ਹੈਦਰਾਬਾਦ: ਹਿੰਦੂ ਪੰਚਾਗ ਅਨੁਸਾਰ, ਪ੍ਰਦੋਸ਼ ਵਰਤ ਹਰ ਮਹੀਨੇ ਵਿੱਚ ਦੋ ਵਾਰ ਆਉਦਾ ਹੈ। ਦਿਨਾਂ ਅਨੁਸਾਰ ਪ੍ਰਦੋਸ਼ ਵਰਤ ਦਾ ਮਹੱਤਵ ਅਲੱਗ-ਅਲੱਗ ਹੁੰਦਾ ਹੈ। ਪ੍ਰਦੋਸ਼ ਵਰਤ ਇੱਕ ਸਾਲ 'ਚ 24 ਵਾਰ ਆਉਦਾ ਹੈ ਪਰ ਜਿਸ ਸਾਲ 'ਚ ਜ਼ਿਆਦਾ ਮਹੀਨੇ ਹੁੰਦੇ ਹਨ, ਉਦੋਂ ਪ੍ਰਦੋਸ਼ ਵਰਤ ਦੀ ਗਿਣਤੀ ਵੀ ਵਧ ਜਾਂਦੀ ਹੈ ਅਤੇ ਸਾਲ 2023 'ਚ ਕੁੱਲ 26 ਪ੍ਰਦੋਸ਼ ਵਰਤ ਹੋਣਗੇ। ਸ਼ਾਸਤਰਾਂ ਅਨੁਸਾਰ, ਜਦੋ ਬੁੱਧਵਾਰ ਦੇ ਦਿਨ ਪ੍ਰਦੋਸ਼ ਵਰਤ ਹੁੰਦਾ ਹੈ, ਤਾਂ ਉਸਨੂੰ ਬੁਧ ਪ੍ਰਦੋਸ਼ ਵਰਤ ਕਿਹਾ ਜਾਂਦਾ ਹੈ। ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਅਤੇ ਸੰਤਾਨ ਦੇ ਸੁੱਖ ਲਈ ਪ੍ਰਦੋਸ਼ ਵਰਤ ਰੱਖਿਆ ਜਾਂਦਾ ਹੈ। ਇਸ ਵਾਰ 11 ਅਕਤੂਬਰ 2023 ਨੂੰ ਬੁਧ ਪ੍ਰਦੋਸ਼ ਵਰਤ ਹੈ।
Budh Pradosh Vrat: ਜਾਣੋ ਬੁਧ ਪ੍ਰਦੋਸ਼ ਵਰਤ ਦਾ ਮਹੱਤਵ ਅਤੇ ਸ਼ੁੱਭ ਮੁਹੂਰਤ - budh pradosh vrat ke fayde
Budh Pradosh Vrat 2023: ਸੰਤਾਨ ਦਾ ਸੁੱਖ ਅਤੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਪ੍ਰਦੋਸ਼ ਵਰਤ ਰੱਖਿਆ ਜਾਂਦਾ ਹੈ। ਦਿਨਾਂ ਦੇ ਅਨੁਸਾਰ ਪ੍ਰਦੋਸ਼ ਵਰਤ ਦਾ ਮਹੱਤਵ ਅਲੱਗ-ਅਲੱਗ ਹੁੰਦਾ ਹੈ। ਇਸ ਵਾਰ 11 ਅਕਤੂਬਰ 2023 ਨੂੰ ਬੁਧ ਪ੍ਰਦੋਸ਼ ਵਰਤ ਹੈ।
Published : Oct 11, 2023, 1:24 PM IST
ਪ੍ਰਦੋਸ਼ ਵਰਤ ਦਾ ਸ਼ੁੱਭ ਮੁਹੂਰਤ: ਭਗਵਾਨ ਸ਼ਿਵ ਦੀ ਪੂਜਾ ਲਈ ਪ੍ਰਦੋਸ਼ ਵਰਤ, ਸੋਮਵਾਰ ਅਤੇ ਸ਼ਿਵਰਾਤਰੀ ਦੇ ਦਿਨ ਸਭ ਤੋਂ ਵਧੀਆ ਹੁੰਦੇ ਹਨ। ਦਿਨਾਂ ਦੇ ਅਨੁਸਾਰ ਪ੍ਰਦੋਸ਼ ਵਰਤ ਦਾ ਮਹੱਤਵ ਅਲੱਗ-ਅਲੱਗ ਹੁੰਦਾ ਹੈ। ਇਸ ਵਾਰ ਪ੍ਰਦੋਸ਼ ਵਰਤ ਬੁੱਧਵਾਰ ਨੂੰ ਪੈਣ ਕਰਕੇ ਇਸਨੂੰ ਬੁਧ ਪ੍ਰਦੋਸ਼ ਵਰਤ ਕਿਹਾ ਜਾਵੇਗਾ। ਬੁੱਧਵਾਰ ਦਾ ਦਿਨ ਬੁਧ ਗ੍ਰਹਿ ਅਤੇ ਗਣੇਸ਼ ਜੀ ਨੂੰ ਸਮਰਪਿਤ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ 'ਚ ਗਣੇਸ਼ ਗ੍ਰਹਿ ਦਾ ਪ੍ਰਭਾਵ ਕੰਮਜ਼ੋਰ ਹੈ ਜਾਂ ਖਰਾਬ ਪ੍ਰਭਾਵ ਹੈ, ਤਾਂ ਉਸਨੂੰ ਗਣੇਸ਼ ਜੀ ਦੀ ਪੂਜਾ ਅਤੇ ਬੁਧ ਪ੍ਰਦੋਸ਼ ਵਰਤ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਉਸ ਵਿਅਕਤੀ ਨੂੰ ਸੂਰਜ ਦਾ ਵੀ ਆਸ਼ੀਰਵਾਦ ਮਿਲੇਗਾ। ਇਸਦੇ ਨਾਲ ਹੀ ਭਗਵਾਨ ਸ਼ਿਵ ਚੰਦਰਮਾਂ ਨੂੰ ਆਪਣੇ ਸਿਰ 'ਤੇ ਧਾਰਨ ਕਰਦੇ ਹਨ। ਇਸ ਲਈ ਕਿਸੇ ਵੀ ਪ੍ਰਦੋਸ਼ ਵਰਤ ਨੂੰ ਕਰਨ 'ਤੇ ਚੰਦਰ ਦੇਵ ਦਾ ਵੀ ਆਸ਼ੀਰਵਾਦ ਮਿਲ ਜਾਂਦਾ ਹੈ। ਦ੍ਰਿਕਪਾਂਚਾਂਗ ਅਨੁਸਾਰ, ਪ੍ਰਦੋਸ਼ ਵਰਤ ਦਾ ਮੁਹੂਰਤ ਅੱਜ ਸ਼ਾਮ ਨੂੰ 5:37 ਵਜੇ ਤੋਂ ਸ਼ੁਰੂ ਹੋਵੇਗਾ। ਪ੍ਰਦੋਸ਼ ਕਾਲ ਸ਼ਾਮ 5:58 ਤੋਂ 8:23 ਵਜੇ ਤੱਕ ਹੋਵੇਗਾ।
- 11 October 2023 Rashifal: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ
- Baby Girl Made World Record: 3 ਮਹੀਨੇ ਦੀ ਧੀ ਦੇ 72 ਦਿਨਾਂ 'ਚ ਬਣਾਏ 31 ਦਸਤਾਵੇਜ਼, ਵਿਸ਼ਵ ਰਿਕਾਰਡ 'ਚ ਦਰਜ ਸ਼ਰਣਿਆ ਸੂਰਿਆਵੰਸ਼ੀ ਦਾ ਨਾਮ
- Molestation in Bareilly: ਬਰੇਲੀ 'ਚ ਛੇੜਛਾੜ ਦਾ ਵਿਰੋਧ ਕਰਨ ਵਾਲੀ ਵਿਦਿਆਰਥਣ ਨੂੰ ਟਰੇਨ ਅੱਗੇ ਸੁੱਟਿਆ, ਇਕ ਹੱਥ ਤੇ ਦੋਵੇਂ ਲੱਤਾਂ ਕੱਟੀਆਂ
ਇਸ ਤਰ੍ਹਾਂ ਕਰੋ ਪ੍ਰਦੋਸ਼ ਵਰਤ ਦੀ ਪੂਜਾ:
- ਪ੍ਰਦੋਸ਼ ਵਰਤ ਦੇ ਦਿਨ ਗਣੇਸ਼ ਜੀ ਨੂੰ ਸਿੰਦੂਰ ਦੇ ਵਸਤਰ ਚੜਾਉਣ, ਰੁਦ੍ਰਾਭਿਸ਼ੇਕ ਕਰਨ ਨਾਲ ਨੇਕੀ ਮਿਲਦੀ ਹੈ।
- ਇਸ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਉਸ ਤੋਂ ਬਾਅਦ ਪੂਜਾ ਘਰ 'ਚ ਦੀਵਾ ਜਗਾ ਕੇ ਪ੍ਰਦੋਸ਼ ਵਰਤ ਦਾ ਸੰਕਲਪ ਲਓ।
- ਉਸ ਤੋਂ ਬਾਅਦ ਕਿਸੇ ਮੰਦਰ 'ਚ ਜਾ ਕੇ ਭਗਵਾਨ ਸ਼ਿਵ ਦੀ ਪੂਜਾ ਕਰੋ, ਜਲਾਭਿਸ਼ੇਕ, ਰੁਦ੍ਰਾਭਿਸ਼ੇਕ ਅਤੇ ਆਰਤੀ ਕਰੋ।
- ਜਿੱਥੋ ਤੱਕ ਸੰਭਵ ਹੋ ਸਕੇ ਓਮ ਨਮ: ਸ਼ਿਵਾਏ ਮੰਤਰ ਦਾ ਜਾਪ ਕਰਦੇ ਰਹੋ ਅਤੇ ਪੂਰਾ ਦਿਨ ਵਰਤ ਰੱਖੋ।
- ਸ਼ੰਕਰ ਭਗਵਾਨ ਦਾ ਦੁੱਧ, ਦਹੀ ਅਤੇ ਗੰਗਾਜਲ ਨਾਲ ਅਭਿਸ਼ੇਕ ਕਰੋ। ਭਗਵਾਨ ਸ਼ਿਵ ਨੂੰ ਬੇਲਪੱਤਰ, ਧਤੂਰਾ, ਭੰਗ, ਨਵੇਦਿਆ ਆਦਿ ਚੜ੍ਹਾਓ।
- ਭਗਵਾਨ ਸ਼ਿਵ ਦੇ ਪਰਿਵਾਰ ਅਤੇ ਨੰਦੀਗਨ ਆਦਿ ਦੀ ਵੀ ਪੂਜਾ ਕਰੋ।
- ਬੁਧ ਪ੍ਰਦੋਸ਼ ਵਰਤ ਦੀ ਕਥਾ ਪੜੋ ਅਤੇ ਸੁਣੋ ਅਤੇ ਫਿਰ ਉਸ ਤੋਂ ਬਾਅਦ ਆਰਤੀ ਕਰੋ।