਵਿੱਚ ਰਹਿ ਰਹੇ ਫੌਜ ਤੋਂ ਸੇਵਾਮੁਕਤ ਐਸ.ਕੇ ਰਾਏ ਨੇ ਇਮਾਰਤ ਮਾਲਿਕ 'ਤੇ ਗੰਭੀਰ ਦੋਸ਼ ਲਾਏ ਹਨ। ਐਸ.ਕੇ ਰਾਏ ਨੇ ਇਮਾਰਤ ਨੂੰ ਜਾਣਬੁੱਝ ਕੇ ਡਿਗਾਏ ਜਾਣ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ : ਵੇਖੋ, ਡਾ.ਏਪੀਜੇ ਅੱਬਦੁਲ ਕਲਾਮ ਨੂੰ ਵੱਖਰੇ ਢੰਗ ਨਾਲ ਦਿੱਤੀ ਸ਼ਰਧਾਂਜਲੀ